ਮੁਕਤਸਰ ਦੇ ਕੋਟਭਾਈ ਪਿੰਡ ਦੇ 20 ਸਾਲਾ ਹਰਮਨਦੀਪ ਸਿੰਘ ਦੇ ਅਗਵਾ ਤੇ ਕਤਲ ਮਾਮਲੇ ਵਿਚ ਜਿਵੇਂ-ਜਿਵੇਂ ਜਾਂਚ ਅੱਗੇ ਵਧ ਰਹੀ ਹੈ, ਇਕ ਦੇ ਬਾਅਦ ਇਕ ਖੁਲਾਸੇ ਹੋ ਰਹੇ ਹਨ। ਹਰਮਨਦੀਪ ਸਿੰਘ ਦੀ ਹੱਤਿਆ ਦੇ ਮਾਸਟਰਮਾਈਂਡ ਨਵਜੋਤ ਨੂੰ ਪੁਲਿਸ ਜਦੋਂ ਭੁੱਲਰ ਪਿੰਡ ਵਿਚ ਲੈ ਕੇ ਗਈ ਤਾਂ ਉਥੋਂ ਪੁਲਿਸ ਨੂੰ ਇਕ ਮਨੁੱਖੀ ਕੰਕਾਲ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਕਤਲ ਪਿਛੇ ਵੀ ਨਵਜੋਤ ਦਾ ਹੀ ਹੱਥ ਹੈ।
ਹਰਮਨਦੀਪ ਸਿੰਘ ਦੇ ਅਗਵਾ ਤੇ ਕਤਲ ਦੇ ਦੋਸ਼ੀ ਨਵਜੋਤ ਨੂੰ ਬੀਤੇ ਐਤਵਾਰ ਨੂੰ ਲਖਨਊ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਬਾਅਦ ਪੁਲਿਸ ਲਗਾਤਾਰ ਨਵਜੋਤ ਤੋਂ ਪੁੱਛਗਿਛ ਵਿਚ ਜੁਟੀ ਹੋਈ ਹੈ। ਪੁਲਿਸ ਜਦੋਂ ਨਵਜੋਤ ਨੂੰ ਭੁੱਲਰ ਪਿੰਡ ਕੋਲ ਚਾਂਦਭਾਨ ਨਾਲੇ ਕੋਲ ਲੈ ਕੇ ਗਈ ਤਾਂ ਉਥੋਂ ਇਕ ਮਨੁੱਖੀ ਕੰਕਾਲ ਬਰਾਮਦ ਹੋਇਆ। ਇਹ ਕੰਕਾਲ ਗੁਰੀ ਸੰਘਰ ਪਿੰਡ ਦੇ ਰਹਿਣ ਵਾਲੇ ਨਿਰਮਲ ਸਿੰਘ ਦਾ ਹੈ। 19 ਮਾਰਚ ਨੂੰ ਨਿਰਮਲ ਨੂੰ ਅਗਵਾ ਕੀਤਾ ਗਿਆ ਸੀ।
ਬਰਾਮਦ ਹੋਏ ਕੰਕਾਲ ਦੇ ਜੁੱਤੇ ਤੋਂ ਉਸ ਦੇ ਪਰਿਵਾਰ ਵਾਲਿਆਂ ਨੇ ਨਿਰਮਲ ਸਿੰਘ ਦੀ ਪਛਾਣ ਕੀਤੀ ਹੈ। ਹੁਣ ਕੰਕਾਲ ਦੀ ਡੀਐੱਨਏ ਟੈਸਟ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕੰਕਾਲ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ ‘ਤੇ ਵਾ ਕੀਤਾ ਗਿਆ ਸੀ ਤੇ ਫਿਰ ਰੱਸੀ ਨਾਲ ਉਸ ਲਾਸ਼ ਨੂੰ ਘਸੀਟ ਕੇ ਨਾਲੇ ਕੋਲ ਸੁੱਟ ਦਿੱਤਾ ਗਿਆ ਸੀ। ਕੰਕਾਲ ਕੋਲ ਇਕ ਜੰਗ ਲੱਗੀ ਕੁਲਹਾੜੀ ਵੀ ਬਰਾਮਦ ਹੋਈ ਹੈ। ਨਿਰਮਲ ਦੇ ਪਰਿਵਾਰ ਦਾ ਦੋਸ਼ ਹੈ ਕਿ ਨਿਰਮਲ ਦੇ ਅਗਵਾ ਮਾਮਲੇ ਵਿਚ ਉਹ 25 ਮਾਰਚ ਨੂੰ ਨਵਜੋਤ ਨੂੰ ਪੁਲਿਸ ਕੋਲ ਲੈ ਗਏ ਸਨ ਪਰ ਪੁਲਿਸ ਨੇ ਪੁੱਛਗਿਛ ਦੇ ਬਾਅਦ ਉਸ ਨੂੰ ਛੱਡ ਦਿੱਤਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਵਿਗੜੇ ਹਾਲਾਤ, ਅੱਤਵਾਦ ਵਿਰੋਧੀ ਸੈਂਟਰ ‘ਤੇ ਹੀ ਅੱਤਵਾਦੀਆਂ ਦਾ ਕਬਜ਼ਾ! ਅਫ਼ਸਰ ਕੈਦ ‘ਚ
ਫਰੀਦਕੋਟ ਆਈਜੀਪੀ ਪੀਕੇ ਯਾਦਵ ਨੇ ਵੀ ਦਾਅਵਾ ਕੀਤਾ ਸੀ ਕਿ ਹਰਮਨ ਤੇ ਨਿਰਮਲ ਦੋਵਾਂ ਦੀ ਹੱਤਿਆ ਦਾ ਮਾਸਟਰਮਾਈਂਡ ਨਵਜੋਤ ਹੀ ਹੈ। ਹਰਮਨ ਦੀ ਹੱਤਿਆ ਦੇ ਬਾਅਦ ਨਵਜੋਤ 3 ਦਸੰਬਰ ਨੂੰ ਦੁਬਈ ਭੱਜ ਗਿਆ ਸੀ ਪਰ ਜਦੋਂ ਉਹ ਲਖਨਊ ਦੇ ਰਸਤੇ ਵਾਪਸ ਆਇਆ ਤਾਂ ਉਸ ਨੂੰ ਹਵਾਈ ਅੱਡੇ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਗਿੱਦੜਬਾਹਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: