ਏਅਰਪੋਰਟ ‘ਤੇ ਯਾਤਰੀ ਹੁਣ ਜਲਦ ਹੀ ਆਪਣੇ ਬੈਗ ਤੋਂ ਲੈਪਟਾਪ, ਮੋਬਾਈਲ ਤੇ ਚਾਰਜਰ ਕੱਢੇ ਬਿਨਾਂ ਐਂਟਰੀ ਕਰ ਸਕਣਗੇ। ਲੰਬੀਆਂ ਲਾਈਨਾਂ ਨੂੰ ਖਤਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਏਅਰਪੋਰਟ ‘ਤੇ ਨਵੇਂ ਮਾਡਰਨ ਸਕੈਨਰਸ ਲਗਾਏ ਜਾਣਗੇ ਜਿਸ ਵਿਚ ਇਲੈਕਟ੍ਰਾਨਿਕ ਡਿਵਾਇਸਿਸ ਨੂੰ ਬੈਗ ਤੋਂ ਕੱਢੇ ਬਿਨਾਂ ਹੀ ਸਕ੍ਰੀਨਿੰਗ ਹੋ ਜਾਵੇਗੀ।
ਏਵੀਏਸ਼ਨ ਸਕਿਓਰਿਟੀ ਰੈਲੂਗੇਟਰ ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ ਦੇ ਡਾਇਰੈਕਟਰ ਜਨਰਲ ਜੁਲਫਿਕਾਰ ਹੁਸਨ ਨੇ ਕਿਹਾ ਕਿ ਬੇਹਤਰ ਸੁਰੱਖਿਆ ਦੇ ਨਾਲ-ਨਾਲ ਯਾਤਰੀ ਸਹੂਲਤ ਲਈ ਨਵੀਆਂ ਤਕਨੀਕਾਂ ਦੀ ਲੋੜ ਹੈ। ਉਮੀਦ ਹੈ ਕਿ BCAS ਇਕ ਮਹੀਨੇ ਦੇ ਅੰਦਰ ਟੈਕਨੀਕਲ ਨਾਰਮ ਜਾਰੀ ਕਰੇਗਾ। ਇਸ ਦੇ ਬਾਅਦ ਏਅਰਪੋਰਟ ‘ਤੇ ਬੈਗ ਸਕਰੀਨਿੰਗ ਲਈ ਆਧੁਨਿਕ ਉਪਕਰਣ ਲਗਾਏ ਜਾਣਗੇ।
CISF ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦਿੱਲੀ ਏਅਰਪੋਰਟ ਸਣੇ ਸਾਰੇ ਏਅਰਪੋਰਟ ਨੂੰ ਕੈਬਿਨ ਬੈਗ ਦੀ ਸਕਰੀਨਿੰਗ ਲਈ ਲਗਾਈ ਗਈਆਂ ਮਸ਼ੀਨਾਂ ਵਿਚ ਸੁਧਾਰ ਦੀ ਲੋੜ ਹੈ। ਇਹ ਮਸ਼ੀਨਾਂ ਪੁਰਾਣੀ ਟੈਕਨਾਲੋਜੀ ਦੀਆਂ ਹਨ। ਡਿਊਲ ਐਕਸਰੇ, ਕੰਪਿਊਟਰ ਟੋਮੋਗ੍ਰਾਫੀ ਤੇ ਨਿਊਟ੍ਰਾਨ ਬੀਮ ਟੈਕਨਾਲੋਜੀ ਵਰਗੀਆਂ ਤਕਨੀਕਾਂ ਯਾਤਰੀਆਂ ਨੂੰ ਲੈਪਟਾਪ ਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਨੂੰ ਹਟਾਉਣ ਦੀ ਲੋੜ ਨੂੰ ਖਤਮ ਕਰ ਦੇਵੇਗੀ।
ਏਅਰਪੋਰਟ ‘ਤੇ ਇਹ ਮਾਡਰਨ ਮਸ਼ੀਨਾਂ ਅਜਿਹੇ ਸਮੇਂ ਲਗਾਈਆਂ ਜਾ ਰਹੀਆਂ ਹਨ ਜਦੋਂ ਦੇਸ਼ ਭਰ ਦੇ ਏਅਰਪੋਟ ‘ਤੇ ਯਾਤਰੀਆਂ ਦੀ ਰਿਕਾਰਡ ਗਿਣਤੀ ਦੇਖੀ ਜਾਰਹੀ ਹੈ। 11 ਦਸੰਬਰ ਨੂੰ ਕੁਲ 4.27 ਲੱਖ ਘਰੇਲੂ ਯਾਤਰੀਆਂ ਨੂੰ ਦੇਖਿਆ ਗਿਆ ਸੀ। ਏਅਰਪੋਰਟ ‘ਤੇ ਜ਼ਿਆਦਾ ਭੀੜ ਕਾਰਨ ਲਈ ਲੋਕਾਂ ਦੀ ਫਲਾਈਟ ਮਿਸ ਹੋ ਗਈ ਸੀ।
ਇਹ ਵੀ ਪੜ੍ਹੋ : ਦਿੱਲੀ ਤੋਂ ਨਸ਼ਾ ਲਿਆ ਕੇ ਚੰਡੀਗੜ੍ਹ ‘ਚ ਵੇਚਣ ਵਾਲਾ ਕਾਬੂ, 276 ਗ੍ਰਾਮ ਹੈਰੋਇਨ ਵੀ ਬਰਾਮਦ
ਮੌਜੂਦਾ ਸਮੇਂ ਏਅਰਪੋਰਟ ‘ਤੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਰਵਾਇਤੀ ਐਕਸ-ਰੇ ਮਸ਼ੀਨਾਂ 2-ਡੀ ਇਮੇਜ ਪ੍ਰੋਡਿਊਸ ਕਰਦੀਆਂ ਹਨ। ਨਵੀਆਂ ਤਕਨੀਕਾਂ ਜਿਵੇਂ ਕੰਪਿਊਟਰ ਟੋਮੋਗ੍ਰਾਫੀ ਹਾਈ ਰਿਜ਼ੋਲਿਊਸ਼ਨ ਨਾਲ 3-ਜੀ ਇਮੇਜ ਬਣਾਉਂਦੀ ਹੈ ਤੇ ਵਿਸਫੋਟਕਾਂ ਨੂੰ ਬੇਹਤਰ ਤਰੀਕੇ ਨਾਲ ਆਟੋਮੈਟਿਕ ਡਿਟੈਕਟ ਕਰਦੀ ਹੈ। ਨਵੀਆਂ ਮਸ਼ੀਨਾਂ ਵਿਚ ਫਾਲਸ ਅਲਾਰਮ ਦੀ ਗਿਣਤੀ ਵੀ ਘੱਟ ਹੁੰਦੀ ਹੈ। ਫਾਲਸ ਅਲਾਰਮ ਕਾਰਨ ਅਕਸਰ ਸੀਆਈਐੱਸਐੱਫ ਮੁਲਾਜ਼ਮਾਂ ਨੂੰ ਬੈਗ ਦੀ ਫਿਜ਼ੀਕਲ ਜਾਂਚ ਕਰਨੀ ਪੈਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: