ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਰਹੂਮ ਮਾਂ ਹੀਰਾਬੇਨ ਨੂੰ ਸ਼ਰਧਾਂਜਲੀ ਦੇਣ ਲਈ ਐਤਵਾਰ ਨੂੰ ਗੁਜਰਾਤ ਦੇ ਵਡਨਗਰ ਵਿੱਚ ਪ੍ਰਾਰਥਨਾ ਸਭਾ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰਾਰਥਨਾ ਸਭਾ ਵਿੱਚ ਵੱਡੀ ਗਿਣਤੀ ਵਿੱਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਹੋਰ ਖੇਤਰਾਂ ਦੇ ਲੋਕ ਸ਼ਾਮਲ ਹੋਏ ਸਨ। ਦੱਸ ਦੇਈਏ ਹੀਰਾਬੇਨ ਦੀ ਸ਼ੁੱਕਰਵਾਰ ਨੂੰ ਅਹਿਮਦਾਬਾਦ ‘ਚ ਮੌਤ ਹੋ ਗਈ ਸੀ। ਹੀਰਾਬੇਨ ਨੂੰ ਸ਼ਰਧਾਂਜਲੀ ਦੇਣ ਲਈ ਵਡਨਗਰ ਦੇ ਵਪਾਰੀਆਂ ਨੇ ਸ਼ੁੱਕਰਵਾਰ ਤੋਂ ਤਿੰਨ ਦਿਨਾਂ ਲਈ ਬਾਜ਼ਾਰ ਬੰਦ ਰੱਖਿਆ ਹੈ।
ਦੱਸ ਦੇਈਏ ਕਿ ਵਡਨਗਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਆਡੀਟੋਰੀਅਮ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਪ੍ਰਾਰਥਨਾ ਸਭਾ ਹੋਈ ਸੀ। ਇਸ ਵਿੱਚ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਸ਼ੰਕਰ ਚੌਧਰੀ, ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ, ਰਾਜ ਦੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ, ਵਿਧਾਇਕ ਪੂਰਨੇਸ਼ ਮੋਦੀ ਅਤੇ ਜੇਠਾ ਭਰਵਾੜ ਅਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਨੇ ਨਾਗਰਿਕ ਕੈਦੀਆਂ ਦੀ ਸੂਚੀ ਕੀਤੀ ਸਾਂਝੀ, PAK ਨੇ ਕਿਹਾ- 705 ਭਾਰਤੀ ਸਾਡੀਆਂ ਜੇਲ੍ਹਾਂ ‘ਚ ਬੰਦ
ਹੀਰਾਬੇਨ ਦੇ ਰਿਸ਼ਤੇਦਾਰਾਂ ਵੱਲੋਂ ਆਯੋਜਿਤ ਪ੍ਰਾਰਥਨਾ ਸਭਾ ‘ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੰਜੇ ਜੋਸ਼ੀ, ਸਾਬਕਾ ਵਿਧਾਨ ਸਭਾ ਸਪੀਕਰ ਨੀਮਾ ਅਚਾਰੀਆ ਅਤੇ ਸਾਬਕਾ ਵਿਧਾਇਕ ਮਾਇਆ ਕੋਡਨਾਨੀ ਵੀ ਮੌਜੂਦ ਸਨ। ਇਸ ਪ੍ਰਾਰਥਨਾ ਸਭ ਵਿਚ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ੁਭਚਿੰਤਕ ਅਤੇ ਵਡਨਗਰ ਦੇ ਵਸਨੀਕ ਹੀਰਾਬੇਨ ਨੂੰ ਸ਼ਰਧਾਂਜਲੀ ਦੇਣ ਲਈ ਸਵੇਰ ਤੋਂ ਹੀ ਕਤਾਰਾਂ ਵਿੱਚ ਖੜ੍ਹੇ ਸਨ।
ਵੀਡੀਓ ਲਈ ਕਲਿੱਕ ਕਰੋ -: