ਬਿਹਾਰ ਦੇ ਭਾਗਲਪੁਰ ‘ਚ LPG ਸਿਲੰਡਰ ਨਾਲ ਭਰੇ ਟਰੱਕ ‘ਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਸਿਲੰਡਰ ‘ਚ ਇਕ-ਇਕ ਕਰਕੇ ਧਮਾਕੇ ਹੋਣੇ ਸ਼ੁਰੂ ਹੋ ਗਏ। ਜਾਣਕਾਰੀ ਅਨੁਸਾਰ ਟਰੱਕ ਵਿੱਚ 100 ਤੋਂ ਵੱਧ ਸਿਲੰਡਰ ਸਨ। ਇਨ੍ਹਾਂ ਵਿੱਚ ਹੋਏ ਧਮਾਕੇ ਕਾਰਨ ਇਲਾਕੇ ਵਿੱਚ ਕਰੀਬ ਇੱਕ ਘੰਟੇ ਤੱਕ ਧਮਾਕੇ ਦੀ ਗੂੰਜ ਸੁਣਾਈ ਦਿੱਤੀ। ਇਸ ਦੌਰਾਨ ਅੱਗ ਦੀਆਂ ਉੱਚੀਆਂ ਲਪਟਾਂ ਵੀ ਉੱਠਦੀਆਂ ਦੇਖੀਆਂ ਗਈਆਂ। ਹਾਦਸੇ ‘ਚ ਟਰੱਕ ਡਰਾਈਵਰ ਮੰਟੂ ਯਾਦਵ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਹਾਦਸਾ ਜ਼ਿਲੇ ਦੇ ਨਵਗਾਚੀਆ ਦੇ ਭਵਾਨੀਪੁਰ ਥਾਣਾ ਖੇਤਰ ਦੇ ਨਰਾਇਣਪੁਰ NH 31 ‘ਤੇ ਦੇਰ ਰਾਤ ਵਾਪਰਿਆ। ਇਹ ਟਰੱਕ ਭਾਗਲਪੁਰ ਤੋਂ ਖਗੜੀਆ ਵੱਲ LPG ਸਿਲੰਡਰ ਲੈ ਕੇ ਜਾ ਰਿਹਾ ਸੀ। ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਾਰਨ ਸਿਲੰਡਰ ਨੂੰ ਵੀ ਅੱਗ ਲੱਗ ਗਈ ਅਤੇ ਇਕ ਤੋਂ ਬਾਅਦ ਇਕ ਧਮਾਕੇ ਹੋਣੇ ਸ਼ੁਰੂ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਕਿਉਂਕਿ ਘਟਨਾ ਸਥਾਨ ‘ਤੋਂ 200 ਮੀਟਰ ਦੀ ਦੂਰੀ ‘ਤੇ ਪੈਟਰੋਲ ਪੰਪ ਸੀ। ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦੀ ਛੱਤ ‘ਤੇ ਇਕ ਸਿਲੰਡਰ ਵੀ ਡਿੱਗਿਆ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ:CBI ਅਫ਼ਸਰ ਬਣ ਲੁੱਟੇ 30 ਲੱਖ ਰੁ., ਪੁਲਿਸ ਦੇ ਸਟਿੱਕਰ ਵਾਲੀਆਂ 3 ਗੱਡੀਆਂ ‘ਚ ਕਾਰੋਬਾਰੀ ਘਰ ਆਏ 8 ਬੰਦੇ
ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਥਾਣਾ ਪਸਰਾਹਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਨਵਗਾਛੀਆ ਸਬ-ਡਿਵੀਜ਼ਨ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਹ ਧਮਾਕੇ ਕਰੀਬ ਇੱਕ ਘੰਟੇ ਤੱਕ ਹੁੰਦੇ ਰਹੇ। ਧਮਾਕੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਵੀ ਉਥੇ ਪਹੁੰਚ ਗਏ। 100 ਸਿਲੰਡਰ ਫਟਣ ਨਾਲ ਪੂਰਾ ਇਲਾਕਾ ਹਿੱਲ ਗਿਆ ਹੈ। ਦੱਸ ਦੇਈਏ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਘਰਾਂ ਦੇ ਸ਼ੀਸ਼ੇ ਵੀ ਹਿੱਲ ਗਏ ਸਨ। ਅੱਗ ਬੁਝਾਉਣ ਤੋਂ ਬਾਅਦ, ਨੁਕਸਾਨੇ ਗਏ ਵਾਹਨ ਦੇ ਮਲਬੇ ਨੂੰ ਕ੍ਰੇਨ ਦੁਆਰਾ NH 31 ਤੋਂ ਹਟਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: