ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਰਿਸ਼ਭ ਪੰਤ ਦਾ ਰੋਡ ਐਕਸੀਡੈਂਟ ਹੋਇਆ ਜਿਸ ਦੇ ਬਾਅਦ ਉਹ ਹਸਪਤਾਲ ਵਿਚ ਭਰਤੀ ਹਨ। ਰਿਸ਼ਭ ਪੰਤ ਨੂੰ ਕ੍ਰਿਕਟ ਦੇ ਮੈਦਾਨ ਵਿਚ ਆਉਣ ਵਿਚ ਲੰਬਾ ਸਮਾਂ ਲੱਗ ਸਕਦਾ ਹੈ। ਅਜਿਹੇ ਵਿਚ ਫਰਵਰੀ ਵਿਚ ਹੋਣ ਵਾਲੇ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ ਵਿਚ ਉਨ੍ਹਾਂ ਦੇ ਖੇਡਣ ‘ਤੇ ਸੰਕਟ ਬਰਕਰਾਰ ਹੈ।
ਅਜਿਹੇ ਵਿਚ ਸਵਾਲ ਖੜ੍ਹਾ ਹੁੰਦਾ ਹੈ ਕਿ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਵਿਚ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ ਵਿਚ ਕਿਸ ਨੂੰ ਮੌਕਾ ਮਿਲ ਸਕਦਾ ਹੈ। ਇਸ ਦੌੜ ਵਿਚ 3 ਨਾਂ ਸਭ ਤੋਂ ਅੱਗੇ ਹਨ ਜਿਨ੍ਹਾਂ ਵਿਚ ਕੇਐੱਸ ਭਰਤ, ਉਪੇਂਦਰ ਯਾਦਵ ਤੇ ਈਸ਼ਾਨ ਕਿਸ਼ਨ ਦਾ ਨਾਂ ਸ਼ਾਮਲ ਹੈ। ਰਿਸ਼ਭ ਪੰਤ ਦਾ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਭਿਆਨਕ ਐਕਸੀਡੈਂਟ ਹੋਇਆ ਸੀ। ਅਜੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਜੋ ਅਪਡੇਟ ਦਿੱਤਾ ਹੈ, ਉਸ ਮੁਤਾਬਕ ਰਿਸ਼ਭ ਪੰਤ 2 ਤੋਂ 6 ਮਹੀਨੇ ਵਿਚ ਰਿਕਵਰ ਹੋ ਸਕਦੇ ਹਨ।
ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ ਵਿਚ ਵਿਕਟਕੀਪਰ ਲਈ ਤਿੰਨ ਖਿਡਾਰੀਆਂ ਵਿਚ ਦੌੜ ਹਨ। ਇਨ੍ਹਾਂ ਵਿਚ ਕੇਐੱਸ ਭਰਤ ਸਭ ਤੋਂ ਅੱਗੇ ਹੈ। ਪਿਛਲੀਆਂ ਕੁਝ ਸੀਰੀਜ ਵਿਚ ਕੇਐੱਸ ਭਰਤ ਬਤੌਰ ਦੂਜੇ ਵਿਕਟ ਕੀਪਰ ਟੀਮ ਇੰਡੀਆ ਦੇ ਸਕਵਾਡ ਵਿਚ ਸ਼ਾਮਲ ਹੋਏ ਹਨ। ਹਾਲਾਂਕਿ ਉਨ੍ਹਾਂ ਦਾ ਡੈਬਿਊ ਹੋਣਾ ਬਾਕੀ ਹੈ ਤੇ ਅਜਿਹੇ ਵਿਚ ਹੁਣ ਰਿਸ਼ਭ ਪੰਤ ਦੀ ਜਗ੍ਹਾ ਉਹ ਲੈ ਸਕਦੇ ਹਨ।
ਇਹ ਵੀ ਪੜ੍ਹੋ : ਕੇਰਲ ‘ਚ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਬੱਸ ਖਾਈ ‘ਚ ਡਿੱਗੀ, 1 ਦੀ ਮੌਤ, 40 ਜ਼ਖਮੀ
ਕੇਐੱਸ ਭਰਤ ਤੋਂ ਇਲਾਵਾ ਇੰਡੀਆ-ਏ ਦੇ ਵਿਕਟ ਕੀਪਰ ਉਪੇਂਦਰ ਯਾਦਵ ਨੂੰ ਵੀ ਮੌਕਾ ਮਿਲ ਸਕਦਾ ਹੈ। ਨਾਲ ਹੀ ਟੀਮ ਇੰਡੀਆ ਦੇ ਯੁਵਾ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਵੀ ਰੇਸ ਵਿਚ ਹਨ। ਸੰਜੂ ਸੈਮਸਨ ਜਾਂ ਈਸ਼ਾਨ ਕਿਸ਼ਨ ਨੇ ਰਣਜੀ ਟਰਾਫੀ ਵਿਚ ਆਪਣੇ-ਆਪਣੇ ਸੂਬੇ ਲਈ ਹਿੱਸਾ ਨਹੀਂ ਲਿਆ ਹੈ। ਕੇਐੱਸ ਭਰਤ ਹੀ ਨਾਗਪੁਰ ਟੈਸਟ ਵਿਚ ਆਪਣਾ ਡੈਬਿਊ ਕਰ ਸਕਦੇ ਹਨ ਪਰ ਉਪੇਂਦਰ ਯਾਦਵ ਤੋਂ ਉਨ੍ਹਾਂ ਨੂੰ ਟੱਕਰ ਮਿਲ ਰਹੀ ਹੈ ਕਿਉਂਕਿ ਉਨ੍ਹਾਂ ਦਾ ਬੱਲੇਬਾਜ਼ੀ ਔਸਤ 45 ਤੋਂ ਵਧ ਦਾ ਹੈ।
ਵੀਡੀਓ ਲਈ ਕਲਿੱਕ ਕਰੋ -: