ਜਾਅਲੀ ਦਸਤਾਵੇਜ਼ ਨਾਲ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜਣ ਵਾਲੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਨਾਲ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਤੇ 7 ਹੋਰਨਾਂ ਖਿਲਾਫ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਕੇਸ ਦਰਜ ਕੀਤਾ ਹੈ। ਐੱਸਐੱਸਓਸੀ ਕੋਲ ਸੂਚਨਾ ਆਈ ਸੀ ਕਿ ਕੁਝ ਲੋਕਾਂ ਦਾ ਸੰਪਰਕ ਪਾਸਪੋਰਟ ਦਫਤਰ, ਸੇਵਾ ਕੇਂਦਰ ਤੇ ਪੰਜਾਬ ਪੁਲਿਸ ਦੇ ਕੁਝ ਲੋਕਾਂ ਨਾਲ ਹੈ। ਇਹ ਲੋਕ ਅੰਤਰਰਾਜੀ ਗੈਂਗਸਟਰਾਂ ਦੇ ਗੁਰਗਿਆਂ ਤੇ ਖਤਰਨਾਕ ਭਗੌੜਿਆਂ ਨੂੰ ਵਿਦੇਸ਼ ਭੱਜਣ ਵਿਚ ਮਦਦ ਕਰਦੇ ਹਨ ਤੇ ਉਨ੍ਹਾਂ ਨੇ ਜਾਅਲੀ ਦਸਤਾਵੇਜ਼ ਜ਼ਰੀਏ ਪਾਸਪੋਰਟ ਬਣਾ ਕੇ ਮੁਹੱਈਆ ਕਰਵਾਉਂਦੇ ਹਨ। ਐੱਸਐੱਸਓ ਸੀ ਨੇ ਇਹ ਕੇਸ ਆਈਪੀਸੀ ਦੀ ਧਾਰਾ 420, 467, 468, 471, 474 ਅਤੇ ਪਾਸਪੋਰਟ ਐਕਟ 1976 ਦੇ ਸੈਕਸ਼ਨ 12 (1) ਤਹਿਤ ਦਰਜ ਕੀਤਾ ਹੈ। ਗੈਂਗਸਟਰ ਹੈਰੀ ਚੱਠਾ ਇਨ੍ਹੀਂ ਦਿਨੀਂ ਪਾਕਿਸਤਾਨ ਵਿਚ ਹਨ।
SSOC ਦੇ ਸੂਤਰਾਂ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਦਾ ਜਾਲ ਪੰਜਾਬ ਦੇ ਪਾਸਪੋਰਟ ਦਫਤਰਾਂ, ਸੇਵਾ ਕੇਂਦਰਾਂ, ਪੁਲਿਸ ਵਿਭਾਗ ਤੇ ਹੋਰ ਸਬੰਧਤ ਵਿਭਾਗਾਂ ਵਿਚ ਫੈਲਿਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਦੇ ਕਈ ਭਗੌੜੇ, ਸਮਗੱਲਰ ਤੇ ਹੋਰ ਦੂਜੇ ਸੂਬਿਆਂ ਤੋਂ ਪਾਸਪੋਰਟ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਹੈ ਤਾਂ ਕਿ ਭਾਰਤ ਛੱਡ ਕੇ ਫਰਾਰ ਹੋ ਸਕਣ। ਇਸ ਦੇ ਆਧਾਰ ‘ਤੇ ਕੇਸ ਦਰਜ ਕਰਨ ਦੇ ਬਾਅਦ ਮਾਮਲੇ ਦੀ ਜਾਂਚ ਕਰਕੇ ਸਪੈਸ਼ਲ ਰਿਪੋਰਟ ਤਿਆਰ ਕਰਕੇ ਸਬੰਧਤ ਏਰੀਆ ਦੇ ਮੈਜਿਸਟ੍ਰੇਟ ਕੋਲ ਭੇਜਣ ਦੀ ਤਿਆਰੀ SSOC ਕਰ ਰਹੀ ਹੈ।
ਇਹ ਵੀ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ‘ਤੇ ਹਾਈਕੋਰਟ- ‘ਪਹਿਲਾਂ ਪ੍ਰਦਰਸ਼ਨ ਖਤਮ ਕਰੇ ਕਿਸਾਨ, ਫਿਰ ਗਠਿਤ ਹੋ ਸਕਦੀ ਕਮੇਟੀ’
ਜਾਂਚ ਦੇ ਬਾਅਦ ਪਾਇਆ ਗਿਆ ਕਿ ਗੈਂਗਸਟਰ ਲੰਡਾ ਗੈਂਗ ਦੇ ਮੈਂਬਰ ਤੇ ਗੁਰਦਾਸਪੁਰ ਦੇ ਪਿੰਡ ਚੱਠਾ ਵਾਸੀ ਸੁਪ੍ਰੀਤ ਸਿੰਘ ਉਰਫ ਹੈਰੀ ਚੱਢਾ, ਤਰਨਤਾਰਨ ਦੇ ਪਿੰਡ ਹਵੇਲੀਆਂ ਵਾਸੀ ਗੁਰਜੰਟ ਸਿੰਘ ਉਰਫ ਭੋਲੂ, ਤਰਨਤਾਰਨ ਦੇ ਭੁੱਚਰ ਪਿੰਡ ਵਾਸੀ ਰਛਪਾਲ ਸਿੰਘ ਉਰਫ ਦਾਨਾ ਤਰਨਤਾਰਨ ਦੇ ਪਿੰਡ ਡਿਆਲ ਵਾਸੀ ਕੇਂਦਰਬੀਰ ਸਿੰਘ ਉਰਫ ਸੰਨੀ, ਤਰਨਤਾਰਨ ਦੇ ਪਿੰਡ ਚੰਬਲ ਵਾਸੀ ਮਨਪ੍ਰੀਤ ਸਿੰਘ ਉਰਫ ਮੰਨਾ, ਗੁਰਦੇਵ ਸਿੰਘ ਉਰਫ ਜੈਮਲ, ਤਰਨਤਾਰਨ ਦੇ ਪਿੰਡ ਸਥਿਤ ਕੁੱਲਾ ਰੋਡ ਵਾਸੀ ਰਾਓ ਬਰਿੰਦਰ ਸਿੰਘ ਉਰਫ ਰਾਓ ਤੇ ਗੁਰਦਾਸਪੁਰ ਥਾਣਾ ਖੇਤਰ ਦੇ ਪਵਿੱਤਰ ਸਿੰਘ ਜਾਲੀ ਪਛਾਣ ਪੱਤਰਾਂ ਦੇ ਆਧਾਰ ‘ਤੇ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜਣ ਵਿਚ ਕਾਮਯਾਬ ਹੋ ਚੁੱਕੇ ਹਨ। ਇਸ ਦੇ ਆਧਾਰ ‘ਤੇ ਹੀ SSOC ਨੇ ਗੈਂਗਸਟਰ ਹੈਰੀ ਚੱਠਾ ਸਣੇ 8 ਲੋਕਾਂ ਖਿਲਾਫ ਕੇਸ ਦਰਜ ਕਰਨ ਦੇ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: