ਪੰਜਾਬ ਦੀ ਮਾਨ ਸਰਕਾਰ ਵਿਮੁਕਤ ਜਾਤੀ ਦੀਆਂ ਮੰਗਾਂ ‘ਤੇ ਵਿਚਾਰ ਕਰੇਗੀ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਵੱਖ-ਵੱਖ ਡੀਨੋਟੀਫਾਈਡ ਜਾਤੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਵਫ਼ਦ ਨੂੰ ਮੰਗਾਂ ’ਤੇ ਜਲਦੀ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਨੋਟਿਸ ਵਿਚ ਆਇਆ ਹੈ ਕਿ ਵਿਮੁਕਤ ਜਾਤੀਆਂ ਦੇ ਲੋਕਾਂ ਨੂੰ ਦਿੱਤੇ ਜਾ ਰਹੇ 2 ਫੀਸਦੀ ਰਾਖਵੇਂਕਰਨ ਸਬੰਧੀ ਮੁਸ਼ਕਲਾਂ ਆ ਰਹੀਆਂ ਹਨ। ਵਿਭਾਗ ਵੱਲੋਂ 20 ਦਸੰਬਰ 2001 ਤੇ 18 ਦਸੰਬਰ 2020 ਵੱਲੋਂ ਜਾਰੀ ਹਦਾਇਤਾਂ ਦੇ ਆਪਸੀ ਵਿਰੋਧਾਭਾਸ ਕਾਰਨ ਇਹ ਮੁਸ਼ਕਲਾਂ ਆ ਰਹੀਆਂ ਸਨ। ਹੁਣ ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ 20 ਦਸੰਬਰ 2001 ਤਹਿਤ ਹਦਾਇਤਾਂ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਫੰਡ ‘ਚ ਗੜਬੜੀ ਦੇ ਦੋਸ਼ ‘ਚ ਮਹਿਲਾ ਸਰਪੰਚ ਗ੍ਰਿਫਤਾਰ, ਮਨਰੇਗਾ ਦੇ ਦੋ ਅਧਿਕਾਰੀਆਂ ਸਣੇ ਨਿੱਜੀ ਵਿਅਕਤੀ ‘ਤੇ FIR
ਕੈਬਨਿਟ ਮੰਤਰੀ ਨੇ ਰਾਖਵੇਂਕਰਨ ਸਬੰਧੀ ਮੁਸ਼ਕਲਾਂ ਦੇ ਜਲਦ ਨਿਪਟਾਰੇ ਲਈ ਆਉਣ ਵਾਲੇ ਦਿਨਾਂ ਵਿਚ ਇਕ ਹੋਰ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: