ਖਰੜ ਦੇ ਸੈਕਟਰ-126 ਛੱਜੂਮਾਜਰਾ ਵਿਚ ਇਕ ਨਿਰਮਾਣਅਧੀਨ ਸ਼ੋਅਰੂਮ ਦੇ ਡਿਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਸ਼ੋਅਰੂਮ ਦੀ ਛੱਤ ਜਲਦਬਾਜ਼ੀ ਵਿਚ ਪਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਅਜਿਹੇ ਵਿਚ ਇਹ ਭਾਰ ਨਹੀਂ ਸੰਭਾਲ ਸਕੀ ਤੇ ਲੈਂਟਰ ਸਣੇ ਪੂਰੀ ਬਿਲਡਿੰਗ ਹੇਠਾਂ ਆ ਡਿੱਗੀ। ਮਰਨ ਵਾਲੇ ਦੀ ਪਛਾਣ ਉੱਤਰ ਪ੍ਰਦੇਸ਼ ਦੇ 40 ਸਾਲਾ ਅਜੇ ਕੁਮਾਰ ਵਜੋਂ ਹੋਈ ਹੈ। ਨਿਤਿਸ਼ ਕੁਮਾਰ ਨਾਂ ਦੇ ਮਜ਼ਦੂਰ ਦੇ ਹੱਥ ਤੇ ਪੈਰ ਵਿਚ ਫਰੈਕਚਰ ਹੈ। ਉਸ ਦਾ ਮੋਹਾਲੀ ਫੇਜ਼-6 ਵਿਚ ਇਲਾਜ ਚੱਲ ਰਿਹਾ ਹੈ। ਉਹ ਮੂਲ ਤੌਰ ਤੋਂ ਬਿਹਾਰ ਦਾ ਹੈ।
ਬੀਤੀ ਸ਼ਾਮ ਲਗਭਗ 5.30 ਵਜੇ ਅਚਾਨਕ ਇਹ ਬਿਲਡਿੰਗ ਡਿੱਗ ਗਈ ਸੀ। ਲਗਭਗ ਅੱਧੇ ਘੰਟੇ ਬਾਅਦ ਮੌਕੇ ‘ਤੇ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਪਹੁੰਚੀ ਸੀ ਘਟਨਾ ਦੇ 3 ਘੰਟੇ ਬਾਅਦ NDRF ਦੀ ਟੀਮ ਬਚਾਅ ਕੰਮ ਵਿਚ ਜੁਟੀ ਸੀ। ਇਸ ਬਿਲਡਿੰਗ ਦੀ ਕੰਸਟ੍ਰਕਸ਼ਨ ਵਿਚ ਲਗਭਗ ਇਕ ਦਰਜਨ ਲੋਕ ਜੁਟੇ ਹੋਏ ਸਨ। ਇਸ ਸ਼ੋਅਰੂਮ ਮਾਲਕ ਦੀ ਪਛਾਣ ਲੀਨਾ ਕਾਲੜਾ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਜਾਵੇਗੀ। ਇਸ ਬਿਲਡਿੰਗ ਦੇ ਠੇਕੇਦਾਰ ਦੀ ਪਛਾਣ ਦਿਨੇਸ਼ ਕੁਮਾਰ ਵਜੋਂ ਹੋਈ ਹੈ। ਪੁਲਿਸ ਵੀ ਜਾਂਚ ਕਰ ਰਹੀ ਹੈ।ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਡਬਲ ਸਟੋਰੀ ਬਿਲਡਿੰਗ ਦੀ ਛੱਤ ਤੇ ਪਿੱਲਰ ਸਣੇ ਸਾਰੀ ਬਿਲਡਿੰਗ ਇਕਦਮ ਹੇਠਾਂ ਆ ਡਿੱਗੀ। ਨਾਲ ਹੀ ਦੁਕਾਨਦਾਰਾਂ ਤੇ ਸੜਕ ਤੋਂ ਲੰਘਦੇ ਲੋਕਾਂ ਨੇ ਜ਼ੋਰਦਾਰ ਧਮਾਕਾ ਸੁਣਿਆ। ਇਸ ਦੇ ਬਾਅਦ ਕਈ ਲੋਕ ਰਾਹਤ ਦੇ ਕੰਮ ਵਿਚ ਜੁਟ ਗਏ। ਇਕ ਮਜ਼ਦੂਰ ਨੇ ਨਾਲ ਦੇ ਸ਼ੋਅਰੂਮ ਦੀ ਦੀਵਾਰ ਤੋਂ ਲਟਕ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ : ਪਰਵਾਣੂ ਨੇੜੇ ਵਾਪਰਿਆ ਹਾਦਸਾ, 300 ਮੀਟਰ ਡੂੰਘੀ ਖੱਡ ‘ਚ ਡਿੱਗੀ ਕਾਰ, 2 ਦੀ ਮੌਤ, 4 ਜ਼ਖ਼ਮੀ
7 ਮਜ਼ਦੂਰ ਬਿਲਡਿੰਗ ਡਿਗਣ ਦੌਰਾਨ ਬਚ ਕੇ ਨਿਕਲ ਗਏ ਸਨ। ਦੋ ਮਜ਼ਦੂਰ ਗਰਾਊਂਡ ਫਲੋਰ ‘ਚ ਹੀ ਫਸੇ ਰਹਿ ਗਏ। ਦੋ ਹੋਰ ਬੇਸਮੈਂਟ ਵਿਚ ਲੋਹੇ ਦੇ ਐਂਗਲ ਦੇ ਹੇਠਾਂ ਫਸ ਗਏ। ਅਜੇ ਤੇ ਨਿਤਿਸ਼ ਨੂੰ ਕਾਫੀ ਸੱਟਾਂ ਲੱਗੀਆਂ। 4 ਜੇਸੀਬੀ ਤੇ ਕਟਰ ਦੀ ਮਦਦ ਨਾਲ ਲੋਹੇ ਦੇ ਐਂਗਲ ਨੂੰ ਕੱਟ ਕੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਅਜੇ ਤੇ ਨਿਤਿਸ਼ ਨੂੰ ਐਂਬੂਲੈਂਸ ਵਿਚ ਮੋਹਾਲੀ ਫੇਜ਼-6 ਮੋਹਾਲੀ ਲਿਜਾਇਆ ਗਿਆ। ਰਸਤੇ ਵਿਚ ਹੀ ਅਜੇ ਨੇ ਦਮ ਤੋੜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: