ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਰੇਲ ਟਿਕਟ ‘ਤੇ ਸੀਨੀਅਰ ਸਿਟੀਜ਼ਨ ਨੂੰ ਫਿਲਹਾਲ ਛੋਟ ਦੇਣ ਦੀ ਕੋਈ ਯੋਜਨਾ ਨਹੀਂ ਹੈ। ਉਹ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਯਾਤਰੀ ਸੇਵਾਵਾਂ ‘ਤੇ 59 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ, ਜੋ ਕਾਫੀ ਵੱਡੀ ਰਕਮ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਕਈ ਸੂਬਿਆਂ ਦੇ ਸਾਲਾਨਾ ਬਜਟ ਤੋਂ ਵੀ ਜ਼ਿਆਦਾ ਹੈ। ਲੋਕਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਰੇਲਵੇ ਦੀ ਹਾਲਤ ਫਿਲਹਾਲ ਚੰਗੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਰੇਲਵੇ ਨੂੰ ਹਰ ਸਾਲ ਸੈਲਰੀ ਬਿਲ ਵਿਚ 97,000 ਕਰੋੜ ਰੁਪਏ ਤੇ ਪੈਨਸ਼ਨ ਬਿਲ ‘ਤੇ 60,000 ਕਰੋੜ ਰੁਪਏ ਖਰਚ ਕਰਨੇ ਪੈਂਦੇ ਹਨ। ਇਨ੍ਹਾਂ ਸਭ ਤੋਂ ਇਲਾਵਾ ਰੇਲਵੇ 40000 ਕਰੋੜ ਰੁਪਏ ਸਿਰਫ ਫਿਊਲ ਖਰੀਦਣ ‘ਤੇ ਖਰਚ ਕਰਦਾ ਹੈ। ਪਿਛਲੇ ਸਾਲ ਅਸੀਂ 59,000 ਕਰੋੜ ਰੁਪਏ ਪੈਸੇਂਜਰ ਸਬਸਿਡੀ ਦਿੱਤੀ ਹੈ। ਨਵੀਆਂ ਸਹੂਲਤਾਂ ਲਿਆਂਦੀਆਂ ਜਾ ਰਹੀਆਂ ਹਨ। ਜੇਕਰ ਨਵੇਂ ਫੈਸਲੇ ਲੈਣੇ ਹੋਣਗੇ ਤਾਂ ਅਸੀਂ ਲਵਾਂਗੇ।
ਇਹ ਵੀ ਪੜ੍ਹੋ : ਲਾਲਜੀਤ ਭੁੱਲਰ ਦਾ ਐਲਾਨ-‘ਡਿਜੀਲਾਕਰ ਵਿਚ ਦਸਤਾਵੇਜ਼ ਦਿਖਾਉਣ ‘ਤੇ ਨਹੀਂ ਹੋਵੇਗਾ ਚਾਲਾਨ’
ਦਰਅਸਲ, ਮਹਾਰਾਸ਼ਟਰ ਦੇ ਆਜ਼ਾਦ ਸਾਂਸਦ ਨਵਨੀਤ ਰਾਣਾ ਨੇ ਸੰਸਦ ਵਿੱਚ ਪੁੱਛਿਆ ਸੀ ਕਿ ਸੀਨੀਅਰ ਨਾਗਰਿਕਾਂ ਲਈ ਰੇਲ ਕਿਰਾਏ ਵਿੱਚ ਰਿਆਇਤ ਕਦੋਂ ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਸੀਨੀਅਰ ਨਾਗਰਿਕਾਂ ਨੂੰ ਰੇਲ ਕਿਰਾਏ ‘ਚ ਦਿੱਤੀ ਜਾਣ ਵਾਲੀ ਰਿਆਇਤ ਬੰਦ ਕਰ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: