ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਉਨ੍ਹਾਂ ਖਿਡਾਰੀਆਂ ਦੇ ਨਾਂ ਜਾਰੀ ਕੀਤੇ ਹਨ ਜੋ ਸਾਲ 2022 ਵਿਚ ਖੇਡ ਦੇ ਤਿੰਨੋਂ ਸਰੂਪਾਂ ਵਿਚ ਟੀਮ ਇੰਡੀਆ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਸਨ। ਬੀਸੀਸੀਆਈ ਦੇ ਅਨੁਸਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੈਸਟ ਕ੍ਰਿਕਟ ਵਿਚ ਭਾਰਤ ਲਈ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਸਨ।
ਪੰਤ ਨੇ 7 ਮੈਚਾਂ ਵਿਚ 61.81 ਦੀ ਔਸਤ ਨਾਲ 680 ਦੌੜਾਂ ਬਣਾਈਆਂ ਤੇ ਉਨ੍ਹਾਂ ਦਾ ਸਰਵਉੱਚ ਸਕੋਰ 146 ਰਿਹਾ ਜਦੋਂ ਕਿ ਬੁਮਰਾਹ ਨੇ 5 ਮੈਚਾਂ ਵਿਚ 22 ਵਿਕਟਾਂ ਲਈਆਂ। ਵਨਡੇ ਸਰੂਪ ਵਿਚ ਸ਼੍ਰੇਅਸ ਅਈਅਰ ਨੂੰ ਸਰਵਸ਼੍ਰੇਸ਼ਠ ਬੱਲੇਬਾਜ਼ ਜਦੋਂ ਕਿ ਮੁਹੰਮਦ ਸਿਰਾਜ ਨੂੰ ਸਰਵਸ਼੍ਰੇਸ਼ਠ ਗੇਂਦਬਾਜ਼ ਐਲਾਨਿਆ ਗਿਆ। ਅਈਅਰ ਨੇ 17 ਮੈਚਾਂ ਵਿਚ ਨਾਟਆਊਟ 113 ਦੇ ਉਚਤਮ ਸਕੋਰ ਨਾਲ 724 ਦੌੜਾਂ ਬਣਾਈਆਂ ਜਦੋਂ ਕਿ ਸਿਰਾਜ ਨੇ 50 ਓਵਰਾਂ ਦੇ ਸਰੂਪ ਵਿਚ 15 ਮੈਚਾਂ ਵਿਚ 24 ਵਿਕਟਾਂ ਲਈਆਂ।
ਸੂਰਯਕੁਮਾਰ ਯਾਦਵ ਨੂੰ ਟੀ-20 ਵਰਲਡ ਕੱਪ ਦੇ ਨਾਲ-ਨਾਲ ਵੱਖ-ਵੱਖ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਟੀ-20 ਸਰੂਪ ਵਿਚ ਸਰਵਸ਼੍ਰੇਸ਼ਠ ਬੱਲੇਬਾਜ਼ ਐਲਾਨਿਆ ਗਿਆ ਤੇ ਭੁਵਨੇਸ਼ਵ ਕੁਮਾਰ ਨੂੰ ਸਰਵਸ਼੍ਰੇਸ਼ਠ ਗੇਂਦਬਾਜ਼ ਕਰਾਰ ਦਿੱਤਾ ਗਿਆ। ਸੂਰਯਕੁਮਾਰ ਨੇ 31 ਮੈਚਾਂ ਵਿਚ 117 ਦੇ ਉਚਤਮ ਸਕੋਰ ਨਾਲ 1164 ਦੌੜਾਂ ਬਣਾਈਆਂ ਜਦੋਂ ਕਿ ਭੁਵਨੇਸ਼ਵਰ ਨੇ 32 ਮੈਚਾਂ ਵਿਚ 37 ਵਿਕਟਾਂ ਲਈਆਂ।
ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਸਥਾਨ ਵਡਨਗਰ ‘ਚ ਹੋਈ ਹੀਰਾਬੇਨ ਦੀ ਸ਼ਰਧਾਂਜਲੀ ਸਭਾ, ਵੱਡੀ ਗਿਣਤੀ ‘ਚ ਪਹੁੰਚੇ ਲੋਕ
ਭਾਰਤੀ ਕ੍ਰਿਕਟ ਟੀਮ ਦੀ ਸ਼ੁਰੂਆਤ ਸ਼੍ਰੀਲੰਕਾ ਖਿਲਾਫ ਘਰੇਲੂ ਸੀਰੀਜ ਨਾਲ ਕਰੇਗੀ, ਜਿਸ ਵਿਚ 3 ਜਨਵਰੀ ਤੋਂ ਤਿੰਨ ਟੀ-20 ਤੇ ਇੰਨੇ ਹੀ ਵਨਡੇ ਮੈਚ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: