54 ਬੱਚਿਆਂ ਤੇ 6 ਪਤੀਆਂ ਵਾਲੇ ਅਬਦੁਲ ਮਜੀਦ ਮੈਂਗਲ ਦਾ ਦੇਹਾਂਤ ਹੋ ਗਿਆ। 75 ਸਾਲ ਦੇ ਮਜੀਦ ਦਿਲ ਦੀ ਬੀਮਾਰੀ ਤੋਂ ਪੀੜਤ ਸੀ। ਉਹ ਪਾਕਿਸਤਾਨ ਦੇ ਨੋਸ਼ਕੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਤੇ ਟਰੱਕ ਡਰਾਈਵਿੰਗ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਪਹਿਲਾ ਵਿਆਹ 18 ਸਾਲ ਦੀ ਉਮਰ ਵਿਚ ਕੀਤਾ ਸੀ।
ਅਬਦੁਲ ਮਜੀਦ ਨੇ ਕੁੱਲ 6 ਵਿਆਹ ਕੀਤੇ ਸਨ। ਇਨ੍ਹਾਂ ਵਿਚੋਂ 2 ਪਤਨੀਆਂ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਮਜੀਦ ਦੇ 54 ਬੱਚਿਆਂ ਵਿਚੋਂ 12 ਬੱਚੇ ਵੀ ਉਨ੍ਹਾਂ ਦੇ ਜ਼ਿੰਦਾ ਰਹਿੰਦੇ ਹੀ ਚੱਲ ਵਸੇ ਸਨ ਜਦੋਂ ਕਿ 42 ਬੱਚੇ ਅਜੇ ਜੀਵਤ ਹਨ, ਜਿਨ੍ਹਾਂ ਵਿਚੋਂ 22 ਮੁੰਡੇ ਤੇ 20 ਕੁੜੀਆਂ ਹਨ। ਮਜੀਦ ਦੇ ਬੇਟੇ ਸ਼ਾਹ ਵਲੀ ਨੇ ਦੱਸਿਆ ਕਿ 54 ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਸਾਡੇ ਪਿਤਾ ਆਪਣੀ ਪੂਰੀ ਜ਼ਿੰਦਗੀ ਇਸੇ ਕੰਮ ਵਿਚ ਲੱਗੇ ਰਹੇ। ਬੁਢਾਪੇ ਦੇ ਬਾਵਜੂਦ ਉਹ ਆਪਣੀ ਮੌਤ ਤੋਂ 5 ਦਿਨ ਪਹਿਲਾਂ ਤੱਕ ਪਰਿਵਾਰ ਲਈ ਰੋਜ਼ੀ-ਰੋਟੀ ਖਾਤਰ ਗੱਡੀ ਚਲਾਉਂਦੇ ਰਹੇ।
ਸ਼ਾਹ ਵਲੀ ਨੇ ਕਿਹਾ ਕਿ ਵੱਡੇ ਪਰਿਵਾਰ ਦੇ ਖਰਚ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਆਪਣੇ ਪਿਤਾ ਨੇ ਕਦੇ ਉਨ੍ਹਾਂ ਨੇ ਆਰਾਮ ਕਰਦੇ ਨਹੀਂ ਦੇਖਿਆ। ਉਹ ਹਰ ਸਮੇਂ ਕੁਝ ਨਾ ਕੁਝ ਕੰਮ ਕਰਦੇ ਰਹਿੰਦੇ ਸਨ। ਇਨ੍ਹਾਂ ਵਿਚੋਂ ਕੋਈ ਬੀਏ ਤੱਕ ਪੜ੍ਹਿਆ ਹੈ ਤੇ ਕੋਈ ਮੈਟ੍ਰਿਕ ਤੱਕ ਪਰ ਸਾਡੇ ਕੋਲ ਕੋਈ ਰੋਜ਼ਗਾਰ ਨਹੀਂ ਹੈ। ਆਰਥਿਕ ਤੰਗੀ ਕਾਰਨ ਪਿਤਾ ਦਾ ਇਲਾਜ ਨਹੀਂ ਕਰਵਾ ਸਕੇ। ਸਰਕਾਰੀ ਮਦਦ ਵੀ ਨਹੀਂ ਮਿਲੀ। ਦੂਜੇ ਪਾਸੇ ਹੜ੍ਹ ਨੇ ਘਰ ਤਬਾਹ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਅਬਦੁਲ ਮਜੀਦ ਮੈਂਗਲ ਤੇ ਉਨ੍ਹਾਂ ਦਾ ਪਰਿਵਾਰ ਸਭ ਤੋਂ ਪਹਿਲਾਂ 2017 ਵਿਚ ਚਰਚਾ ਵਿਚ ਆਇਆ ਸੀ। ਉਸ ਸਮੇਂ ਪਾਕਿਸਤਾਨ ਵਿਚ ਜਨਗਣਨਾ ਹੋ ਰਹੀ ਸੀ। ਸਾਲ 2017 ਦੀ ਜਨਗਣਨਾ ਤੋਂ ਪਹਿਲਾਂ ਕਵੇਟਾ ਸ਼ਹਿਰ ਦੇ ਜਾਨ ਮੁਹੰਮਦ ਖਿਲਜੀ ਸਭ ਤੋਂ ਵਧ ਬੱਚਿਆਂ ਦੇ ਪਿਤਾ ਹੋਣ ਦੇ ਦਾਅਵੇਦਾਰ ਸਨ। ਉਨ੍ਹਾਂ ਦੇ ਉਸ ਸਮੇਂ ਤੱਕ 36 ਬੱਚੇ ਸਨ।