ਇੰਡੀਗੋ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ਤੋਂ ਅਹਿਮਦਾਬਾਦ ਲਈ ਆਪਣੀ ਫਲਾਈਟ ਨੂੰ 9 ਜਨਵਰੀ 2023 ਤੋਂ ਰੋਜ਼ ਉਡਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਫਲਾਈਟ ਹਫਤੇ ਵਿਚ 3 ਦਿਨ ਹੀ ਉਡਾਣ ਭਰਦੀ ਸੀ। ਇਸ ਦਾ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ। ਇਥੋਂ ਅਹਿਮਦਾਬਾਦ ਜਾਣ ਵਾਲੇ ਕਾਰੋਬਾਰੀਆਂ ਨੂੰ ਇਹ ਫਲਾਈਟ ਬੜੋਦਾ ਤੇ ਸੂਰਦ ਵਿਚ ਕਨੈਕਟ ਕਰਦੀ ਹੈ। ਗੁਜਰਾਤ ਤੋਂ ਇਥੇ ਆਉਣ ਵਾਲੇ ਕਾਰੋਬਾਰੀ ਤੇ ਸੈਲਾਨੀ ਅੰਮ੍ਰਿਤਸਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਦੇ ਬਾਅਦ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਜਾਂਦੇ ਹਨ।
ਇਸ ਦੇ ਨਾਲ ਹੀ ਇੰਡੀਗੋ ਨੇ ਗੋਆ ਲਈ ਆਪਣੀ ਫਲਾਈਟ ਦੇ ਸਮੇਂ ਵਿਚ ਬਦਲਾਅ ਕਰਕੇ ਸੈਲਾਨੀਆਂ ਨੂੰ ਰਾਹਤ ਦਿੱਤੀ ਹੈ। ਫਲਾਈਟ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਰਾਸ਼ਟਰੀ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ ਕਿ ਕਾਰੋਬਾਰੀਆਂ ਦੀ ਲੰਬੇ ਸਮੇਂ ਤੋਂ ਇਹ ਮੰਗ ਰਹੀ ਹੈ ਕਿ ਅਹਿਮਦਾਬਾਦ ਲਈ ਫਲਾਈਟ ਰੋਜ਼ਾਨਾ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਨਵੇਂ ਸਾਲ ਦਾ ਤੋਹਫਾ, 7ਵੇਂ ਤਨਖਾਹ ਕਮਿਸ਼ਨ ਦਾ ਮਿਲੇਗਾ ਲਾਭ
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ਦੀ ਕਾਰਜਕਾਰੀ ਡਾਇਰੈਕਟਰ ਰਿਤੂ ਸ਼ਰਮਾ ਨੇ ਦੱਸਿਆ ਕਿ ਇਥੋਂ ਅਹਿਮਦਾਬਾਦ ਜਾਣ ਵਾਲੀ ਫਲਾਈਟ 9 ਜਨਵਰੀ ਤੋਂ ਰੋਜ਼ ਜਾਵੇਗੀ। ਅਹਿਮਦਾਬਾਦ ਤੇ ਗੋਆ ਲਈ ਵੱਖ-ਵੱਖ ਫਲਾਈਟ ਜਾਂਦੀ ਸੀ ਪਰ 9 ਜਨਵਰੀ ਤੋਂ ਇਕ ਹੀ ਫਲਾਈਟ ਹੋ ਜਾਵੇਗੀ। ਅਹਿਮਦਾਬਾਦ ਤੋਂ ਉਡਾਣ ਭਰਨ ਵਾਲੀ ਫਲਾਈਟ ਅੰਮ੍ਰਿਤਸਰ ਪਹੁੰਚਣ ਦੇ ਬਾਅਦ ਗੋਆ ਜਾਵੇਗੀ।ਇਸੇ ਤਰ੍ਹਾਂ ਗੋਆ ਤੋਂ ਇਹ ਫਲਾਈਟ ਵਾਪਸ ਅੰਮ੍ਰਿਤਸਰ ਪਹੁੰਚੇਗੀ ਤੇ ਅੰਮ੍ਰਿਤਸਰ ਤੋਂ ਇਹ ਵਾਪਸ ਅਹਿਮਦਾਬਾਦ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: