ਨੇਪਾਲ ਦੇ ਕਾਵਰੇਪਾਲਨਚੋਕ ਵਿਚ ਸ਼ਾਮ 6.30 ਵਜੇ ਇਕ ਬੱਸ ਪਲਟ ਗਈ। ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹਨ। ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਬੱਸ ਇਕ ਧਾਰਮਿਕ ਸਮਾਰੋਹ ਵਿਚ ਆਏ ਲੋਕਾਂ ਨੂੰ ਲੈ ਕੇ ਜਾ ਰਹੀ ਸੀ।
ਐੱਸਪੀ ਚੱਕਰਰਾਜ ਜੋਸ਼ੀ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਘਟਨਾ ਵਾਲੀ ਥਾਂ ‘ਤੇ ਮੌਤ ਹੋ ਗਈ। ਹੋਰ 14 ਲੋਕਾਂ ਦੀ ਮੌਤ ਹਸਪਤਾਲ ਲਿਜਾਂਦੇ ਸਮੇਂ ਹੋ ਗਈ। 15 ਤੋਂ ਵਧ ਲੋਕ ਜ਼ਖਮੀ ਹਨ। ਬਚਾਅ ਕਾਰਜ ਜਾਰੀ ਹੈ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਗੌਰਤਲਬ ਹੈ ਕਿ ਕਾਠਮੰਡੂ ਦੀ ਰਾਜਧਾਨੀ ਤੋਂ ਲਗਭਗ 90 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਬੇਥਨਚੌਕ ਇਲਾਕਾ ਖਰਾਬ ਸੜਕਾਂ ਤੇ ਤੰਗ ਢਲਾਣਾਂ ਵਾਲਾ ਹੈ।
ਬੇਥਨਚੌਕ ਗ੍ਰਾਮ ਪ੍ਰੀਸ਼ਦ ਦੇ ਪ੍ਰਧਾਨ ਦੇ ਅਧਿਕਾਰੀ ਨੇ ਦੱਸਿਆ ਕਿ ਬੀਏ 3 ਕੇਐੱਚਏ 4385 ਨੰਬਰ ਪਲੇਟ ਵਾਲੀ ਬੱਸ ਸ਼ਾਮ 6 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ। ਨੇਪਾਲ ਪੁਲਿਸ ਤੇ ਫੌਜ ਬਚਾਅ ਵੱਲੋਂ ਬਚਾਅ ਕਾਰਜ ਜਾਰੀਹੈ।ਲੋਕਾਂ ਦੀ ਖੋਜ ਤੇ ਬਚਾਅ ਦੀਆਂ ਕੋਸ਼ਿਸ਼ਾਂ ਵਿਚ ਤੇਜ਼ੀ ਲਿਆਉਣ ਲਈ ਇਕ ਬੁਲਡੋਜ਼ਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬੱਸ ਵਿਚ ਸਵਾਰ ਲੋਕਾਂ ਦੀ ਗਿਣਤੀ ਦਾ ਪਤਾ ਲਗਾਏ ਜਾਣਾ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਅਧਿਕਾਰੀਆਂ ਮੁਤਾਬਕ ਜ਼ਖਮੀਆਂ ਦਾ ਇਲਾਜ ਮੈਮੋਰੀਅਲ ਹਸਪਤਾਲ ਅਤੇ ਧੁਲੀਖੇਲ ਹਸਪਤਾਲ ਵਿਚ ਚੱਲ ਰਿਹਾ ਹੈ। ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੁਰਘਟਨਾ ਦਾ ਸ਼ਿਕਾਰ ਹੋਈ ਬੱਸ ਕਿਸੇ ਧਾਰਮਿਕ ਸਮਾਰੋਹ ਤੋਂ ਲੋਕਾਂ ਨੂੰ ਘਰ ਲਿਜਾ ਰਹੀ ਸੀ।