ਟੀਮ ਇੰਡੀਆ ਦੇ ਸਟਾਰ ਵਿਕਟ ਕੀਪਰ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ-ਦੇਹਰਾਦੂਨ ਰਾਜਮਾਰਗ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਪੰਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਾਰ ਸੜ ਕੇ ਸੁਆਹ ਹੋ ਗਈ। ਸਮਾਂ ਰਹਿੰਦਿਆਂ ਪੰਤ ਕਾਰ ਵਿਚੋਂ ਬਾਹਰ ਨਿਕਲੇ ਤੇ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿਸ ਦੇ ਬਾਅਦ ਉਨ੍ਹਾਂ ਨੂੰ ਦੇਹਰਾਦੂਨ ਰੈਫਰ ਕਰ ਦਿੱਤਾ ਗਿਆ।
ਪੰਤ ਦੇ ਕਾਰ ਐਕਸੀਡੈਂਟ ਦਾ ਪੂਰਾ ਵੀਡੀਓ ਸਾਹਮਣੇ ਆ ਗਿਆ ਹੈ ਤੇ ਖੁਦ ਪੰਤ ਨੇ ਵੀ ਦੱਸਿਆ ਕਿ ਹਾਦਸਾ ਕਿਵੇਂ ਵਾਪਰਿਆ। ਹਸਪਤਾਲ ਪਹੁੰਚਣ ਦੇ ਬਾਅਦ ਪੰਤ ਨੇ ਦੱਸਿਆ ਕਿ ਉਹ ਦਿੱਲੀ ਤੋਂ ਰੁੜਕੀ ਆਪਣੇ ਘਰ ਜਾ ਰਹੇ ਸਨ। ਉਹ ਖੁਦ ਕਾਰ ਚਲਾ ਰਹੇ ਸਨ, ਉਹ ਰੁੜਕੀ ਦੇ ਗੁਰੂਕੁਲ ਨਾਰਸਨ ਤੋਂ ਲੰਘ ਰਹੇ ਸਨ ਤੇ ਘਰ ਪਹੁੰਚਣ ਵਾਲੇ ਸਨ ਉਦੋਂ ਉਨ੍ਹਾਂ ਨੇ ਝਪਕੀ ਲੈ ਲਈ ਤੇ ਕਾਰ ਡਿਵਾਈਡਰ ਨਾਲ ਜਾ ਟਕਰਾਈ। ਇਸ ਤੋਂ ਪਹਿਲਾਂ ਕਿ ਕਾਰ ਵਿਚ ਅੱਗ ਲੱਗਦੀ ਪੰਤ ਨੇ ਵਿੰਡ ਸਕ੍ਰੀਨ ਦਾ ਸ਼ੀਸ਼ਾ ਤੋੜਿਆ ਤੇ ਬਾਹਰ ਨਿਕਲੇ। ਉਨ੍ਹਾਂ ਦੇ ਕਾਰ ਤੋਂ ਬਾਹਰ ਆਉਂਦੇ ਹੀ ਕਾਰ ਅੱਗ ਦੇ ਗੋਲੇ ਵਿਚ ਬਦਲ ਗਈ।
ਸਥਾਨਕ ਲੋਕਾਂ ਨੇ ਪੰਤ ਨੂੰ ਰੁੜਕੀ ਦੇ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਮੁੱਢਲੀ ਇਲਾਜ ਦੇ ਬਾਅਦ ਉੁਨ੍ਹਾਂ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਰੈਫਰ ਕੀਤਾ ਗਿਆ। ਉਨ੍ਹਾਂ ਦੇ ਸਿਰ, ਹੱਥ, ਪੈਰ ਤੇ ਪਿੱਠ ਵਿਚ ਸੱਟ ਲੱਗੀ ਹੈ। ਹਸਪਤਾਲ ਵਿਚ ਆਰਥੋਪੈਡਿਕ ਸਰਜਨ ਡਾ. ਗੌਰਵ ਗੁਪਤਾ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਪੰਤ ਇਸ ਸਮੇਂ ਹੋਸ਼ ਵਿਚ ਹਨ ਤੇ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਚਾਈਨਾ ਡੋਰ ‘ਚ ਫਸਿਆ ਪੰਛੀ, ਪੁਲਿਸ ਨੇ ਬਚਾਉਣ ਲਈ ਮੰਗਵਾਈ JCB
ਉਤਰਾਖੰਡ ਦੇ ਮੁੱਖ ਮੰਤਰੀ ਧਾਮੀ ਨੇ ਪੰਤ ਦੇ ਇਲਾਜ ਦਾ ਪੂਰਾ ਖਰਚ ਚੁੱਕਣ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦੇਣ ਦੀ ਗੱਲ ਕਹੀ ਹੈ। ਘਟਨਾ ਬਾਰੇ ਦੱਸਦੇ ਹੋਏ ਹਰਿਦੁਆਰ ਦੇ ਐੱਸਐੱਸਪੀ ਅਜੇ ਸਿੰਘ ਨੇ ਕਿਹਾ ਕਿ ਮੰਗਲੌਰ ਵਿਚ ਪੰਤ ਦਾ ਐਕਸੀਡੈਂਟ ਹੋਇਆ। ਸਵੇਰੇ ਸਾਢੇ 5 ਵਜੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਜਾ ਟਕਰਾਈ। ਉਨ੍ਹਾਂ ਨੂੰ ਰੁੜਕੀ ਦੇ ਸਕਸ਼ਮ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉੁਨ੍ਹਾਂ ਨੂੰ ਦੇਹਰਾਦੂਨ ਦੇ ਮੈਕਸਨ ਹਸਪਤਾਲ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: