ਬਾਹਰੀ ਦਿੱਲੀ ਦੇ ਸੁਲਤਾਨਪੁਰ ਇਲਾਕੇ ਵਿਚ ਐਤਵਾਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਵਿਚ 20 ਸਾਲਾ ਮਹਿਲਾ ਦੀ ਸਕੂਟੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਤੇ ਉਸ ਦੀ ਲਾਸ਼ ਨੂੰ ਲਗਭਗ 4 ਕਿਲੋਮੀਟਰ ਤੱਕ ਘਸੀਟਦੇ ਲੈ ਗਏ। ਪੁਲਿਸ ਨੇ ਦੱਸਿਆ ਕਿ ਮਾਰੂਤੀ ਬਲੇਨੋ ਚਲਾ ਰਹੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਦਾਲਤ ਵੱਲੋਂ ਉਨ੍ਹਾਂ ਨੂੰ 3 ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।
ਦਿੱਲੀ ਪੁਲਿਸ ਦੇ ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇੱਕ ਕਾਲ ਆਈ ਸੀ। ਫਿਲਹਾਲ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਸਾਨੂੰ ਸਕੂਟੀ ਟੁੱਟੀ ਹਾਲਤ ਵਿੱਚ ਮਿਲੀ ਸੀ। ਘਟਨਾ ਵੇਲੇ ਡਿੱਗੀ ਕੁੜੀ ਨੂੰ ਕਾਫੀ ਦੂਰ ਤੱਕ ਘਸੀਟਿਆ ਗਿਆ। ਇਸ ਦੌਰਾਨ ਦੋਸ਼ੀਆਂ ਨੂੰ ਪਤਾ ਨਹੀਂ ਲੱਗਾ ਕਿਉਂਕਿ ਕਾਰ ‘ਚ ਕਾਫੀ ਮਿਊਜ਼ਿਕ ਕਾਫੀ ਉੱਚੀ ਆਵਾਜ਼ਾ ਵਿੱਚ ਚੱਲ ਰਿਹਾ ਸੀ, ਜਿਸ ਕਾਰਨ ਉਸ ਦੀਆਂ ਚੀਕਾਂ ਸੁਣਾਈ ਨਹੀਂ ਦਿੱਤੀਆਂ।
ਪੁਲਿਸ ਮੁਤਾਬਕ ਮ੍ਰਿਤਕਾ ਆਪਣੇ ਘਰ ਵਿੱਚ ਇਕਲੌਤੀ ਕਮਾਉਣ ਵਾਲੀ ਸੀ। ਮ੍ਰਿਤਕ ਦੇ ਪਰਿਵਾਰ ਵਿੱਚ ਦੋ ਛੋਟੇ ਭਰਾ ਅਤੇ ਭੈਣ ਹਨ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਬੀਮਾਰ ਰਹਿੰਦੀ ਹੈ। ਬੀਤੀ ਦੇਰ ਰਾਤ ਪੀੜਤ ਲੜਕੀ ਇੱਕ ਨਿੱਜੀ ਸਮਾਗਮ ਵਿੱਚ ਵੈਲਕਮ ਗਰਲ ਦਾ ਕੰਮ ਕਰਕੇ ਘਰ ਪਰਤ ਰਹੀ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ। ਫਿਲਹਾਲ ਪੁਲਿਸ ਨੇ ਗੱਡੀ ‘ਚ ਸਵਾਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ ‘ਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਰਜਿਸਟਰਡ ਕਾਰ ਨੰਬਰ ਦੇ ਆਧਾਰ ‘ਤੇ ਦੋਸ਼ੀਆਂ ਨੂੰ ਕਾਰ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਦੀਪਕ ਖੰਨਾ (26) ਵਜੋਂ ਹੋਈ ਹੈ ਜੋ ਕਿ ਦਿਹਾਤੀ ਸੇਵਾ ਵਿੱਚ ਡਰਾਈਵਰ ਵਜੋਂ ਤਾਇਨਾਤ ਹੈ। ਜਦੋਂਕਿ ਅਮਿਤ ਖੰਨਾ (25) ਉੱਤਮ ਨਗਰ ਵਿੱਚ ਐਸਬੀਆਈ ਕਾਰਡ ਬਣਾਉਣ ਦਾ ਕੰਮ ਕਰਦਾ ਹੈ। ਕ੍ਰਿਸ਼ਨਾ (27) ਨਵੀਂ ਦਿੱਲੀ ਦੇ ਕਨਾਟ ਪੈਲੇਸ ਸਥਿਤ ਸਪੈਨਿਸ਼ ਕਲਚਰ ਸੈਂਟਰ ਵਿੱਚ ਤਾਇਨਾਤ ਹੈ। ਜਦੋਂ ਕਿ ਮਿਥੁਨ (26) ਨਰੈਣਾ ਵਿੱਚ ਹੇਅਰ ਡ੍ਰੈਸਰ ਦਾ ਕੰਮ ਕਰਦਾ ਹੈ। ਜਦੋਂ ਕਿ ਮਨੋਜ (27) ਪੀ ਬਲਾਕ ਸੁਲਤਾਨ ਪੁਰੀ ਵਿੱਚ ਰਾਸ਼ਨ ਡੀਲਰ ਹੈ।
ਇਹ ਵੀ ਪੜ੍ਹੋ : ‘ਆਖਿਰ ਕਦੋਂ ਤੱਕ ਚੁੱਪ ਰਹਿੰਦੀ?’, ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਕੋਚ ਬੋਲੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੰਝਾਵਲਾ ਦੀ ਘਟਨਾ ਨੂੰ ਘਿਨਾਉਣਾ ਅਪਰਾਧ ਕਰਾਰ ਦਿੰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ।
ਵੀਡੀਓ ਲਈ ਕਲਿੱਕ ਕਰੋ -: