ਭਾਰਤੀ ਸਰਹੱਦ ‘ਤੇ ਪਾਕਿਸਤਾਨ ਵੱਲੋਂ ਡ੍ਰੋਨ ਦੀ ਹਲਚਲ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।ਆਏ ਦਿਨ ਪਾਕਿਸਤਾਨ ਵੱਲੋਂ ਡਰੋਨ ਭੇਜੇ ਜਾ ਰਹੇ ਹਨ। ਦੂਜੇ ਪਾਸੇ ਭਾਰਤੀ ਜਵਾਨਾਂ ਨੇ ਪਾਕਿਸਤਾਨ ਦੀਆਂ ਹਰਕਤਾਂ ਨੂੰ ਨਾਕਾਮ ਕਰਦੇ ਹੋਏ ਡਰੋਨ ਨੂੰ ਮਾਰ ਗਿਰਾਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਲਗਭਗ 7.45 ਵਜੇ ਬੀਐੱਸਐੱਫ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿਚ ਬੀਓਪੀ ਪੁਲਮੇਰਨ ਵਿਚ ਇਕ ਪਾਕਿਸਤਾਨੀ ਡ੍ਰੋਨ ਦੇ ਘੁਸਪੈਠ ਦਾ ਪਤਾ ਲਗਾ ਕੇ ਉਸ ਨੂੰ ਮਾਰ ਗਿਰਾਇਆ ਜਿਸ ਦੇ ਬਾਅਦ ਡ੍ਰੋਨ ਦੇ ਟੁਕੜੇ ਖੇਤਾਂ ਵਿਚ 50 ਮੀਟਰ ਏਰੀਏ ਵਿਚ ਬਿਖਰ ਗਏ। ਇਹ ਵੀ ਖਬਰ ਹੈ ਕਿ ਡ੍ਰੋਨ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਇਲਾਕੇ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ।
ਡ੍ਰੋਨ ਦੇਖ ਕੇ ਬੀਐੱਸਐੱਫ ਦੇ ਜਵਾਨ ਵੀ ਕਾਫੀ ਹੈਰਾਨ ਹੋ ਗਏ। ਅੰਮ੍ਰਿਤਸਰ ਵਿਚ ਡਿੱਗਿਆ ਇਹ ਡ੍ਰੋਨ 6 ਫੁੱਟ ਦਾ ਦੱਸਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਸ ਵਿਚ ਲੱਗੀ ਬੈਟਰੀ ਹੀ 25,000 MH ਦੀ ਹੈ। ਇਹ ਡ੍ਰੋਨ ਆਪਣੇ ਨਾਲ 25 ਕਿਲੋਗ੍ਰਾਮ ਤੱਕ ਭਾਰ ਚੁੱਕਣ ਵਿਚ ਸਮਰੱਥ ਦੱਸਿਆ ਜਾ ਰਿਹਾ ਹੈ।
ਬੀਐੱਸਐੱਫ ਅਧਿਕਾਰੀਆਂ ਮੁਤਾਬਕ ਡੇਗਿਆ ਗਿਆ ਡ੍ਰੋਨ ਦਿਖਣ ਵਿਚ ਕਾਫੀ ਵੱਡਾ ਤੇ ਵੱਖਰਾ ਹੈ। ਫਿਲਹਾਲ ਉਸ ਨੂੰ ਜ਼ਬਤ ਕਰਕੇ ਜਾਂਚ ਲਈ ਭੇਜਿਆ ਜਾ ਰਿਹਾ ਹੈ ਤਾਂਕਿ ਉਸ ਦੇ ਫਲਾਇੰਗ ਰਿਕਾਰਡ ਨੂੰ ਖੰਗਾਲਿਆ ਜਾ ਸਕੇ। ਇਸ ਤੋਂ ਇਲਾਵਾ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਉਸ ਵੱਲੋਂ ਸੁੱਟੀ ਗਈ ਖੇਪ ਨੂੰ ਬਰਾਮਦ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: