ਭਾਰਤ ਦੇ ਫੈਨਟਸੀ ਸਪੋਰਟਸ ਪਲੇਟਫਾਰਮ ਡਰੀਮ-11 ਨੇ ਆਪਣੇ ਕਰਮਚਾਰੀਆਂ ਲਈ ਦਿਲਚਸਪ ਨੀਤੀ ਬਣਾਈ ਹੈ। ਡਰੀਮ-11 ਨੇ ਐਲਾਨ ਕੀਤਾ ਹੈ ਕਿ ਜੇਕਰ ਕੰਪਨੀ ਦਾ ਕੋਈ ਕਰਮਚਾਰੀ ਛੁੱਟੀ ‘ਤੇ ਹੈ ਤਾਂ ਉਸ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਛੁੱਟੀ ਵਾਲੇ ਦਿਨ ਸਹਿ-ਕਰਮਚਾਰੀ ਕਰਮਚਾਰੀ ਦੇ ਕੰਮ ਨਾਲ ਸਬੰਧਤ ਜਾਂ ਉਸ ਨਾਲ ਸਬੰਧਤ ਕੋਈ ਵੀ ਕਾਲ-ਮੈਸੇਜ ਜਾਂ ਈਮੇਲ ਨਹੀਂ ਕਰ ਸਕਣਗੇ। ਜੇਕਰ ਕੋਈ ਕਰਮਚਾਰੀ ਅਜਿਹਾ ਕਰਦਾ ਹੈ ਤਾਂ ਉਸ ਨੂੰ 1 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਦੱਸ ਦੇਈਏ ਕਿ ਡਰੀਮ-11 ਨੇ ਇਹ ਪਾਲਿਸੀ ਇਸ ਲਈ ਲਿਆਂਦੀ ਹੈ, ਤਾਂ ਜੋ ਇਸ ਦੇ ਕਰਮਚਾਰੀ ਸ਼ਾਂਤੀਪੂਰਵਕ ਛੁੱਟੀਆਂ ਦਾ ਆਨੰਦ ਮਾਣ ਸਕਣ। ਕਿਉਂਕਿ ਛੁੱਟੀ ਵਾਲੇ ਦਿਨ ਕੋਈ ਵੀ ਕੰਮ ਨਾਲ ਸਬੰਧਤ ਕਾਲ, ਸੰਦੇਸ਼ ਜਾਂ ਈਮੇਲ ਦੁਆਰਾ ਪਰੇਸ਼ਾਨ ਨਹੀਂ ਹੋਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਡਰੀਮ-11 ਨੇ ਆਪਣੇ ਕਰਮਚਾਰੀਆਂ ਲਈ ਇਸ ਨੀਤੀ ਦਾ ਐਲਾਨ ਕੀਤਾ ਹੈ। ਡਰੀਮ-11 ਕੰਪਨੀ ਨੇ ਲਿੰਕਡਇਨ ‘ਤੇ ਇਸ ਨੀਤੀ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਆਪਣੇ ਲਿੰਕਡਇਨ ਪੋਸਟ ‘ਚ ਲਿਖਿਆ, ‘ਡ੍ਰੀਮ-11 ‘ਤੇ ਅਸੀਂ ਅਸਲ ‘ਚ ‘ਡ੍ਰੀਮਸਟਰ’ ਨੂੰ ਲੌਗ ਆਫ ਕਰਦੇ ਹਾਂ। ਡਰੀਮ-11 ਦੀ ‘ਅਨਪਲੱਗ ਪਾਲਿਸੀ’ ਵਿਚ ਕਿਹਾ ਗਿਆ ਹੈ ਕਿ ਕਰਮਚਾਰੀ ਆਪਣੀਆਂ ਛੁੱਟੀਆਂ ਬਿਨਾਂ ਕੰਮ ਨਾਲ ਸਬੰਧਤ ਈਮੇਲ, ਸੰਦੇਸ਼ ਅਤੇ ਕਾਲ ਦੇ ਬਿਤਾ ਸਕਦੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਇੱਕ ਹਫ਼ਤੇ ਦੀਆਂ ਛੁੱਟੀਆਂ ਦੌਰਾਨ ਕਰਮਚਾਰੀ ਆਪਣੇ ਆਪ ਨੂੰ ਆਪਣੇ ਕੰਮ ਤੋਂ ਪੂਰੀ ਤਰ੍ਹਾਂ ਦੂਰ ਰੱਖ ਸਕਦੇ ਹਨ।
ਇਹ ਵੀ ਪੜ੍ਹੋ : ਰਿਸ਼ਭ ਪੰਤ ਦੀ ਹੋਵੇਗੀ ਪਲਾਸਟਿਕ ਸਰਜਰੀ, ਦਿੱਲੀ ਕੀਤਾ ਜਾ ਸਕਦੈ ਏਅਰਲਿਫਟ
ਜਾਣਕਾਰੀ ਅਨੁਸਾਰ, ਡਰੀਮ-11 ਦੇ ਸੰਸਥਾਪਕ ਹਰਸ਼ ਜੈਨ ਅਤੇ ਭਾਵਿਤ ਸੇਠ ਨੇ ਕਿਹਾ ਹੈ ਕਿ ਜੋ ਵੀ ਕਰਮਚਾਰੀ ‘ਅਨਪਲੱਗ’ ਸਮੇਂ ਦੌਰਾਨ ਕਿਸੇ ਹੋਰ ਕਰਮਚਾਰੀ ਨਾਲ ਕੰਮ ਸੰਬੰਧੀ ਸੰਪਰਕ ਕਰਦਾ ਹੈ ‘ਤਾਂ ਉਸ ‘ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਕੰਪਨੀ ਵਿੱਚ ਹਰੇਕ ਕਰਮਚਾਰੀ ਦੀ ਇੱਕ ‘ਅਨਪਲੱਗ’ ਮਿਆਦ ਹੋਵੇਗੀ। ਸੰਸਥਾਪਕਾਂ ਦੇ ਅਨੁਸਾਰ, ਇਹ ਨੀਤੀ ਇਹ ਯਕੀਨੀ ਬਣਾਉਣ ਲਈ ਲਾਗੂ ਕੀਤੀ ਗਈ ਹੈ ਕਿ ਕੰਪਨੀ ਕਿਸੇ ਕਰਮਚਾਰੀ ‘ਤੇ ਨਿਰਭਰ ਨਾ ਰਹੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਡਰੀਮ-11 ਦੀ ਇਸ ਨਵੀਂ ਨੀਤੀ ਤੋਂ ਮੁਲਾਜ਼ਮ ਕਾਫੀ ਖੁਸ਼ ਹਨ। ਇੱਕ ਕਰਮਚਾਰੀ ਦਾ ਕਹਿਣਾ ਹੈ ਕਿ ਛੁੱਟੀ ਵਾਲੇ ਦਿਨ ਕਰਮਚਾਰੀਆਂ ਨੂੰ ਕੰਪਨੀ ਦੇ ਸਾਰੇ ਸਿਸਟਮਾਂ ਅਤੇ ਸਮੂਹਾਂ ਤੋਂ ਅਲੱਗ ਕਰਨ ਦੀ ਇਜਾਜ਼ਤ ਦੇਣਾ ਫਾਇਦੇਮੰਦ ਹੈ। ਸਾਨੂੰ ਸੱਤ ਦਿਨਾਂ ਤੱਕ ਦਫਤਰੀ ਕਾਲ, ਈਮੇਲ, ਸੰਦੇਸ਼ ਜਾਂ ਇੱਥੋਂ ਤੱਕ ਕਿ ਵਟਸਐਪ ਦੁਆਰਾ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਇਹ ਸਾਨੂੰ ਕੁਝ ਬਿਹਤਰ ਸਮਾਂ ਬਿਤਾਉਣ ਦੇ ਮੌਕੇ ਦੇਵੇਗਾ।