ਬਿਹਾਰ ਵਿਚ ਬੇਗੂਸਰਾਏ ਵਿਚ ਉਦਘਾਟਨ ਤੋਂ ਪਹਿਲਾਂ ਇਕ ਨਿਰਮਾਣ ਅਧੀਨ ਪੁਲ ਡਿੱਗ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬੇਗੂਸਰਾਏ ਜ਼ਿਲ੍ਹੇ ਵਿਚ ਇਕ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਡਿੱਗਿਆ ਹੈ। ਹਾਲਾਂਕਿ ਇਸ ਵਿਚ ਫਿਲਹਾਲ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਰਿਪੋਰਟ ਮੁਤਾਬਕ ਬੇਗੂਸਰਾਏ ਵਿਚ ਉਦਘਾਟਨ ਤੋਂ ਪਹਿਲਾਂ ਡਿੱਗਿਆ ਇਹ ਪੁਲ 13 ਕਰੋੜ ਦੀ ਲਾਗਤ ਨਾਲ ਬਣਿਆ ਹੈ। ਇਹ ਪੁਲ ਗੰਡਕ ਨਦੀ ‘ਤੇ ਸੀ। ਪੁਲ ਦਾ ਅਗਲਾ ਹਿੱਸਾ ਢਹਿਣ ਦੇ ਬਾਅਦ ਇਹ ਨਦੀ ਵਿਚ ਡਿੱਗਿਆ।
ਸਾਹੇਬਪੁਰ ਕਮਲ ਦੇ ਕੋਲ ਗੰਡਕ ਨਦੀ ‘ਤੇ 206 ਮੀਟਰ ਲੰਬਾ ਪੁਲ ਸੂਬਾ ਸਰਕਾਰ ਦੇ ਸੜਕ ਨਿਰਮਾਣ ਵਿਭਾਗ ਤਹਿਤ ਮਾਂ ਭਗਵਤੀ ਕੰਸਟ੍ਰਕਸ਼ਨ ਵਲੋਂ ਬਣਵਾਇਆ ਗਿਆ ਸੀ। ਇਸ ਵਿਚ ਲਗਭਗ 13 ਕਰੋੜ ਰੁਪਏ ਦੀ ਲਾਗਤ ਆਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਲਰ ਨੰਬਰ 2 ਤੇ 3 ਵਿਚ ਦਰਾਰਾਂ ਆ ਗਈਆਂ ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ।
ਹਾਲਾਂਕਿ ਪੁਲ ਦਾ ਉਦਘਾਟਨ ਨਹੀਂ ਕੀਤਾ ਗਿਆ ਸੀ ਪਰ ਪੁਲ ‘ਤੇ ਹਲਕਾ ਆਵਾਜਾਈ ਜਾਰੀ ਸੀ ਕਿਉਂਕਿ ਪੁਲ ਲਗਭਗ 20,000 ਦੀ ਸੰਯੁਕਤ ਆਬਾਦੀ ਵਾਲੀਆਂ ਤਿੰਨ ਪੰਚਾਇਤਾਂ ਨੂੰ NH-31 ਨਾਲ ਜੋੜਦਾ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਧਾਤੂ ਦੀ ਸੰਪਰਕ ਸੜਕ ਦੇ ਨਿਰਮਾਣ ਦੇ ਬਾਅਦ ਉੁਦਘਾਟਨ ਨਿਰਧਾਰਤ ਕੀਤਾ ਗਿਆ ਸੀ।
ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਜੇਕਰ ਆਵਾਜਾਈ ਨੂੰ ਨਾ ਰੋਕਿਆ ਜਾਂਦਾ ਤਾਂ ਜਾਨ ਤੇ ਮਾਲ ਦਾ ਨੁਕਸਾਨ ਜ਼ਿਆਦਾ ਹੋ ਸਕਦਾ ਸੀ।ਪਿਲਰਾਂ ਵਿਚ ਦਰਾਰਾਂ ਆਉਣ ਦੇ ਬਾਅਦ ਆਉਣ-ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਬਲੀਆ ਦੇ ਉਪਮੰਡਲ ਅਧਿਕਾਰੀ (ਐੱਸ.ਡੀ.ਓ.) ਰੋਹਿਤ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸ.ਡੀ.ਓ. ਨੇ ਕਿਹਾ, “ਪੁਲ ਦਾ ਅਧਿਕਾਰਤ ਤੌਰ ‘ਤੇ ਉਦਘਾਟਨ ਨਹੀਂ ਕੀਤਾ ਗਿਆ ਸੀ ਕਿਉਂਕਿ ਇਸ ਦਾ ਪੂਰਾ ਸਪੈਨ ਅਜੇ ਬਣਨਾ ਬਾਕੀ ਸੀ। ਖੰਭਿਆਂ ‘ਤੇ ਤਰੇੜਾਂ ਆਉਣ ਤੋਂ ਬਾਅਦ ਵੀਰਵਾਰ ਤੋਂ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਸੀ ਅਤੇ ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ।”
ਇਹ ਵੀ ਪੜ੍ਹੋ : ਅੰਮ੍ਰਿਤਸਰ : ਪੁੱਤ ਨੇ ਕੀਤਾ ਪਿਓ ਨੂੰ ਅਗਵਾ, ਦੂਜੇ ਪੁੱਤ ਦੇ ਨਾਂ ‘ਤੇ ਰਜਿਸਟਰੀ ਕਰਵਾਉਣ ਗਿਆ ਸੀ ਤਹਿਸੀਲ
ਰਿਪੋਰਟ ਮੁਤਾਬਕ ਕੰਟਰੀਮ ਪੁਲ 2016 ਵਿਚ ਕੀਤਾ ਗਿਆ ਸੀ ਤੇ 2017 ਦੇ ਬਾਅਦ ਬਿਨਾਂ ਉਦਘਾਟਨ ਦੇ ਇਸ ‘ਤੇ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਸੀ। ਪਿੰਡ ਵਾਲੇ ਪੁਲ ‘ਤੇ ਚੱਲ ਰਹੇ ਸਨ ਤੇ ਇਥੋਂ ਤੱਕ ਕਿ ਹਲਕੇ ਵਾਹਨ ਵੀ ਚੱਲ ਰਹੇ ਸਨ। ਘਟਨਾ ‘ਤੇ ਦੁੱਖ ਜ਼ਾਹਰ ਕਰਦਿਆਂ ਸਥਾਨਕ ਲੋਕ ਪ੍ਰਤੀਨਿਧੀ ਨੇ ਕਿਹਾ ਕਿ ਅਸੀਂ ਉਸਾਰੀ ਵਿਚ ਘਟੀਆ ਸਮੱਗਰੀ ਦੀ ਵਰਤੋਂ ਵਿਰੁੱਧ ਆਵਾਜ਼ ਉਠਾਈ ਪਰ ਕਿਸੇ ਨੇ ਨਹੀਂ ਸੁਣੀ। ਚਿੰਤਾ ਦੀ ਗੱਲ ਹੈ ਕਿ ਪੁਲ ਪੰਜ ਸਾਲ ਵੀ ਨਹੀਂ ਚੱਲ ਸਕਿਆ। ਅਸੀਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: