ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਬੀਤੇ ਦਿਨੀਂ ਸੰਪੰਨ ਹੋਈਆਂ। ਅੱਧੀ ਰਾਤ ਤੋਂ ਬਾਅਦ ਨਤੀਜੇ ਐਲਾਨੇ ਗਏ। ਪ੍ਰਧਾਨ ਅਹੁਦੇ ‘ਤੇ ਜੀਬੀਐੱਸ ਢਿੱਲੋਂ ਜੇਤੂ ਰਹੇ। ਉਨ੍ਹਾਂ ਨੇ ਆਪਣੇ ਵਿਰੋਧੀਆਂ ਸੁਰਜੀਤ ਸਿੰਘ ਸਿਵਾਚ, ਸੰਤੋਕ ਵਿੰਦਰ ਸਿੰਘ ਨਾਭਾ ਤੇ ਚੌਹਾਨ ਸਤਵਿੰਦਰ ਸਿੰਘ ਸਿਸੌਦੀਆ ਨੂੰ ਸਖਤ ਟੱਕਰ ਦਿੱਤੀ। ਦੂਜੇ ਪਾਸੇ ਸੀਨੀਅਰ ਮਨੋਨੀਤ ਮੈਂਬਰਾਂ ਦੇ ਦੋ ਅਹੁਦਿਆਂ ‘ਤੇ ਐੱਮਐੱਲ ਸੱਗਰ ਤੇ ਅਨੂ ਚਤਰਥ ਦੀ ਚੋਣ ਬਿਨਾਂ ਮੁਕਾਬਲਾ ਹੋ ਗਈ।
ਉਪ ਪ੍ਰਧਾਨ ਦੇ ਅਹੁਦੇ ਲਈ ਅਰੁਣ ਚੰਦਰ ਸ਼ਰਮਾ ਨੇ ਆਪਣੇ ਵਿਰੋਧੀ ਦਿਨੇਸ਼ ਕੁਮਾਰ ਜਾਂਗੜਾ, ਐਚਪੀਐਸ ਈਸ਼ਰ, ਸੰਜੀਵ ਕੁਮਾਰ ਬਿਰਲਾ, ਅਨੂਪ ਸਿੰਘ ਸ਼ਿਓਰਨ ਅਤੇ ਅਮਨ ਰਾਣੀ ਸ਼ਰਮਾ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਸਕੱਤਰ ਦੇ ਅਹੁਦੇ ‘ਤੇ ਜਸਮੀਤ ਸਿੰਘ ਭਾਟੀਆ ਜੇਤੂ ਰਹੇ। ਉਨ੍ਹਾਂ ਸਵਰਨ ਸਿੰਘ ਟਿਵਾਣਾ ਨੂੰ ਹਰਾਇਆ। ਇਸ ਦੇ ਨਾਲ ਹੀ ਵਿਵਾਦਤ ਸੰਯੁਕਤ ਸਕੱਤਰ ਦੇ ਅਹੁਦੇ ‘ਤੇ ਨਿਰਮਤਾ ਕੌਰ ਦੀ ਚੋਣ ਹੋਈ ਸੀ ਪਰ ਇਸ ਅਹੁਦੇ ਦੇ ਨਤੀਜੇ ‘ਤੇ ਹਾਈਕੋਰਟ ‘ਚ ਪੈਂਡਿੰਗ ਪਟੀਸ਼ਨ ‘ਤੇ ਆਉਣ ਵਾਲੇ ਫੈਸਲੇ ‘ਤੇ ਨਿਰਭਰ ਹੋਵੇਗਾ। ਨਿਰਮਤਾ ਕੌਰ ਨੇ ਪ੍ਰਵੀਨ ਦਹੀਆ ਤੇ ਰੀਨਾ ਵਰਮਾ ਨੂੰ ਹਾਰ ਦਿੱਤੀ। ਖਜ਼ਾਨਚੀ ਅਹੁਦੇ ‘ਤੇ ਬਲਜੀਤ ਬੇਨੀਵਾਲ ਜੇਤੂ ਐਲਾਨੇ ਗਏ। ਉੁਨ੍ਹਾਂ ਨੇ ਸੰਦੀਪ ਸੈਨ, ਸੰਨੀ ਨਾਮਦੇਵ ਨੂੰ ਹਰਾਇਆ।
ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਵਿਚ ਵੋਟਰਾਂ ਨੇ ਜ਼ਬਰਦਸਤ ਜੋਸ਼ ਦਿਖਾਇਆ। ਕੁੱਲ 3580 ਵੋਟਰਾਂ ਵਿਚੋਂ 3052 ਨੇ ਆਪਣੇ ਵੋਟ ਦਾ ਇਸੇਮਾਲ ਕੀਤਾ। ਇਸ ਤਰ੍ਹਾਂ ਕੁੱਲ 85 ਫੀਸਦੀ ਮਤਦਾਨ ਹੋਇਆ। ਸਵੇਰ ਤੋਂ ਹੀ ਮਤਦਾਨ ਲਈ ਹਾਈਕੋਰਟ ਵਿਚ ਵਕੀਲਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਸ਼ਾਮ 4.30 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਜੋ ਦੇਰ ਰਾਤ ਤੱਕ ਚੱਲੀ।
ਇਹ ਵੀ ਪੜ੍ਹੋ : ‘ਪਿਛਲੀਆਂ ਸਰਕਾਰਾਂ ਦੇ ਸਾਰੇ ਬਿਜਲੀ ਖਰੀਦ ਸਮਝੌਤਿਆਂ ਦੀ ਹੋਵੇਗੀ ਸਮੀਖਿਆ’ : CM ਮਾਨ
ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਮਤਦਾਨ ਵਿਚ 5 ਫੀਸਦੀ ਵਾਧਾ ਹੋਇਆ। ਪਿਛਲੇ ਸਾਲ 4075 ਵੋਟਰਾਂ ਵਿਚੋਂ 3246 ਵੋਟਰਾਂ ਨੇ ਵੋਟ ਪਾਈ ਸੀ ਤੇ ਕੁੱਲ 80 ਫੀਸਦੀ ਮਤਦਾਨ ਹੋਇਆ ਸੀ। ਇਸ ਵਾਰ 3580 ਵਿਚੋਂ 3053 ਵੋਟਰਾਂ ਨੇ ਮਤਦਾਨ ਕੀਤਾ ਪਰ ਜੇਕਰ ਕੁੱਲ ਵੋਟ ਦੇਖੇ ਜਾਣ ਤਾਂ ਪਿਛਲੇ ਸਾਲ 4075 ਦੇ ਮੁਕਾਬਲੇ ਇਸ ਸਾਲ 3580 ਸਨ ਤੇ ਇਸ ਸਾਲ ਵੋਟਰਾਂ ਦੀ ਗਿਣਤੀ ਵਿਚ 13 ਫੀਸਦੀ ਦੀ ਕਮੀ ਆਈ ਹੈ।
ਵੀਡੀਓ ਲਈ ਕਲਿੱਕ ਕਰੋ -: