ਚੀਨ ਵਿਚ ਲਗਾਤਾਰ ਵਧ ਰਹੇ ਕੋਵਿਡ-19 ਦੇ ਮਾਮਲਿਆਂ ਨੇ ਦੇਸ਼ ਵਿਚ ਚਿੰਤਾ ਵਧਾ ਦਿੱਤੀ ਹੈ। ਕੇਂਦਰ ਇਸ ਵਾਰ ਕੋਰੋਨਾ ਵਾਇਰਸ ਨਾਲ ਲੜਨ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਸ ਲਈ ਸਰਕਾਰ ਨੇ ਸੂਬਾ ਸਰਕਾਰਾਂ ਤੋਂ ਮਾਕ ਡ੍ਰਿਲ ਕਰਨ ਨੂੰ ਕਿਹਾ ਹੈ ਤਾਂ ਕਿ ਕੋਵਿਡ ਮਾਮਲੇ ਵਧਣ ‘ਤੇ ਲੋਕਾਂ ਦਾ ਤੁਰੰਤ ਇਲਾਜ ਕੀਤਾ ਜਾ ਸਕੇ। ਸੂਬਿਆਂ ਵਿਚ ਇਹ ਮਾਕ ਡ੍ਰਿਲ 27 ਦਸੰਬਰ ਨੂੰ ਹੋਵੇਗੀ। ਇਸ ਮਾਕ ਡ੍ਰਿਲ ਤੋਂ ਪਤਾ ਲੱਗੇਗਾ ਕਿ ਹਸਪਤਾਲਾਂ ਦੀ ਅਸਲੀ ਸਥਿਤੀ ਕੀ ਹੈ। ਉਥੇ ਬਿਸਤਰ, ਮਨੁੱਖੀ ਸੰਸਾਧਨ, ਮੈਡੀਕਲ ਆਕਸੀਜਨ ਦੇ ਨਾਲ-ਨਾਲ ਜ਼ਰੂਰੀ ਸਾਮਾਨ ਦੀ ਕੀ ਵਿਵਸਥਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਹਾਹਾਕਾਰ ਮਚਾਇਆ ਸੀ। ਉਸ ਦੇ ਕਹਿਰ ਤੋਂ ਸੂਬਿਆਂ ਦੀ ਸਿਹਤ ਵਿਵਸਥਾ ਦੀ ਕਮਰ ਟੁੱਟ ਗਈ ਸੀ। ਉਸ ਦੌਰ ਵਿਚ ਦੇਸ਼ ਨੇ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਨਾਲ ਮਰਦੇ ਦੇਖਿਆ ਸੀ। ਇਸ ਤੋਂ ਇਲਾਵਾ ਚਾਰੋਂ ਪਾਸੇ ਹਫੜਾ-ਦਫੜੀ ਮਚੀ ਹੋਈ ਸੀ। ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਇਕ ਹਸਪਤਾਲ ਤੋਂ ਦੂਜੇ ਹਸਸਪਤਾਲ ਵਿਚ ਭੱਜਦੇ ਹੋਏ ਦੇਖਿਆ ਗਿਆ ਸੀ।
ਸਿਹਤ ਵਿਭਾਗ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਨਾਲ ਸਬੰਧਤ ਪੱਤਰ ਲਿਖਿਆ। ਉੁਨ੍ਹਾਂ ਲਿਖਿਆ ਕਿ ਕੋਰੋਨਾ ਨਾਲ ਲੜਾਈ ਲਈ ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੂਰੀ ਤਰ੍ਹਾਂ ਤਿਆਰ ਰਹੇ। ਇਸ ਨਾਲ ਜੁੜੀਆਂ ਸਾਰੀਆਂ ਤਿਆਰੀਆਂ ਨੂੰ ਜਾਂਚਣ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਪੂਰੇ ਦੇਸ਼ ਵਿਚ 27 ਦਸੰਬਰ ਨੂੰ ਮਾਕ ਡਰਿਲ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ : ਸਕੂਲ ਜਾ ਰਹੀ ਟੀਚਰ ਨਾਲ ਭਿਆਨਕ ਸੜਕ ਹਾਦਸਾ, ਮੌਕੇ ‘ਤੇ ਮੌਤ
ਬਿਸਤਰਿਆਂ ਤੋਂ ਇਲਾਵਾ ਹਸਪਤਾਲ ਦੇ ਆਈਸੀਯੂ, ਵੈਂਟੀਲੇਟਰ, ਆਕਸੀਜਨ ਸਪੋਰਟ ਨੂੰ ਵੀ ਪਰਖਿਆ ਜਾਵੇਗਾ। ਕੇਂਦਰ ਸਰਕਾਰ ਨੇ ਸੂਬਿਆਂ ਤੋਂ ਮਨੁੱਖੀ ਸੰਸਾਧਨ ਵੀ ਨਿਸ਼ਚਿਤ ਕਰਨ ਨੂੰ ਕਿਹਾ ਹੈ। ਸੂਬਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਕੋਰੋਨਾ ਦੇ ਮਾਮਲੇ ਵਧਣ ‘ਤੇ ਡਾਕਟਰਾਂ, ਨਰਸਾਂ, ਪੈਰਾਮਿਡਕਸ, ਆਯੁਸ਼ ਪ੍ਰੈਕਟੀਸ਼ਨਲ, ਫਰੰਟਲਾਈਨ ਵਰਕਰ ਤੇ ਆਂਗਣਵਾੜੀ ਮੁਲਾਜ਼ਮ ਦੀ ਸਹੀ ਗਿਣਤੀ ਨਿਸ਼ਚਿਤ ਕਰੇ।
ਵੀਡੀਓ ਲਈ ਕਲਿੱਕ ਕਰੋ -: