ਬਿਹਾਰ ਨੂੰ ਨਵਾਂ ਡੀਜੀਪੀ ਮਿਲ ਗਿਆ ਹੈ। ਦਸਤਾਰਧਾਰੀ ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਦਾ ਡੀਜੀਪੀ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਰਾਜਵਿੰਦਰ ਸਿੰਘ ਭੱਟੀ ਸੀਮਾ ਸੁਰੱਖਿਆ ਬਲ ਕਮਾਨ ਦੇ ਏਡੀਜੀ ਦੇ ਅਹੁਦੇ ‘ਤੇ ਬਿਰਾਜਮਾਨ ਸਨ। ਉਹ ਮੌਜੂਦਾ ਡੀਜੀਪੀ ਐੱਸਕੇ ਸਿੰਘਲ ਦੀ ਥਾਂ ਲੈਣਗੇ ਜੋ ਕਿ 19 ਦਸੰਬਰ ਨੂੰ ਰਿਟਾਇਰ ਹੋ ਰਹੇ ਹਨ।
ਦੱਸ ਦੇਈਏ ਕਿ ਆਰਐੱਸ ਭੱਟੀ ਬਿਹਾਰ ਕੈਡਰ ਦੇ 1990 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਹਾਲਾਂਕਿ ਉਹ ਮੂਲ ਤੌਰ ‘ਤੇ ਪੰਜਾਬ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਕਾਡਰ ਬਿਹਾਰ ਵਿੱਚ ਰਿਹਾ ਹੈ। ਉਨ੍ਹਾਂ ਨੇ ਸ਼ਹਾਬੂਦੀਨ ਦੀ ਗ੍ਰਿਫ਼ਤਾਰੀ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਡੀਜੀਪੀ ਬਣਨ ਨਾਲ ਬਿਹਾਰ ਵਿੱਚ ਕਾਨੂੰਨ ਵਿਵਸਥਾ ਸੁਧਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਦੀ ‘ਲਾਸਟ ਰਾਈਡ’ ਵਾਲੀ ਥਾਰ ਵੇਖ ਭਾਵੁਕ ਹੋਏ ਪਿਤਾ, ਬੋਲੇ- ‘ਏਸ ‘ਚ ਮੇਰਾ ਸ਼ੇਰ ਪੁੱਤ ਮਾਰ ‘ਤਾ’
ਆਰਐਸ ਭੱਟੀ ਨੂੰ ਅਗਲੇ ਹੁਕਮਾਂ ਤੱਕ ਬਿਹਾਰ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਭਲਕੇ 19 ਦਸੰਬਰ ਨੂੰ ਐਸਕੇ ਸਿੰਘਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਆਰਐਸ ਭੱਟੀ ਬਿਹਾਰ ਦੇ ਡਾਇਰੈਕਟਰ ਜਨਰਲ ਦੀ ਕਮਾਨ ਸੰਭਾਲਣਗੇ। ਉਹ ਦੋ ਵਾਰ ਸੀਬੀਆਈ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ ਏਅਰਪੋਰਟ ਅਥਾਰਟੀ ਆਫ ਇੰਡੀਆ ਵਿਚ ਭੱਟੀ ਚੀਫ ਵਿਜੀਲੈਂਸ ਆਫਿਸਰ ਦੇ ਤੌਰ ‘ਤੇ ਵੀ ਕੰਮ ਕਰ ਚੁੱਕੇ ਹਨ। ਸਾਲ 2025 ਵਿਚ ਉਹ ਰਿਟਾਇਰ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: