ਤੁਨੀਸ਼ਾ ਖੁਦਕੁਸ਼ੀ ਮਾਮਲੇ ‘ਚ ਲਵ ਜਿਹਾਦ ਤੋਂ ਬਾਅਦ ਨਸ਼ਿਆਂ ਦਾ ਐਂਗਲ ਵੀ ਜੁੜਿਆ ਨਜ਼ਰ ਆ ਰਿਹਾ ਹੈ। ਰਿਪੋਰਟ ਮੁਤਾਬਕ ਤੁਨੀਸ਼ਾ ਦੀ ਮਾਂ ਵਨੀਤਾ ਸ਼ਰਮਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਦਾਅਵਾ ਕੀਤਾ ਹੈ ਕਿ ਸ਼ੀਜਾਨ ਡਰੱਗਸ ਲੈਂਦਾ ਸੀ। ਹਾਲਾਂਕਿ ਉਸ ਨੇ ਇਹ ਵੀ ਕਿਹਾ ਹੈ ਕਿ ਸ਼ੀਜਨ ਕਦੋਂ ਤੋਂ ਡਰੱਗ ਲੈ ਰਿਹਾ ਸੀ, ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਇਸ ਸਬੰਧੀ ਭਲਕੇ ਤੁਨੀਸ਼ਾ ਦੀ ਮਾਂ ਪ੍ਰੈੱਸ ਕਾਨਫਰੰਸ ਕਰਨ ਜਾ ਰਹੀ ਹੈ।
ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਇਸ ਮਾਮਲੇ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਮੁਤਾਬਕ ਸ਼ੋਅ ਦੇ ਸੈੱਟ ‘ਤੇ ਬਣੇ ਮੇਕਅੱਪ ਰੂਮ ‘ਚੋਂ ਇਕ ਨੋਟ ਬਰਾਮਦ ਹੋਇਆ ਹੈ, ਜਿਸ ‘ਚ ਤੁਨੀਸ਼ਾ ਨੇ ਖੁਦਕੁਸ਼ੀ ਕਰ ਲਈ ਸੀ। ਇਸ ‘ਤੇ ਲਿਖਿਆ ਹੈ- ‘ਇਹ ਉਸ ਦੀ ਖੁਸ਼ਕਿਸਮਤੀ ਹੈ ਕਿ ਉਸ ਨੂੰ ਮੈਂ ਕੋ-ਸਟਾਰ ਦੇ ਰੂਪ ‘ਚ ਮਿਲੀ।” ਇਸ ਨੋਟ ‘ਤੇ ਤੁਨੀਸ਼ਾ ਅਤੇ ਸ਼ੀਜਾਨ ਦੋਵਾਂ ਦਾ ਨਾਂ ਵੀ ਲਿਖਿਆ ਹੋਇਆ ਹੈ।
ਇੱਥੇ ਵੀਰਵਾਰ ਨੂੰ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਤੁਨੀਸ਼ਾ ਦੀ ਮਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ, ‘ਮੈਂ ਹੁਣੇ ਹੀ ਤੁਨੀਸ਼ਾ ਦੀ ਮਾਂ ਨੂੰ ਮਿਲਿਆ ਹਾਂ। ਉਨ੍ਹਾਂ ਦੱਸਿਆ ਕਿ ਸ਼ੀਜਾਨ ਨੇ ਤਿੰਨ ਮਹੀਨਿਆਂ ਤੋਂ ਤੁਨੀਸ਼ਾ ਨੂੰ ਫਸਾ ਕੇ ਰੱਖਿਆ ਸੀ। ਉਹ ਇੱਕ ਤਰ੍ਹਾਂ ਨਾਲ ਸ਼ੀਜਾਨ ਦੇ ਕਬਜ਼ੇ ਵਿੱਚ ਸੀ। ਸ਼ੀਜਾਨ ਤੁਨੀਸ਼ਾ ਨੂੰ ਉਰਦੂ ਵੀ ਸਿਖਾਉਂਦਾ ਸੀ।
ਅਠਾਵਲੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਤੁਨੀਸ਼ਾ ਦੀ ਮਾਂ ਨੂੰ ਭਰੋਸਾ ਦਿੱਤਾ ਹੈ ਕਿ ਉਸ ਨੂੰ ਇਨਸਾਫ ਮਿਲੇਗਾ। ਇਸ ਦੇ ਲਈ ਉਹ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਮਿਲਣਗੇ। ਉਨ੍ਹਾਂ ਸ਼ਿੰਦੇ ਸਰਕਾਰ ਤੋਂ ਮੰਗ ਕੀਤੀ ਕਿ ਤੁਨੀਸ਼ਾ ਦੇ ਪਰਿਵਾਰ ਨੂੰ 25 ਤੋਂ 30 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹ ਪਰਿਵਾਰ ਵਿਚ ਇਕਲੌਤੀ ਕਮਾਉਣ ਵਾਲੀ ਮੈਂਬਰ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰੀ ਵਕੀਲ ਬਣਨ ਲਈ ਉੱਜਵਲ ਨਿਕਮ ਨਾਲ ਗੱਲ ਕੀਤੀ ਹੈ।
ਇਹ ਵੀ ਪੜ੍ਹੋ : UAE ‘ਚ ਬਿਜ਼ਨੈੱਸ ਕਰਨ ਲਈ ਸਰਕਾਰੀ ਕਰਮਚਾਰੀਆਂ ਨੂੰ ਇੱਕ ਸਾਲ ਛੁੱਟੀ, ਅੱਧੀ ਸੈਲਰੀ ਵੀ ਮਿਲੇਗੀ
ਦੱਸ ਦੇਈਏ ਕਿ ਵਾਲੀਵ ਪੁਲਸ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਫਾਂਸੀ ਤੋਂ ਕੁਝ ਸਮਾਂ ਪਹਿਲਾਂ ਹੀ ਤੁਨੀਸ਼ਾ ਦੀ ਦੋਸ਼ੀ ਸ਼ੀਜਾਨ ਖਾਨ ਨਾਲ ਗੱਲਬਾਤ ਹੋਈ ਸੀ ਪਰ ਉਨ੍ਹਾਂ ਵਿਚਾਲੇ ਕੀ ਗੱਲ ਹੋਈ ਸੀ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਦੋਸ਼ੀ ਸ਼ੀਜਾਨ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: