ਪੁਰਤਗਾਲ ਦੇ ਰਹਿਣ ਵਾਲੇ ਕ੍ਰਿਸਟੀਆਨੋ ਰੋਨਾਲਡੋ ਹੁਣ ਸਾਊਦੀ ਅਰਬ ਦੇ ਕਲੱਬ ‘ਅਲ ਨਸਰ’ ਲਈ ਖੇਡਦੇ ਹੋਏ ਨਜ਼ਰ ਆਉਣਗੇ। ਰੋਨਾਲਡੋ ਨੇ ਕਲੱਬ ਨਾਲ ਢਾਈ ਸਾਲ ਲਈ ਕਰਾਰ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਮੋਟੀ ਰਕਮ ਮਿਲੇਗੀ। 37 ਸਾਲਾ ਦਿੱਗਜ਼ ਫੁੱਟਬਾਲਰ ਦਾ ਕਾਂਟ੍ਰੈਕਟ 200 ਮਿਲੀਅਨ ਯੂਰੋ ਤੋਂ ਵਧ ਦਾ ਹੈ। ਰੋਨਾਲਡੋ ਦੀ ਸਾਲਾਨਾ ਸੈਲਰੀ 700 ਕਰੋੜ ਰੁਪਏ ਤੋਂ ਵਧ ਹੋਵੇਗੀ। ਅਲ ਨਸਰ ਕਲੱਬ ਨੇ ਰੋਨਾਲਡੋ ਦੀਆਂ ਦੋ ਫੋਟੋਆਂ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ ਜਿਸ ਵਿਚ ਉਹ ਨੀਲੇ ਤੇ ਪੀਲੇ ਰੰਗ ਦੀ ਜਰਸੀ ਹੱਥ ਵਿਚ ਫੜੇ ਹੋਏ ਨਜ਼ਰ ਆ ਰਹੇ ਹਨ। ਜਰਸੀ ਦੇ ਪਿੱਛੇ ਉਨ੍ਹਾਂ ਦਾ ਮਨਪਸੰਦ ਨੰਬਰ 7 ਹੈ।
ਕਲੱਬ ਨੇ ਫੋਟੋ ਨਾਲ ਲਿਖਿਆ, ”ਇਤਿਹਾਸ ਬਣ ਰਿਹਾ ਹੈ। ਰੋਨਾਲਡੋ ਨਾਲ ਜੁੜਨਾ ਨਾ ਸਿਰਫ ਸਾਡੇ ਕਲੱਬ ਨੂੰ ਹੋਰ ਵਧ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗਾ ਸਗੋਂ ਸਾਡੀ ਲੀਗ, ਸਾਡੇ ਦੇਸ਼ ਤੇ ਆਉਣ ਵਾਲੀਆਂ ਪੀੜ੍ਹੀਆਂ, ਲੜਕਿਆਂ ਤੇ ਲੜਕੀਆਂ ਨੂੰ ਖੁਦ ਦਾ ਬੈਸਟ ਵਰਜਨ ਬਣਾਉਣ ਲਈ ਪ੍ਰੇਰਿਤ ਕਰੇਗਾ। ਰੋਨਾਲਡੋ ਤੁਹਾਡੇ ਨਵੇਂ ਘਰ ਵਿਚ ਸਵਾਗਤ ਹੈ। ਅਲ ਨਸਰ ਨੇ ਹੁਣ ਤੱਕ 9 ਸਾਊਦੀ ਅਰਬ ਲੀਗ ਖਿਤਾਬ ਜਿੱਤੇ ਹਨ। ਉੁਨ੍ਹਾਂ ਨੇ ਆਖਰੀ ਵਾਰ ਟਰਾਫੀ 2019 ਵਿਚ ਆਪਣੇ ਨਾਂ ਕੀਤੀ ਸੀ।
ਰੋਨਾਲਡੋ ਯੂਰਪ ਦੇ ਮਸ਼ਹੂਰ ਕਲੱਬ ਮੈਨਚੈਸਟਰ ਯੂਨਾਈਟਿਡ ਰੀਅਲ ਮੈਡ੍ਰਿਡ ਤੇ ਜੁਵੈਂਟਸ ਨਾਲ ਜੁੜ ਚੁੱਕੇ ਹਨ। ਉਨ੍ਹਾਂ ਨੇ ਅਲ ਨਸਰ ਨਾਲ ਡੀਲ ਕਰਦੇ ਹੋਏ ਕਿਹਾ ਕਿ ਮੈਂ ਇਕ ਵੱਖਰੇ ਦੇਸ਼ ਵਿਚ ਨਵੀਂ ਫੁੱਟਬਾਲ ਲੀਗ ਵਿਚ ਉਤਰਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜਿਸ ਵੀਜ਼ਨ ਨਾਲ ਅਲ ਨਸਰ ਕੰਮ ਕਰਦਾ ਹੈ, ਜੋ ਬਹੁਤ ਪ੍ਰੇਰਣਾਦਾਇਕ ਹੈ ਅਤੇ ਮੈਂ ਆਪਣੇ ਟੀਮਮੇਟਸ ਨਾਲ ਜੁੜ ਕੇ ਬੇਹੱਦ ਖੁਸ਼ ਹਾਂ। ਅਸੀਂ ਇਕੱਠੇ ਮਿਲ ਕੇ ਟੀਮ ਨੂੰ ਵਧ ਤੋਂ ਵਧ ਸਫਲਤਾ ਹਾਸਲ ਕਰਨ ਵਿਚ ਮਦਦ ਕਰਾਂਗੇ।
ਇਹ ਵੀ ਪੜ੍ਹੋ : ਮੋਹਾਲੀ ਅਦਾਲਤ ‘ਚ ਚਲਾਈ ਗਈ ਸਰਚ ਮੁਹਿੰਮ, ਨਵੇਂ ਸਾਲ ‘ਤੇ ਸੁਰੱਖਿਆ ਲਈ ਪੁਲਿਸ ਅਤੇ ਏਜੰਸੀਆਂ ਅਲਰਟ
ਜ਼ਿਕਰਯੋਗ ਹੈ ਕਿ 5 ਵਾਰ ਦੇ ਬੈਲਨ ਡੀ ਤੇ ਜੇਤੂ ਰੋਨਾਲਡੋ ਪਿਛਲੇ ਮਹੀਨੇ ਇੰਗਲੈਂਡ ਦੇ ਫੁੱਟਬਾਲ ਕਲੱਬ ਮੈਨਚੈਸਟਰ ਯੂਨਾਈਟਿਡ ਤੋਂ ਵੱਖਰੇ ਹੋ ਗਏ ਸਨ। ਦੋਵਾਂ ਨੇ ਆਪਸੀ ਸਮਝੌਤੇ ਦੇ ਬਾਅਦ ਇਹ ਫੈਸਲਾਕੀਤਾ ਸੀ। ਰੋਨਾਲਡੋ ਨੇ ਪੀਅਰਸ ਮਾਰਗਨ ਨੂੰ ਦਿੱਤੀ ਇੰਟਰਵਿਊ ਵਿਚ ਕਲੱਬ ਅਤੇ ਕੋਚ ਏਰਿਕ ਟੇਨ ਹੈਗ ਦੀ ਸਖਤ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਮੈਨਚੈਸਟਰ ਯੂਨਾਈਟਿਡ ਦੇ ਮੈਨੇਜਮੈਂਟ ‘ਤੇ ਧੋਖਾ ਕਰਨ ਦਾ ਦੋਸ਼ ਲਗਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: