ਅੱਜ ਦੇ ਇਸ ਡਿਜੀਟਲ ਦੌਰ ਵਿਚ ਕੁਝ ਵੀ ਖਰੀਦਣ ਲਈ ਅਸੀਂ ਜਾਂ ਕ੍ਰੈਡਿਟ ਜਾਂ ਫਿਰ ਡੈਬਿਟ ਕਾਰਡ ਦਾ ਇਸਤੇਮਾਲ ਜ਼ਿਆਦਾ ਕਰਦੇ ਹਾਂ ਪਰ ਜੇਕਰ ਇਹ ਨਾ ਹੋਵੇ ਤਾਂ ਅਸੀਂ ਫਿਰ ਕੈਸ਼ ਦਾ ਇਸਤੇਮਾਲ ਕਰਦੇ ਹਾਂ ਪਰ ਇਕ ਵਿਅਕਤੀ ਨੇ ਫੋਨ ਖਰੀਦਣ ਲਈ ਹੈਰਾਨ ਕਰਨ ਵਾਲਾ ਤਰੀਕਾ ਅਪਣਾਇਆ ਜਿਸ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ। ਆਈਫੋਨ-14 ਖਰੀਦਣ ਲਈ ਸ਼ਖਸ ਕਾਰਡ ਤੇ ਕੈਸ਼ ਦੀ ਬਜਾਏ 1.50 ਲੱਖ ਦੇ ਸਿੱਕੇ ਲੈ ਕੇ ਦੁਕਾਨਦਾਰ ਕੋਲ ਪਹੁੰਚਿਆ।
ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦਾ ਰਹਿਣ ਵਾਲਾ ਸ਼ਖਸ ਸਟੋਰ ‘ਤੇ ਗਿਆ ਤੇ ਉਸ ਨੇ ਆਈਫੋਨ-14 ਖਰੀਦਣ ਲਈ 1.5 ਲੱਖ ਰੁਪਏ ਦੇ ਸਿੱਕਿਆਂ ਦਾ ਭੁਗਤਾਨ ਕੀਤਾ। ਇਸ ਘਟਨਾ ਦਾ ਵੀਡੀਓ ਖੂਬ ਟ੍ਰੈਂਡ ਕਰ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਦਾ ਦੁਕਾਨ ਦੇ ਮਾਲਕ ਨਾਲ ਵਿਵਾਦ ਹੋ ਗਿਆ। ਵਿਅਕਤੀ ਦੀ ਪਛਾਣ ਅਮਿਤ ਸ਼ਰਮਾ ਵਜੋਂ ਹੋਈ ਹੈ, ਜੋ ਕ੍ਰੇਜ਼ੀ ਐਕਸਵਾਈਜ਼ੈੱਡ ਨਾਂ ਤੋਂ ਯੂਟਿਊਬ ਚੈਨਲ ਚਲਾਉਂਦਾ ਹੈ। ਉਸ ਨੇ ਇਸ ਚੈਨਲ ‘ਤੇ ਸਿੱਕਿਆਂ ਨਾਲ ਆਈਫੋਨ ਖਰੀਦਦੇ ਹੋਏ ਇਕ ਵੀਡੀਓ ਪੋਸਟ ਕੀਤਾ ਸੀ। ਹਾਲਾਂਕਿ ਉਹ ਨੇ ਖੁਲਾਸਾ ਕੀਤਾ ਕਿ ਵੀਡੀਓ ਦੇ ਅਖੀਰ ਵਿਚ ਇਹ ਇਕ ਮਜ਼ਾਕ ਸੀ। ਲੋਕਾਂ ਨੂੰ ਕੋਈ ਅਸਲ ਘਟਨਾ ਲੱਗੀ ਪਰ ਅਜਿਹਾ ਨਹੀਂ ਸੀ। ਯੂਟਿਊਬਰ ਨੇ ਇਹ ਇਕ ਪ੍ਰੈਂਕ ਵੀਡੀਓ ਸ਼ੂਟ ਕੀਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ਬੱਸ ਸਟੈਂਡ ਤੋਂ ਛੇ ਮਹੀਨੇ ਦੌਰਾਨ ਹੋਵੇਗੀ 3.22 ਕਰੋੜ ਰੁਪਏ ਕਮਾਈ: ਲਾਲਜੀਤ ਸਿੰਘ ਭੁੱਲਰ
ਯੂਟਿਊਬ ਵੀਡੀਓ ਨੂੰ ਅਪਲੋਡ ਹੋ ਜਾਣ ਦੇ ਬਾਅਦ ਤੋਂ ਲਗਭਗ 4 ਮਿਲੀਅਨ ਵਾਰ ਦੇਖਿਆ ਗਿਆ ਹੈ ਤੇ 3 ਲੱਖ ਤੋਂ ਵਧ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਗਿਆ। ਵੀਡੀਓ ਦੀ ਸ਼ੁਰੂਆਤ ਵਿਚ ਅਮਿਤ ਨੂੰ ਆਪਣੇ ਦੋਸਤਾਂ ਨਾਲ ਬਹੁਤ ਸਾਰੇ ਸਿੱਕਿਆਂ ਨਾਲ ਦੇਖਿਆ ਜਾ ਸਕਦਾ ਹੈ। ਉੁਸ ਦੇ ਸਾਹਮਣੇ ਇਕ ਥੈਲੇ ਤੇ ਪਲਾਸਟਿਕ ਦੇ ਟੱਬ ਵਿਚ ਬਹੁਤ ਸਾਰੇ ਸਿੱਕੇ ਦਿਖਾਈ ਦਿੱਤੇ। ਅਮਿਤ ਐਪਲ ਸਟੋਰ ਤੋਂ ਆਈਫੋਨ 14 ਖਰੀਦਣ ਲਈ ਭੁਗਤਾਨ ‘ਤੇ ਚਰਚਾ ਕਰਦੇ ਨਜ਼ਰ ਆਇਆ। ਜਦੋਂ ਉਸ ਨੇ ਦੁਕਾਨਦਾਰ ਤੋਂ ਨਕਦ ਭੁਗਤਾਨ ਮੰਗਿਆ ਤਾਂ ਉਸ ਨੇ ਸਿੱਕਿਆਂ ਦਾ ਢੇਰ ਉਸ ਦੇ ਸਾਹਮਣੇ ਪੇਸ਼ ਕਰ ਦਿੱਤਾ। ਸਿੱਕੇ ਗਿਣਨ ਨੂੰ ਲੈ ਕੇ ਦੁਕਾਨਦਾਰ ਤੇ ਗਾਹਕ ਵਿਚ ਕਿਹਾ-ਸੁਣੀ ਵੀ ਹੋਈ।
ਵੀਡੀਓ ਲਈ ਕਲਿੱਕ ਕਰੋ -: