ਸਿੱਕਮ ਵਿਚ ਸ਼ੁੱਕਰਵਾਰ ਨੂੰ ਹੋਏ ਹਾਦਸੇ ਵਿਚ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਲਾਲੋਤਰਾ ਵੀ ਸ਼ਹੀਦ ਹੋ ਗਏ ਹਨ। ਹਾਦਸੇ ਵਿਚ ਤਿੰਨ ਜੇਸੀਓ ਸਣੇ 16 ਜਵਾਨਾਂ ਦੀ ਜਾਨ ਗਈ ਸੀ।
ਨਾਇਬ ਸੂਬੇਦਾਰ ਓਂਕਾਰ ਸਿੰਘ ਆਪਣੇ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਸਨ। ਪਿੰਡ ਨਾਜੋਵਲ ਦੇ ਨੇੜੇ ਕਾਨਵਾਂ ਵਿਚ ਐਤਵਾਰ ਨੂੰ ਫੌਜੀ ਸਨਮਾਨ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।
ਦੱਸ ਦੇਈਏ ਕਿ ਬੀਤੇ ਦਿਨੀਂ ਉੱਤਰੀ ਸਿੱਕਮ ਵਿਚ ਫੌਜ ਦੇ ਇਕ ਟਰੱਕ ਦਾ ਐਕਸੀਡੈਂਟ ਹੋ ਗਿਆ। ਮੋੜ ਕੱਟਦਿਆਂ ਇਹ ਦਰਦਨਾਕ ਹਾਦਸਾ ਵਾਪਰਿਆ। ਇਸ ਦੁਖਦ ਘਟਨਾ ਵਿਚ ਭਾਰਤੀ ਫੌਜ ਦੇ 16 ਜਵਾਨਾਂ ਨੇ ਆਪਣੀ ਜਾਨ ਗੁਆਈ ਸੀ। ਦੁਰਘਟਨਾਗ੍ਰਸਤ ਵਾਹਨ ਤਿੰਨ ਵਾਹਨਾਂ ਦੇ ਕਾਫਲੇ ਦਾ ਹਿੱਸਾ ਸੀ ਜੋ ਚਟਨ ਤੋਂ ਸਵੇਰੇ ਥੰਗੂ ਵੱਲ ਜਾ ਰਿਹਾ ਹੀ। ਜੇਮਾ ਦੇ ਰਸਤੇ ਵਿਚ ਵਾਹਨ ਇਕ ਮੋੜ ‘ਤੇ ਸਲਿੱਪ ਹੋ ਕੇ ਹੇਠਾਂ ਖੱਡ ਵਿਚ ਜਾ ਡਿੱਗਾ। ਹਾਦਸੇ ਦੇ ਬਾਅਦ ਬਚਾਅ ਮੁਹਿੰਮ ਤੁਰੰਤ ਸ਼ੁਰੂ ਕੀਤੀ ਗਈ ਤੇ ਚਾਰ ਜ਼ਖਮੀ ਫੌਜੀਆਂ ਨੂੰ ਹਵਾਈ ਰਸਤੇ ਤੋਂ ਕੱਢਿਆ ਗਿਆ।
ਇਹ ਵੀ ਪੜ੍ਹੋ : ਚੀਨ ਸਣੇ ਇਨ੍ਹਾਂ 5 ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ ਹੋਇਆ ਲਾਜ਼ਮੀ
ਜਾਣਕਾਰੀ ਦਿੰਦਿਆਂ ਭਾਰਤੀ ਫੌਜ ਨੇ ਕਿਹਾ ਕਿ ਤਿੰਨ ਜੂਨੀਅਰ ਕਮਿਸ਼ਨਡ ਅਧਿਕਾਰੀ ਤੇ 13 ਫੌਜੀ ਹਾਦਸੇ ਵਿਚ ਸ਼ਹੀਦ ਹੋ ਗਏ। ਇਸ ਦੁੱਖ ਦੀ ਘੜੀ ਵਿਚ ਭਾਰਤੀ ਫੌਜ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ। ਨਾਰਥ ਸਿੱਕਮ ਬੇਹੱਦ ਹੀ ਖਤਰਨਾਕ ਇਲਾਕਾ ਹੈ। ਇਹ ਇਲਾਕਾ ਇਨ੍ਹੀਂ ਦਿਨੀਂ ਪੂਰੀ ਬਰਫ ਨਾਲ ਢੱਕਿਆ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: