ਮੌਸਮ ਵਿਭਾਗ ਵੱਲੋਂ ਪੰਜਾਬ ਨੂੰ ਠੰਡ ਤੇ ਧੁੰਦ ਨੂੰ ਲੈ ਕੇ ਆਰੈਂਜ ਅਲਰਟ ‘ਤੇ ਰੱਖਿਆ ਗਿਆ ਹੈ। ਬੀਤੇ ਦੋ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ‘ਚ ਸੂਰਜ ਨਹੀਂ ਨਿਕਲਿਆ, ਇਸ ਲਈ ਪੰਜਾਬ ਦੇ ਸ਼ਹਿਰਾਂ ਦੇ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਮਿਲੇਗੀ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਦਿਨ ਦਾ ਘੱਟੋ-ਘੱਟ ਤਾਪਮਾਨ ਵਿਚ ਜ਼ਿਆਦਾ ਗਿਰਾਵਟ ਦੇਖਣ ਨੂੰ ਨਹੀਂ ਮਿਲੀ। ਦੋ ਦਿਨ ਤੋਂ ਧੁੱਪ ਨਾ ਨਿਕਲਣ ਕਾਰਨ ਧੁੰਦ ਘੱਟ ਰਹੀ ਪਰ ਦਿਨ ਦੇ ਅਧਿਕਤਮ ਤੇ ਘੱਟੋ-ਘੱਟ ਤਾਪਮਾਨ ਵਿਚ ਜ਼ਿਆਦਾ ਫਰਕ ਨਾ ਹੋਣ ਕਾਰਨ ਪੰਜਾਬ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਦਿਨ ਤੇ ਰਾਤ ਦੇ ਤਾਪਮਾਨ ਵਿਚ ਸਿਰਫ 3.3 ਡਿਗਰੀ ਦਾ ਫਰਕ ਹੈ।
ਉੱਤਰ ਭਾਰਤ ਵਿਚ ਧੁੰਦ ਦਾ ਅਸਰ ਫਲਾਈਟਾਂ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਦਿੱਲੀ ਤੋਂ ਜੰਮੂ ਜਾਣ ਵਾਲੀ ਫਲਾਈਟ ਨੂੰ ਮੌਸਮ ਕਾਰਨ ਜੰਮੂ ਲੈਂਡ ਨਹੀਂ ਕਰਨ ਦਿੱਤਾ ਗਿਆ ਜਿਸ ਦੇ ਬਾਅਦ ਫਲਾਈਟ ਦੀ ਅੰਮ੍ਰਿਤਸਰ ਵਿਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਇਸੇ ਤਰ੍ਹਾਂ ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੇ SG56, ਸ਼ਾਹਜਾਹ ਅੰਮ੍ਰਿਤਸਰ IX138 ਤੇ ਦੁਬਈ ਅੰਮ੍ਰਿਤਸਰ IX192 ਦੀ ਸਮੇਂ ਤੋਂ ਦੇਰੀ ਨਾਲ ਲੈਂਡ ਹੋਈ। ਲੰਬੀ ਤੇ ਘੱਟ ਦੋਵੇਂ ਤਰ੍ਹਾਂ ਦੀਆਂ ਟ੍ਰੇਨਾਂ ‘ਤੇ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਤੋਂ ਅੰਮ੍ਰਿਤਸਰ ਲਈ ਨਿਕਲੀ ਸ਼ਾਨ-ਏ-ਪੰਜਾਬ ਸਮੇਂ ਤੋਂ ਅੱਧਾ ਘੰਟਾ ਲੇਟ ਚੱਲ ਰਹੀ ਹੈ। ਅੰਮ੍ਰਤਿਸਰ ਤੋਂ ਦਿੱਲੀ ਲਈ ਨਿਕਲੀ ਸੁਪਰ ਫਾਸਟ 12460 ਸਮੇਂ ਤੋਂ ਅੱਧਾ ਘੰਟਾ ਲੇਟ ਚੱਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਸਭ ਤੋਂ ਵੱਡਾ ਦਾਅ, ਸੈਮ ਕੁਰੇਨ ‘ਤੇ ਲਾਈ IPL ਇਤਿਹਾਸ ਦੀ ਸਭ ਤੋਂ ਵੱਡੀ ਬੋਲੀ
ਇਸੇ ਤਰ੍ਹਾਂ 12029 ਦਿੱਲੀ ਅੰਮ੍ਰਿਤਸਰ ਸ਼ਤਾਬਦੀ 50 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ। ਅੰਮ੍ਰਿਤਸਰ ਤੋਂ ਦਿੱਲੀ ਲਈ ਨਿਕਲੀ 12014 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਵੀ ਅੱਧਾ ਘੰਟਾ ਦੇਰੀ ਨਾਲ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: