ਸੂਰਤ ਦੇ ਅਮਰੋਲੀ ਇਲਾਕੇ ਵਿਚ ਟ੍ਰਿਪਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਕਰੀ ਤੋਂ ਕੱਢੇ ਜਾਣ ਤੋਂ ਨਾਰਾਜ਼ ਦੋ ਮੁਲਾਜ਼ਮਾਂ ਨੇ ਫੈਟਰੀ ਦੇ ਮਾਲਕ, ਉਸ ਦੇ ਪਿਤਾ ਤੇ ਉਸ ਦੇ ਮਾਮਾ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਹੱਤਿਆ ਵਿਚ ਸ਼ਾਮਲ ਨਾਬਾਲਗ ਤੇ ਇਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮ ਅੰਜਨੀ ਇੰਡਸਟਰੀਅਲ ਏਰੀਆ ਵਿਚ ਵੇਦਾਂਤ ਟੈਕਸੋ ਨਾਂ ਦੀ ਕਢਾਈ ਦੀ ਫੈਕਟਰੀ ਵਿਚ ਕੰਮ ਕਰਦੇ ਸਨ। ਕੁਝ ਦਿਨ ਪਹਿਲਾਂ ਦੋਵੇਂ ਮੁਲਾਜ਼ਮਾਂ ਨੂੰ ਫੈਕਟਰੀ ਮਾਲਕ ਨੇ ਕੰਮ ਤੋਂ ਹਟਾ ਦਿੱਤਾ ਸੀ। ਐਤਵਾਰ ਨੂੰ ਉਹ ਕੰਮ ਤੋਂ ਕੱਢੇ ਗਏ ਸਨ। ਮੁਲਾਜ਼ਮਾਂ ਤੇ ਫੈਕਟਰੀ ਮਾਲਕ ਵਿਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੇ ਬਾਅਦ ਦੋਵੇਂ ਦੋਸ਼ੀਆਂ ਨੇ ਫੈਕਟਰੀ ਮਾਲਕ ਕਲਪੇਸ਼ ਢੋਲਕੀਆ ‘ਤੇ ਹਮਲਾ ਕਰ ਦਿੱਤਾ। ਬਚਾਅ ਕਰਨ ਪਹੁੰਚੇ ਕਲਪੇਸ਼ ਦੇ ਪਿਤਾ ਦਨਜੀਭਾਈ ਤੇ ਮਾਮਾ ਘਣਸ਼ਿਆਮਭਾਈ ‘ਤੇ ਵੀ ਹਮਲਾ ਕਰਕੇ ਤਿੰਨਾਂ ਨੂੰ ਮਾਰ ਦਿੱਤਾ।
ਡੀਸੀਪੀ ਹਰਸ਼ਦ ਮਹਿਤਾ ਨੇ ਦੱਸਿਆ ਕਿ ਘਟਨਾ ਸਵੇਰੇ 9.30 ਵਜੇ ਦੇ ਕਰੀਬ ਅਮਰੋਲੀ ਸਥਿਤ ਵੇਦਾਂਤਾ ਟੈਕਸ ਵਿਚ ਹੋਈ। ਕੁਝ ਦਿਨ ਪਹਿਲਾਂ ਕਾਰੀਗਰਾਂ ਨੇ ਕਢਾਈ ਫੈਕਟਰੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਪੁਲਿਸ ਜਾਂਚ ਵਿਚ ਪਤਾ ਲੱਗਾ ਕਿ ਨਾਈਟਸ਼ਿਫਟ ਵਿਚ ਕੰਮ ਨਾ ਕਰਨ ਕਾਰਨ ਦੋਵੇਂ ਦੋਸ਼ੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਦੋਵੇਂ ਮੁਲਜ਼ਮਾਂ ਨੇ ਫੈਕਟਰੀ ਮਾਲਕ ਸਣੇ 3 ਲੋਕਾਂ ਦੀ ਹੱਤਿਆ ਕੀਤੀ ਹੈ।
ਸੂਰਤ ਦੇ ਅਮਰੋਲੀ ਵਿਚ ਕਢਾਈ ਫੈਕਟਰੀ ਦੇ ਵਪਾਰੀਆਂ ਦੀ ਹੱਤਿਆ ਨੂੰ ਲੈ ਕੇ ਹਾਈ ਲੈਵਲ ਮੀਟਿੰਗ ਕੀਤੀ ਜਾ ਰਹੀ ਹੈ। ਇਹ ਮੀਟਿੰਗ ਸੂਰਤ ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਹੋਈ ਹੈ। ਬੈਠਕ ਵਿਚ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਵੀ ਪਹੁੰਚੇ। ਬੈਠਕ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਖਿਲਾਫ ਸਖਤ ਕਦਮ ਚੁੱਕੇ ਜਾਣ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: