ਸੀਬੀਆਈ ਨੇ ਪੰਜਾਬ ਪੁਲਿਸ ਦੇ ਇਕ ਡੀਐੱਸਪੀ, ਉਸ ਦੇ ਰੀਡਰ ਤੇ 2 ਹੋਰਨਾਂ ਨੂੰ 50 ਲੱਖ ਰਿਸ਼ਵਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਲਗਭਗ 2 ਸਾਲ ਪੁਰਾਣੇ ਰਿਸ਼ਵਤ ਮਾਮਲੇ ਵਿਚ ਕੀਤੀ ਗਈ ਹੈ। ਫੜੇ ਗਏ ਡੀਐੱਸਪੀ ਦੀ ਪਛਾਣ ਅਮਰੋਜ ਸਿੰਘ ਵਜੋਂ ਹੋਈ ਹੈ।
ਚਾਰੋਂ ਮੁਲਜ਼ਮਾਂ ਨੂੰ ਚੰਡੀਗੜ੍ਹ ਦੀ ਜਿਊਡੀਸ਼ੀਅਲ ਮੈਜਿਸਟ੍ਰੇਟ ਦੀ ਕੋਰਟ ਵਿਚ ਪੇਸ਼ ਕਰਕੇ ਡੀਐੱਸਪੀ ਤੇ ਉਸ ਦੇ ਰੀਡਰ ਦਾ ਰਿਮਾਂਡ ਲਿਆ ਗਿਆ ਹੈ। ਬਾਕੀ 2 ਦੋਸ਼ ਜੇਲ੍ਹ ਭੇਜ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਹੁਣ ਅਮਰੋਜ ਸਿੰਘ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿਭਾਗ ਵਿਚ ਕੰਮ ਕਰ ਰਹੇ ਸਨ। ਸੀਬੀਆਈ ਨੇ ਉਨ੍ਹਾਂ ਦੇ ਘਰ ਤੇ ਹਰਿਆਣਾ ਵਿਚ ਦੋਸ਼ੀਆਂ ਦੇ ਘਰਾਂ ਵਿਚ ਵੀ ਛਾਪੇ ਮਾਰੇ ਹਨ।
ਮਾਮਲੇ ਵਿਚ ਅੰਬਾਲਾ ਦੀ ਮੈਸਰਜ ਫੇਂਟੇਸੀ ਗੇਮਿੰਗ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦੇ ਮੋਹਿਤ ਸ਼ਰਮਾ ਨੇ ਸੀਬੀਆਈ ਨੂੰ ਰਿਸ਼ਵਤ ਦੀ ਸ਼ਿਕਾਇਤ ਦਿੱਤੀ ਸੀ। ਸੀਬੀਆਈ ਨੇ ਮਾਮਲੇ ਵਿਚ ਜੀਂਦ ਦੇ ਅਨਿਲ ਮੋਰ ਕੈਥਲ ਦੇ ਦਿਲਬਾਗ ਸਿੰਘ ਤੇ ਰਵਿੰਦਰ ਸਿੰਘ ਨੂੰ ਫੜਿਆ ਸੀ। ਅਨਿਲ ਤੇ ਦਿਲਬਾਗ ਨੂੰ ਅਪ੍ਰੈਲ ਤੇ ਰਵਿੰਦਰ ਨੂੰ ਅਕਤੂਬਰ ਵਿਚ ਦਬੋਚਿਆ ਗਿਆ ਸੀ। ਤੈਅ ਸਮੇਂ ‘ਤੇ ਚਾਰਜਸ਼ੀਟ ਦਾਇਰ ਨਾ ਹੋਣ ‘ਤੇ ਤਿੰਨੋਂ ਜ਼ਮਾਨਤ ‘ਤੇ ਹਨ। ਇਨ੍ਹਾਂ ਵਿਚੋਂ ਦੋ ਦੋਸ਼ੀਆਂ ਨੂੰ ਸੀਬੀਆਈ ਨੇ ਪਹਿਲਾਂ ਟ੍ਰੈਪ ਲਗਾ ਕੇ 10 ਲੱਖ ਰੁਪਏ ਰਿਸ਼ਵਤ ਲੈਂਦੇ ਦਬੋਚਿਆ ਸੀ।
ਮਾਮਲੇ ਵਿਚ ਡੀਐੱਸਪੀ ਅਮਰੋਜ ਸਿੰਘ ਤੇ ਉਸ ਦੇ ਰੀਡਰ ਦਾ ਰੋਲ ਵੀ ਸਾਹਮਣੇ ਆਇਆ ਸੀ। ਬੀਤੇ ਸਾਲ ਮਾਰਚ ਵਿਚ ਅਮਰੋਜ ਸਿੰਘ ਦੇ ਰੀਡਰ ਦੀ ਸ਼ਿਕਾਇਤਕਰਤਾ ਨੂੰ ਕਾਲ ਆਈ ਸੀ ਜਿਸ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਖਿਲਾਫ ਕਿਸੇ ਪ੍ਰਦੀਪ ਸਿੰਘ ਦੀ ਸ਼ਿਕਾਇਤ ਆਈ ਹੈ। ਮਾਮਲੇ ਨੂੰ ਨਿਬੇੜਨ ਦੇ ਨਾਂ ‘ਤੇ ਪੈਸਿਆਂ ਦੀ ਡਿਮਾਂਡ ਕੀਤੀ ਗਈ ਸੀ। ਮਾਮਲਾ ਪ੍ਰਾਪਰਟੀ ਵਿਵਾਦ ਨਾਲ ਜੁੜਿਆ ਹੋਇਆ ਹੈ।
ਮਾਮਲਾ ਉਦੋਂ ਦਾ ਹੈ ਜਦੋਂ ਅਮਰੋਜ ਸਿੰਘ ਦੀ ਪੋਸਟਿੰਗ ਜ਼ੀਰਕਪੁਰ ਵਿਚ ਸੀ। ਮਾਮਲੇ ਵਿਚ ਪਹਿਲਾਂ ਸੀਬੀਆਈ ਨੇ 10 ਲੱਖ ਰੁਪਏ ਦੀ ਰਕਮ ਦੇ ਨਾਲ 2 ਦੋਸ਼ੀਆਂ ਨੂੰ ਫੜਿਆ ਸੀ। ਮਾਮਲੇ ਵਿਚ ਅੰਬਾਲਾ ਦੇ ਕਿਸੇ ਵਪਾਰੀ ਨੂੰ ਡੀਐੱਸਪੀ ਦੇ ਨਾਂ ‘ਤੇ ਬਲੈਕਮੇਲ ਕਰਨ ਦੀ ਗੱਲ ਸਾਹਮਣੇ ਆਈ ਸੀ ਜਿਸ ਦੇ ਬਾਅਦ ਡੀਐੱਸਪੀ ਨੂੰ ਦਬੋਚਿਆ ਗਿਆ ਹੈ। ਸੀਬੀਆਈ ਨੇ ਵਾਇਸ ਸੈਂਪਲ ਫੋਰੈਂਸਿੰਕ ਜਾਂਚ ਲਈ ਭੇਜੇ ਸਨ। ਵਾਇਸ ਮੈਚ ਹੋਣ ਦੇ ਬਾਅਦ ਡੀਐੱਸਪੀ ਤੇ ਉਸ ਦੇ ਰੀਡਰ ਦੀ ਗ੍ਰਿਫਤਾਰੀ ਕੀਤੀ ਗਈ ਹੈ। ਫੜੇ ਗਏ ਰੀਡਰ ਦੀ ਪਛਾਣ ਹੈੱਡ ਕਾਂਸਟੇਬਲ ਸੰਦੀਪ ਸਿੰਘ ਤੇ ਦੋ ਨਿੱਜੀ ਵਿਅਕਤੀਆਂ ਦੀ ਪਛਾਣ ਮਨੀਸ਼ ਗੌਤਮ ਤੇ ਪ੍ਰਦੀਪ ਵਜੋਂ ਹੋਈ ਹੈ।
ਮੋਹਿਤ ਨੇ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀਆਂ ਨੇ ਉਨ੍ਹਾਂ ਤੋਂ 50 ਲੱਖ ਰੁਪਏ ਤੇ ਬਿਜ਼ਨੈੱਸ ਵਿਚ 33 ਫੀਸਦੀ ਦੀ ਹਿੱਸੇਦਾਰੀ ਮੰਗੀ ਸੀ। ਉਸ ਦੌਰਾਨ ਅਮਰੋਜ ਸਿੰਘ ਜ਼ੀਰਕਪੁਰ ਵਿਚ ਤਾਇਨਾਤ ਸੀ। ਕਿਸੇ ਮਾਮਲੇ ਵਿਚ ਸ਼ਿਕਾਇਤਕਰਤਾ ਦੇ ਬੈਂਕ ਅਕਾਊਂਟ ਵਿਚ ਫਰੀਜ ਕਰ ਦਿੱਤਾ ਗਿਆ ਸੀ। ਅਨਿਲ ਮੋਰ ਸ਼ਿਕਾਇਤਕਰਤਾ ਦੀ ਮਦਦ ਦੇ ਨਾਂ ‘ਤੇ ਪੁਲਿਸ ਦੇ ਨਾਂ ‘ਤੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਦੋਸ਼ੀਆਂ ਨੂੰ ਲਗਭਗ 12.50 ਲੱਖ ਰੁਪਏ ਦੇ ਚੁੱਕੇ ਸਨ।
ਵੀਡੀਓ ਲਈ ਕਲਿੱਕ ਕਰੋ -: