ਜੈਪੁਰ ਵਿਚ ਇਕ ਬਹੁਤ ਹੀ ਦਰਦਨਾਕ ਕਤਲ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਭਤੀਜੇ ਨੇ ਆਪਣੀ 64 ਸਾਲਾ ਵਿਧਵਾ ਤਾਈ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਦੇ 10 ਟੁਕੜੇ ਕਰਕੇ ਉਸ ਨੂੰ ਜੰਗਲ ਵਿਚ ਸੁੱਟ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਕਾਫੀ ਪੜ੍ਹਿਆ ਲਿਖਿਆ ਹੈ ਤੇ ਮਨੋਰੋਗੀ ਲੱਗਦਾ ਹੈ।
ਨੌਜਵਾਨ ਨੇ ਆਪਣੀ ਤਾਈ ਦੇ ਸਿਰ ‘ਤੇ ਹਥੌੜਾ ਮਾਰਿਆ ਤੇ ਉਸ ਦਾ ਕਤਲ ਕਰ ਦਿੱਤਾ। ਇਸ ਦੇ ਬਾਅਦ ਪੱਥਰ ਕੱਟਣ ਵਾਲੀ ਆਰੀ ਨਾਲ ਲਾਸ਼ ਦੇ 10 ਟੁਕੜੇ ਕਰ ਦਿੱਤੇ ਤੇ ਉਸ ਨੂੰ ਜੰਗਲ ਵਿਚ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ। ਅਨੁਜ ਸ਼ਰਮਾ ਨਾਂ ਦੇ 32 ਸਾਲ ਦੇ ਨੌਜਵਾਨ ‘ਤੇ ਦੋਸ਼ ਹੈ ਕਿ ਉਸ ਨੇ 64 ਸਾਲਾ ਵਿਧਵਾ ਤਾਈ ਦਾ ਕਤਲ ਕੀਤਾ। ਉਸ ਦੀ ਤਾਈ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਦੋਸ਼ ਹੈ ਕਿ ਜਦੋਂ ਉਹ ਚਾਹ ਬਣਾ ਰਹੀ ਸੀ ਤਾਂ ਨੌਜਵਾਨ ਨੇ ਉਸ ਦੇ ਸਿਰ ‘ਤੇ ਵਾਰ ਕੀਤਾ। ਕਤਲ ਦੇ ਬਾਅਦ ਉਸ ਦੇ 10 ਟੁਕੜੇ ਕੀਤੇ ਤੇ ਉਨ੍ਹਾਂ ਟੁਕੜਿਆਂ ਨੂੰ ਉਸ ਨੇ ਬਾਲਟੀਆਂ ਤੇ ਸੂਟਕੇਸ ਵਿਚ ਪੈਕ ਕਰਕੇ ਜੰਗਲ ਵਿਚ ਸੁੱਟ ਦਿੱਤਾ।
ਮੁਲਜ਼ਮ ਨੇ ਪਹਿਲਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਪਰ ਉਸ ਦੇ ਬਿਆਨ ਮੇਲ ਨਹੀਂ ਖਾ ਰਹੇ ਸਨ। ਫਿਰ ਸਾਨੂੰ ਰਸੋਈ ਵਿਚ ਖੂਨ ਮਿਲਿਆ। ਸੀਸੀਟੀਵੀ ਵਿਚ ਵੀ ਉਹ ਸੂਟਕੇਸ ਤੇ ਬਾਲਟੀਆਂ ਲੈ ਕੇ ਨਿਕਲਦੇ ਹੋਏ ਦੇਖਿਆ ਗਿਆ। ਵਾਰਦਾਤ ਦੌਰਾਨ ਅਨੁਜ ਆਪਣੀ ਤਾਈ ਨਾਲ ਇਕੱਲਾ ਸੀ। ਪਰਿਵਾਰ ਦੇ ਬਾਕੀ ਮੈਂਬਰ ਦੂਰ ਸਨ। ਜਦੋਂ ਤਾਈ ਨੇ ਉਸ ਨੂੰ ਦਿੱਲੀ ਜਾਣ ਤੋਂ ਰੋਕਿਆ ਤਾਂ ਉਸ ਨੇ ਹਮਲਾ ਕਰ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਮਨੋਰੋਗੀ ਹੈ। ਉਸ ਨੂੰ ਮਹਿਲਾ ਦੇ 10 ਟੁਕੜੇ ਕਰਨ ਦਾ ਕੋਈ ਅਫਸੋਸ ਨਹੀਂ ਹੈ। ਉਹ ਕਾਫੀ ਪੜ੍ਹਿਆ-ਲਿਖਿਆ ਹੈ। ਉਹ ਇਸਕਾਨ ਨਾਲ ਜੁੜਿਆ ਹੋਇਆ ਹੈ ਜਿਥੇ ਪਿਆਰ ਕਰਨ ਦੀ ਸੀਖ ਦਿੱਤੀ ਜਾਂਦੀ ਹੈ ਪਰ ਇੰਨਾ ਵੱਡਾ ਅਪਰਾਧ ਕਰਨਾ ਸੱਚਮੁੱਚ ਹੈਰਾਨ ਕਰਨ ਵਾਲਾ ਹੈ।
ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਲਾਸ਼ ਦੇ ਕਈ ਟੁਕੜੇ ਬਰਾਮਦ ਕੀਤੇ ਹਨ। ਮੁਲਜ਼ਮ ਨੇ ਪੁੱਛਗਿਛ ਵਿਚ ਦੱਸਿਆ ਕਿ ਉਸ ਨੇ ਆਪਣੀ ਤਾਈ ਦੀ ਹੱਤਿਆ ਦੇ ਬਾਅਦ ਉੁਸ ਦੀ ਲਾਸ਼ ਦੇ ਟੁਕੜੇ ਕਰਕੇ ਉਨ੍ਹਾਂ ਨੂੰ ਟਿਕਾਣੇ ਲਗਾਉਣ ਦਾ ਵਿਚਾਰ ਉਸ ਦੇ ਮਨ ਵਿਚ ਦਿੱਲੀ ਵਿਚ ਹਾਲ ਹੀ ਵਿਚ ਹੋਏ ਸ਼ਰਧਾ ਵਾਲਕਰ ਕਤਲਕਾਂਡ ਕਾਰਨ ਆਇਆ। ਮੁਲਜ਼ਮ ਨੇ ਕਿਹਾ ਕਿ ਉੁਹ ਆਪਣੀ ਤਾਈ ਦੀ ਟੋਕਾ-ਟਾਕੀ ਤੋਂ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਦੀ ‘ਲਾਸਟ ਰਾਈਡ’ ਵਾਲੀ ਥਾਰ ਵੇਖ ਭਾਵੁਕ ਹੋਏ ਪਿਤਾ, ਬੋਲੇ- ‘ਏਸ ‘ਚ ਮੇਰਾ ਸ਼ੇਰ ਪੁੱਤ ਮਾਰ ‘ਤਾ’
ਮਹਿਲਾ ਦੀ ਗੁੰਮਸ਼ੁਦਗੀ ਦੀ ਰਿਪੋਰਟ 11 ਦਸੰਬਰ ਨੂੰ ਦਰਜ ਹੋਈ ਸੀ। ਅਨੁਜ ਸ਼ਰਮਾ ਨੇ ਰਿਪੋਰਟ ਦਰਜ ਕਰਾਈ ਸੀ ਕਿ ਉਸ ਦੀ ਤਾਈ ਸਰੋਜ ਸ਼ਰਮਾ ਦੁਪਹਿਰ 2-3 ਵਜੇ ਘਰ ਤੋਂ ਮੰਦਰ ਜਾਣ ਦੀ ਗੱਲ ਕਹਿ ਕੇ ਨਿਕਲੀ ਸੀ ਪਰ ਘਰ ਵਾਪਸ ਨਹੀਂ ਆਈ। ਮਹਿਲਾ ਕੈਂਸਰ ਪੀੜਤ ਸੀ। ਪੁਲਿਸ ਨੂੰ ਜਾਂਚ ਦੌਰਾਨ ਅਨੁਜ ‘ਤੇ ਸ਼ੱਕ ਹੋਇਆ। ਇਸ ‘ਤੇ ਸਰੋਜ ਸ਼ਰਮਾ ਦੀਆਂ ਧੀਆਂ ਨੂੰ ਬੁਲਾ ਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ। ਮਾਮਲਾ ਗੰਭੀਰ ਹੁੰਦਾ ਦੇਖ ਅਨੁਜ 13 ਦਸੰਬਰ ਨੂੰ ਹਰਿਦੁਆਰ ਤੇ ਦਿੱਲੀ ਚਲਾ ਗਿਆ। ਪੁਲਿਸ ਨੂੰ ਪਤਾ ਲੱਗਾ ਕਿ ਅਨੁਜ ਆਪਣੇ ਪਰਿਵਾਰ ਕੋਲ ਦਿੱਲੀ ਤੋਂ ਜੈਪੁਰ ਜਾ ਰਿਹਾ ਹੈ। ਪੁਲਿਸ ਨੇ ਰੂਟ ਲੋਕੇਸ਼ਨ ਦੇ ਆਧਾਰ ‘ਤੇ ਉਸ ਦੀ ਨੂੰ ਰਸਤੇ ਵਿਚ ਹੀ ਫੜ ਲਿਆ।
ਵੀਡੀਓ ਲਈ ਕਲਿੱਕ ਕਰੋ -: