ਭਾਰਤ ਦੀ ਸਰਗਮ ਕੌਸ਼ਲ ਨੇ ਮਿਸੇਜ ਵਰਲਡ 2022 ਦਾ ਖਿਤਾਬ ਜਿੱਤ ਲਿਆ ਹੈ। ਅਮਰੀਕਾ ਦੇ ਲਾਸ ਵੇਗਸ ਵਿਚ ਆਯੋਜਿਤ ਇਸ ਮੁਕਾਬਲੇ ਵਿਚ ਉਨ੍ਹਾਂ ਨੇ 63 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜ ਦਿੱਤਾ। ਦੇਸ਼ ਨੂੰ ਇਹ ਖਿਤਾਬ 21 ਸਾਲ ਬਾਅਦ ਮਿਲਿਆ ਹੈ।
ਇਸ ਤੋਂ ਪਹਿਲਾਂ 2001 ਵਿਚ ਭਾਰਤ ਦੀ ਅਦਿਤੀ ਗੋਵਿਤਰੀਕਾਰ ਨੇ ਇਹ ਖਿਤਾਬ ਜਿੱਤਿਆ ਸੀ। ਸਰਗਮ ਕੌਸ਼ਲ ਜੰਮੂ-ਕਸ਼ਮੀਰ ਤੋਂ ਆਉਂਦੀ ਹੈ। ਸਰਗਮ ਖੁਦ ਟੀਚਰ ਹੈ ਤੇ ਉਨ੍ਹਾਂ ਨੇ ਸਾਹਿਤ ਵਿਚ ਪੀਜੀ ਕੀਤਾ ਹੈ। ਉਨ੍ਹਾਂ ਦੇ ਪਤੀ ਇੰਡੀਅਨ ਨੇਵੀ ਵਿਚ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਗਮ ਕੌਸ਼ਲ ਨੇ ਮਿਸੇਜ ਇੰਡੀਆ ਵਰਲਡ ਦਾ ਖਿਤਾਬ ਜਿੱਤਿਆ ਸੀ ਜਿਸ ਦੇ ਬਾਅਦ ਉਹ ਮਿਸੇਜ ਵਰਲਡ ਦੇ ਮੁਕਾਬਲੇ ਵਿਚ ਪਹੁੰਚੀ ਤੇ ਇਥੇ ਵੀ ਜੇਤੂ ਰਹੀ। ਸਰਗਮ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇਕ ਟੀਚਰ ਹੁੰਦੀ ਸੀ। ਸਰਗਮ ਕੌਸ਼ਲ ਨੇ ਇੰਗਲਿਸ਼ ਸਾਹਿਤ ਵਿਚ ਪੋਸਟ ਗ੍ਰੈਜੂਏਸ਼ਨ ਕੀਤਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: