ਰੂਸੀ ਸੰਸਦ ਮੈਂਬਰ ਪਾਵੇਲ ਅੰਤੋਵ ਦੀ ਭਾਰਤ ਦੇ ਇੱਕ ਹੋਟਲ ਵਿੱਚ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਐਂਟੋਨੋਵ ਓਡੀਸ਼ਾ ਦੇ ਰਾਏਗੜਾ ਖੇਤਰ ਵਿੱਚ ਛੁੱਟੀਆਂ ਮਨਾਉਣ ਆਏ ਸਨ। ਇੱਥੇ ਉਹ ਆਪਣਾ 65ਵਾਂ ਜਨਮਦਿਨ ਮਨਾ ਰਹੇ ਸਨ। ਓਡੀਸ਼ਾ ਪੁਲਿਸ ਮੁਤਾਬਕ ਹੋਟਲ ਦੀ ਤੀਜੀ ਮੰਜ਼ਿਲ ਦੀ ਖਿੜਕੀ ਤੋਂ ਡਿੱਗ ਕੇ ਉਸ ਦੀ ਮੌਤ ਹੋਈ ਹੈ।
ਮੀਡੀਆ ਰਿਪੋਰਟ ਮੁਤਾਬਕ ਇੱਕ ਹਫ਼ਤੇ ਦੇ ਅੰਦਰ ਓਡੀਸ਼ਾ ਦੇ ਇੱਕ ਹੀ ਹੋਟਲ ਵਿੱਚ ਰੂਸੀ ਸੰਸਦ ਮੈਂਬਰਾਂ ਦੀ ਇਹ ਦੂਜੀ ਮੌਤ ਦੱਸੀ ਜਾ ਰਹੀ ਹੈ। ਐਂਟੋਨੋਵ 25 ਦਸੰਬਰ ਐਤਵਾਰ ਨੂੰ ਮ੍ਰਿਤਕ ਪਾਇਆ ਗਿਆ ਸੀ। ਐਨਟੋਨੋਵ ਦੀ ਮੌਤ ਦੀ ਜਾਂਚ ਕਰ ਰਹੇ ਪੁਲਿਸ ਸੁਪਰਡੈਂਟ ਵਿਵੇਕਾਨੰਦ ਸ਼ਰਮਾ ਨੇ ਕਿਹਾ ਕਿ ਅਧਿਕਾਰੀਆਂ ਨੇ 26 ਦਸੰਬਰ ਨੂੰ ਉਸਦੇ ਪਰਿਵਾਰ ਦੀ ਇਜਾਜ਼ਤ ਨਾਲ ਲਾਸ਼ ਦਾ ਸਸਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, CBSE ਵੱਲੋਂ ਬੋਰਡ ਪ੍ਰੀਖਿਆਵਾਂ ਸਬੰਧੀ ਸਕੂਲਾਂ ਨੂੰ ਨੋਟਿਸ ਜਾਰੀ
ਜਾਣਕਾਰੀ ਅਨੁਸਾਰ ਵਲਾਦੀਮੀਰ ਅਤੇ ਐਂਟੋਨੋਵ ਸਮੇਤ ਚਾਰ ਰੂਸੀ ਸੈਲਾਨੀਆਂ ਨੇ ਕੰਧਮਾਲ ਜ਼ਿਲ੍ਹੇ ਦੇ ਦਰਿੰਗਬਾੜੀ ਦਾ ਦੌਰਾ ਕਰਨ ਤੋਂ ਬਾਅਦ 21 ਦਸੰਬਰ ਨੂੰ ਹੋਟਲ ਵਿੱਚ ਚੈੱਕ ਇਨ ਕੀਤਾ ਸੀ। ਇਸ ਸਬੰਧੀ SP ਵਿਵੇਕਾਨੰਦ ਨੇ ਦੱਸਿਆ ਕਿ 22 ਦਸੰਬਰ ਦੀ ਸਵੇਰ ਨੂੰ ਚਾਰ ਵਿਅਕਤੀਆਂ ਵਿੱਚੋਂ ਬੀ ਵਲਾਦੀਮੀਰ ਦੀ ਮੌਤ ਹੋ ਗਈ ਸੀ। ਪੋਸਟ ਮਾਰਟਮ ਰਿਪੋਰਟ ਅਨੁਸਾਰ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਸਦੀ ਮੌਤ ਕਾਰਨ ਪਾਵੇਲ ਉਦਾਸ ਸੀ ਅਤੇ ਉਸਦੀ ਵੀ 25 ਦਸੰਬਰ ਨੂੰ ਮੌਤ ਹੋ ਗਈ ਸੀ।
ਰਸ਼ੀਅਨ ਸੈਲਾਨੀਆਂ ਦੇ ਗਾਈਡ ‘ਤੋਂ ਵੀ ਇਸ ਸਬੰਧੀ ਪੁੱਛਗਿੱਛ ਕੀਤੀ ਗਈ। ਗਾਈਡ ਜਤਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਲੋਕ ਰਾਏਗੜ੍ਹ ਹੋਟਲ ਵਿੱਚ ਠਹਿਰਨ ਲਈ ਆਏ ਸਨ। ਉਨ੍ਹਾਂ ਵਿੱਚੋਂ ਇੱਕ 61 ਸਾਲਾ ਵਿਅਕਤੀ ਬੀ. ਵਲਾਦੀਮੀਰ ਬਹੁਤ ਬੀਮਾਰ ਸੀ। ਅਗਲੀ ਸਵੇਰ ਜਦੋਂ ਉਹ ਉਸ ਦੇ ਕਮਰੇ ਵਿਚ ਗਿਆ ਤਾਂ ਉਹ ਬੇਹੋਸ਼ ਪਿਆ ਸੀ, ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਘਟਨਾ ਸਬੰਧੀ ਰੂਸੀ ਟੈਲੀਗ੍ਰਾਮ ਚੈਨਲ ‘ਤੇ ਖੇਤਰੀ ਸੰਸਦ ਦੇ ਡਿਪਟੀ ਸਪੀਕਰ ਵਿਆਚੇਸਲਾਵ ਕਾਰਤੂਖਿਨ ਨੇ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਸਾਡੇ ਸਹਿਯੋਗੀ ਅਤੇ ਸਫਲ ਉਦਯੋਗਪਤੀ ਪਾਵੇਲ ਐਂਟੋਨੋਵ ਦਾ ਦਿਹਾਂਤ ਹੋ ਗਿਆ। ਸੰਯੁਕਤ ਰੂਸ ਬਲਾਕ ਦੇ ਪ੍ਰਤੀਨਿਧੀਆਂ ਦੀ ਤਰਫੋਂ, ਮੈਂ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪਾਵੇਲ ਦੀ ਮੌਤ ਉਸ ਦੀ ਪਾਰਟੀ ਦੇ ਸਹਿਯੋਗੀ, 61 ਸਾਲਾ ਵਲਾਦੀਮੀਰ ਬੁਡਾਨੋਵ ਦੀ ਰਹੱਸਮਈ ਮੌਤ ਤੋਂ ਦੋ ਦਿਨ ਬਾਅਦ ਹੋਈ ਹੈ। ਜੋ ਉੜੀਸਾ ਦੇ ਰਾਏਗੜਾ ਵਿੱਚ ਉਸੇ ਹੋਟਲ ਵਿੱਚ ਮ੍ਰਿਤਕ ਪਾਇਆ ਗਿਆ ਸੀ।