ਅੰਮ੍ਰਿਤਸਰ ਵਿਚ ਦਿੱਲੀ ਪੁਲਿਸ ਨੇ ਕਤਲ ਮਾਮਲੇ ਨੂੰ ਸੁਲਝਾਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਪ੍ਰੇਮਿਕਾ ਨਾਲ ਮਿਲ ਕੇ ਦਿੱਲੀ ਦੇ ਸ਼ਾਲੀਮਾਰ ਬਾਗ ਵਿਚ ਆਪਣੇ ਹੀ ਇਕ ਰਿਸ਼ਤੇਦਾਰ ਦਾ ਕਤਲ ਕੀਤਾ। ਕਤਲ ਤੋਂ ਬਾਅਦ ਦੋਸ਼ੀ ਅੰਮ੍ਰਿਤਸਰ ਆ ਕੇ ਲੁਕ ਗਏ। ਕਤਲ ਲੁੱਟ ਦੇ ਮਕਸਦ ਨਾਲ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ੀਆਂ ਕੋਲੋਂ 14.40 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਜ਼ਬਤ ਕਰ ਲਏ ਹਨ।
ਨੌਜਵਾਨ ਦੀ ਪਛਾਣ ਮਧੁਰ ਕੁੰਦਰਾ ਤੇ ਅਮਰਜੋਤ ਕੌਰ ਵਜੋਂ ਹੋਈ ਹੈ। ਮ੍ਰਿਤਕ ਦੀ ਪਛਾਣ ਸ਼ਾਲੀਮਾਰ ਬਾਗ ਵਿਚ ਰਹਿਣ ਵਾਲੀ ਰਜਨੀ ਵਜੋਂ ਹੋਈ। ਮਧੁਰ ਉਸ ਦੀ ਨਨਾਣ ਦਾ ਮੁੰਡਾ ਹੈ। 14 ਦਸੰਬਰ ਨੂੰ ਚੇਤਨ ਨਾਂ ਦੇ ਨੌਜਵਾਨ ਨੇ ਦਿੱਲੀ ਪੁਲਿਸ ਨੂੰ ਫੋਨ ਕਰਕੇ ਉਸ ਦੀ ਮਾਂ ਰਜਨੀ ਦੇ ਦਰਵਾਜ਼ਾ ਨਾ ਖੋਲ੍ਹਣ ਬਾਰੇ ਦੱਸਿਆ। ਪੁਲਿਸ ਦੀ ਟੀਮ ਸ਼ਾਲੀਮਾਰ ਸਥਿਤ ਘਰ ਪਹੁੰਚੀ ਜਿਥੇ ਰਜਨੀ ਦੀ ਲਾਸ਼ ਮਿਲੀ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਦਾ ਸ਼ੱਕ ਮਧੁਰ ‘ਤੇ ਗਿਆ। ਮਧੁਰ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਕੇ ਵਿਦੇਸ਼ ਜਾਣਾ ਚਾਹੁੰਦਾ ਸੀ। ਮ੍ਰਿਤਕ ਅਮੀਰ ਸੀ, ਇਸ ਲਈ ਦੋਵਾਂ ਨੇ ਉਸ ਦੇ ਕਤਲ ਦੀ ਯੋਜਨਾ ਬਣਾਈ। ਪੁਲਿਸ ਨੇ ਛਾਣਬੀਣ ਕੀਤੀ ਤਾਂ ਦੋਵੇਂ ਹੀ ਘਰ ਤੋਂ ਫਰਾਰ ਸੀ।
ਦਿੱਲੀ ਪੁਲਿਸ ਨੇ ਅੰਮ੍ਰਿਤਸਰ ਵਿਚ ਛਾਪਾ ਮਾਰਿਆ। ਦੋਸ਼ੀ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਲੁਕੇ ਹੋਏ ਸਨ। ਪੁਲਿਸ ਨੇ ਦੋਸ਼ੀਆਂ ਤੋਂ ਲੁੱਟੇ ਹੋਏ 14.40 ਲੱਖ ਰੁਪਏ ਨਕਦ ਤੇ 1 ਲੱਖ ਤੋਂ ਵਧ ਕੀਮਤ ਦੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ।
ਵੀਡੀਓ ਲਈ ਕਲਿੱਕ ਕਰੋ -: