ਨਾਸਿਕ ਵਿਚ ਇੰਸ਼ੋਰੈਂਸ ਦੇ 4 ਕਰੋੜ ਰੁਪਏ ਲੈਣ ਲਈ ਹੱਤਿਆ ਦੀ ਅਨੋਖੀ ਵਾਰਦਾਤ ਸਾਹਮਣੇ ਆਈ ਹੈ। ਇਸ ਵਿਚ ਇਹ ਪੂਰਾ ਪਲਾਨ ਬਣਾਉਣ ਵਾਲਾ ਖੁਦ ਆਪਣੇ ਹੀ ਪਲਾਨ ਦਾ ਸ਼ਿਕਾਰ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਵਿਅਕਤੀ ਨੇ ਫਰਜ਼ੀ ਦਸਤਾਵੇਜ਼ ਤੋਂ ਨਕਲੀ ਵਿਆਹ ਦਾ ਸਰਟੀਫਿਕੇਟ ਬਣਵਾਇਆ ਤੇ ਪਲਾਨ ਕੀਤਾ ਕਿ ਸੜਕ ਹਾਦਸੇ ਵਿਚ ਉਸ ਦੀ ਮੌਤ ਦਿਖਾ ਕੇ ਉਸ ਦੀ ਨਕਲੀ ਇੰਸ਼ੋਰੈਂਸ ਦੇ 4 ਕਰੋੜ ਰੁਪਏ ਕਲੇਮ ਕਰ ਲਵੇਗੀ, ਜਿਸ ਨੂੰ ਉਹ ਦੋਵੇਂ ਫਿਰ ਆਪਸ ਵਿਚ ਵੰਡ ਲੈਣਗੇ।
ਇੰਸ਼ੋਰੈਂਸ ਕਲੇਮ ਲਈ ਦੋਵੇਂ ਫਰਜ਼ੀ ਪਤੀ-ਪਤਨੀ ਫਿਰ ਇਕ ਅਜਿਹੇ ਇਨਸਾਨ ਦੀ ਖੋਜ ਵਿਚ ਜੁਟ ਗਏ, ਜਿਸ ਦੀ ਹੱਤਿਆ ਕਰਕੇ ਉਹ ਪਤੀ ਦੀ ਲਾਸ਼ ਨੂੰ ਦਿਖਾ ਕੇ ਬੀਮਾ ਦੇ ਪੈਸੇ ਲੈ ਸਕੇ। ਹਾਲਾਂਕਿ ਇਨ੍ਹਾਂ ਦੋਵਾਂ ਨੂੰ ਕਈ ਦਿਨਾਂ ਤੱਕ ਅਜਿਹਾ ਕੋਈ ਸ਼ਖਸ ਨਹੀਂ ਮਿਲਿਆ। ਇਸ ਦੇ ਬਾਅਦ ਨਕਲੀ ਪਤਨੀ ਨੇ ਆਪਣੇ ਦੂਜੇ ਸਾਥੀਆਂ ਨਾਲ ਮਿਲ ਕੇ ਆਪਣੇ ਨਕਲੀ ਪਤੀ ਨੂੰ ਹੀ ਮਾਰ ਦਿੱਤਾ।
ਮਹਿਲਾ ਨੇ ਨਕਲੀ ਪਤੀ ਦੀ ਹੱਤਿਆ ਕਰਕੇ ਉਸ ਦੀ ਬਾਡੀ ਨੂੰ ਕਾਰ ਨਾਲ ਕੁਚਲ ਦਿੱਤਾ। ਇਸ ਦੇ ਬਾਅਦ ਉਸਨੇ ਇੰਸ਼ੋਰੈਂਸ ਕਲੇਮ ਕੀਤਾ ਤੇ ਉਸ ਨੂੰ ਬੀਮਾ ਦੇ 4 ਕਰੋੜ ਰੁਪਏ ਮਿਲ ਗਏ। ਮਹਿਲਾ ਨੂੰ ਸਿਰਫ 50 ਲੱਖ ਰੁਪਏ ਦਿੱਤੇ ਗਏ ਤੇ ਬਾਕੀ ਦੇ 3.50 ਕਰੋੜ ਰੁਪਏ ਨਕਲੀ ਪਤੀ ਨੇ ਆਪਣੇ ਕੋਲ ਰੱਖ ਲਏ ਤਾਂ ਉਨ੍ਹਾਂ ਸਾਰਿਆਂ ਵਿਚ ਲੜਾਈ ਹੋ ਗਈ ਜਿਸ ਦੇ ਬਾਅਦ ਇਸ ਹੱਤਿਆਕਾਂਡ ਦਾ ਪੂਰਾ ਕੱਚਾ ਚਿੱਠਾ ਮਿਲ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਮਹਿਲਾ ਸਣੇ ਉਸ ਦੇ 2 ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਦਿੱਲੀ ਐਸਿਡ ਅਟੈਕ ‘ਚ ਵੱਡਾ ਖੁਲਾਸਾ, ਲੜਕੀ ਨਾਲ ਦੋਸਤੀ ਟੁੱਟਣ ‘ਤੇ ਸਬਕ ਸਿਖਾਉਣ ਲਈ Online ਖਰੀਦਿਆ ਤੇਜ਼ਾਬ
ਨਾਸਿਕ ਦੇ ਡੀਸੀਪੀ ਕਿਰਨ ਕੁਮਾਰ ਚੌਹਾਨ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸਮ ਮਾਮਲੇ ਵਿਚ ਅਸੀਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿਚ ਇਕ ਮਹਿਲਾ ਵੀ ਹੈ। ਉਨ੍ਹਾਂ ਦੱਸਿਆ ਕਿ ਬੀਮਾ ਦੇ 4 ਕਰੋੜ ਰੁਪਏ ਕਲੇਮ ਕਰਨ ਲਈ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਲਈ ਫਰਜ਼ੀ ਵਿਆਹ ਦੇ ਕਾਗਜ਼ ਬਣਾਏ ਗਏ ਅਤੇ ਫਿਰ ਐਕਸੀਡੈਂਟ ਦਿਖਾ ਕੇ ਇੰਸ਼ੋਰੈਂਸ ਕਲੇਮ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: