ਗਵਾਲੀਅਰ ਵਿਚ ਟ੍ਰੈਫਿਕ ਪੁਲਿਸ ਦਾ ਅਜੀਬੋ ਗਰੀਬ ਕਾਰਨਾਮਾ ਸਾਹਮਣੇ ਆਇਆ ਹੈ। ਟ੍ਰੈਫਿਕ ਪੁਲਿਸ ਨੇ ਕਾਰ ਦੇ ਚਾਲਕ ਦਾ ਹੈਲਮੈਟ ਨਾ ਪਹਿਨਣ ‘ਤੇ ਚਾਲਾਨ ਕੱਟ ਦਿੱਤਾ। ਇੰਨਾ ਹੀ ਨਹੀਂ 250 ਰੁਪਏ ਦੀ ਰਸੀਦ ਵੀ ਦੇ ਦਿੱਤੀ ਤੇ ਕਾਰ ਓਵਰਸਪੀਡ ਹੋਣ ਦੀ ਵਜ੍ਹਾ ਨਾਲ 500 ਰੁਪਏ ਜੁਰਮਾਨਾ ਵੀ ਵਸੂਲਿਆ।
ਜਾਣਕਾਰੀ ਮੁਤਾਬਕ ਗਵਾਲੀਅਰ ਦੇ ਆਮਖੋ ਇਲਾਕੇ ਵਿਚ ਰਹਿਣ ਵਾਲਾ ਇਕ ਨੌਜਵਾਨ ਆਪਣੀ ਕਾਰ ਐੱਮਪੀ07 6954 ਤੋਂ ਆ ਰਿਹਾ ਸੀ। ਜਿਵੇਂ ਹੀ ਜੌਰਾਸੀ ਘਾਟੀ ਕੋਲ ਪਹੁੰਚੇ ਤਾਂ ਟ੍ਰੈਫਿਕ ਪੁਲਿਸ ਦਾ ਨਾਕਾ ਇਥੇ ਲੱਗਾ ਸੀ। ਪੁਲਿਸ ਵਾਲਿਆਂ ਨੇ ਕਾਰ ਰੋਕੀ ਤੇ ਕਿਹਾ ਕਿ ਗੱਡੀ ਓਵਰਸਪੀਡ ਸੀ ਇਸ ਲਈ 1000 ਰੁਪਏ ਦਾ ਓਵਰਸਪੀਡ ਦਾ ਚਾਲਾਨ ਕੱਟੇਗਾ। ਬਾਅਦ ਵਿਚ ਨੌਜਵਾਨ ਦੇ ਗੁਜ਼ਾਰਿਸ਼ ਕਰਨ ‘ਤੇ ਟ੍ਰੈਫਿਕ ਪੁਲਿਸ ਨੇ 500 ਰੁਪਏ ਲਿਆ।
ਇਹ ਵੀ ਪੜ੍ਹੋ : ਲੁਧਿਆਣਾ : ਹਯਾਤ ਰੀਜੈਂਸੀ ਨੂੰ ਈਮੇਲ ਰਾਹੀਂ ਮਿਲੀ ਧਮਕੀ, ਹੋਟਲ ਛਾਉਣੀ ‘ਚ ਹੋਇਆ ਤਬਦੀਲ
ਟ੍ਰੈਫਿਕ ਪੁਲਿਸ ਨੇ ਨੌਜਵਾਨ ਕੋਲੋਂ 500 ਰੁਪਏ ਲਏ ਤੇ ਪੀਓਐੱਸ ਮਸ਼ੀਨ ਤੋਂ ਇਕ ਰਸੀਦ ਦਿੱਤੀ। ਜਦੋਂਉਨ੍ਹਾਂ ਨੇ ਦੇਖਿਆ ਤਾਂ ਰਸੀਦ 250 ਰੁਪਏ ਦੀ ਸੀ। ਉੁਹ ਕਾਰ ਵਿਚ ਸਨ ਪਰ ਰਸੀਦ ‘ਤੇ ਲਿਖਿਆ ਸੀ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਚਾਲਕ ਵੱਲੋਂ ਹੈਲਮੇਟ ਨਹੀਂ ਪਾਇਆ ਗਿਆ ਸੀ। ਜਦੋਂ ਮਾਮਲਾ ਸੀਨੀਅਰ ਅਧਿਕਾਰੀਆਂ ਕੋਲ ਪਹੁੰਚਿਆ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗਲਤ ਹੈ। ਇਸ ਤਰ੍ਹਾਂ ਦੀ ਲਾਪ੍ਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇਕਰ ਚਾਲਾਨ ਕੱਟਣ ਵਿਚ ਕਿਸੇ ਤਰ੍ਹਾਂ ਦੀ ਗੜਬੜ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: