ਅਮਰੀਕਾ ਵਿਚ ਆਏ ਬਰਫੀਲੇ ਤੂਫਾਨ ਨਾਲ 20 ਕਰੋੜ ਲੋਕ ਉਸ ਦੀ ਲਪੇਟ ਵਿਚ ਆ ਗਏ ਹਨ ਤੇ 12 ਲੋਕਾਂ ਦੀ ਜਾਨ ਜਾ ਚੁੱਕੀ ਹੈ। ਠੰਡ ਇੰਨੀ ਭਿਆਨਕ ਹੈ ਕਿ ਖੌਲਦਾ ਹੋਇਆ ਪਾਣੀ ਕੁਝ ਸੈਕੰਡ ਵਿਚ ਬਰਫ ਵਿਚ ਬਦਲ ਰਿਹਾ ਹੈ।
ਅਮਰੀਕਾ ਤੋਂ ਲੈ ਕੇ ਕੈਨੇਡਾ ਦੇ ਕਿਊਬੇਕ ਤੱਕ ਇਹ ਸਾਈਕਲੋਨ 3200 ਕਿਲੋਮੀਟਰ ਦੇ ਇਲਾਕੇ ਵਿਚ ਆਪਣਾ ਤਾਂਡਵ ਮਚਾ ਰਿਹਾ ਹੈ ਜਿਸ ਨਾਲ 15 ਲੱਖ ਲੋਕਾਂ ਦੇ ਘਰਾਂ ਦੀ ਬਜਿਲੀ ਗੁਲ ਹੋ ਗਈ ਹੈ। ਅਮਰੀਕੀ ਸ਼ਹਿਰ ਮੋਂਟਾਨਾ ਵਿਚ ਤਾਪਮਾਨ ਡਿੱਗ ਕੇ ਮਾਈਨਸ 45 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ।
ਅਮਰੀਕਾ ਦੇ 60 ਫੀਸਦੀ ਲੋਕ ਇਸ ਬਰਫੀਲੇ ਤੂਫਾਨ ਦੀ ਲਪੇਟ ਵਿ ਚਹੈ ਜਿਸ ਦੇ ਚੱਲਦਿਆਂ ਇਕ ਦਿਨ ਵਿਚ 5200 ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਸ਼ਟਰਪਤੀ ਜੋ ਬਾਇਡੇ ਨਨੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਚਪਨ ਦਾ ਕੋਈ ਬਰਫੀਲਾ ਦਿਨ ਨਹੀਂ ਸਗੋਂ ਗੰਭੀਰ ਖਤਰਾ ਹੈ।
ਮੌਸਮ ਵਿਗਿਆਨਕਾਂ ਮੁਤਾਬਕ ਬਾਂਬ ਸਾਈਕਲੋਨ ਉਦੋਂ ਬਣਦਾ ਹੈ ਜਦੋਂ ਤੂਫਾਨ ਦੌਰਾਨ ਵਾਤਾਵਰਣ ਵਿਚ ਕਾਫੀ ਤੇਜ਼ੀ ਨਾਲ ਦਬਾਅ ਡਿੱਗਦਾ ਹੈ। ਇਹ ਘਟਨਾ ਵੱਡੀਆਂ ਝੀਲਾਂ ਨੇੜੇ ਜ਼ਿਆਦਾ ਹੁੰਦੀ ਹੈ ਜਿਸ ਨਾਲ ਬਰਫੀਲੇ ਤੂਫਾਨ ਲਈ ਚੰਗੇ ਹਾਲਾਤ ਬਣ ਜਾਂਦੇ ਹਨ।
ਬਰਫੀਲਾ ਤੂਫਾਨ ਅਮਰੀਕਾ ਦੇ ਇਕ ਬਾਰਡਰ ਤੋਂ ਦੂਜੇ ਬਾਰਡਰ ਤੱਕ ਲੰਘਿਆ। ਇਸ ਦੇ ਚੱਲਦਿਆਂ ਕੈਨੇਡਾ ਵਿਚ ਵੀ ਉਡਾਣਾਂ ‘ਤੇ ਵੱਡਾ ਪ੍ਰਭਾਵ ਪਿਆ ਹੈ। ਇਥੇ ਵੇਸਟਜੈੱਟ ਨੇ ਟੋਰਾਂਟੋ ਦੇ ਕੌਮਾਂਤਰੀ ਏਅਰਪੋਰਟ ‘ਤੇ ਸਾਰੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ ਦੂਜੇ ਪਾਸੇ ਮੈਕਸੀਕੋ ਵੱਲੋਂ ਅਮਰੀਕਾ ਬਾਰਡਰ ‘ਤੇ ਭਿਆਨਕ ਠੰਡੇ ਤਾਪਮਾਨ ਦੀ ਵਜ੍ਹਾ ਨਾਲ ਸੈਂਕੜੇ ਅਪ੍ਰਵਾਸੀ ਠਿਠੁਰਦੇ ਦੇਖੇ ਗਏ। ਦੱਸ ਦੇਈਏ ਕਿ ਇਨ੍ਹਾਂ ਅਪ੍ਰਵਾਸੀਆਂ ਦੀ ਅਮਰੀਕਾ ਵਿਚ ਐਂਟਰੀ ਨੂੰ ਲੈ ਕੇ ਸੁਪਰੀਮ ਕੋਰਟ ਨੂੰ ਫੈਸਲਾ ਲੈਣਾ ਹੈ। ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ 2020 ਤੋਂ ਹੀ ਪ੍ਰਵਾਸੀਆਂ ਨੂੰ ਸ਼ਰਨ ਦੇਣ ‘ਤੇ ਰੋਕ ਲੱਗੀ ਹੈ।
ਵੀਡੀਓ ਲਈ ਕਲਿੱਕ ਕਰੋ -: