ਕੈਨੇਡਾ ਦੇ ਓਂਟਾਰੀਓ ਦੇ ਟੀਮਨਹਟ ਸ਼ਹਿਰ ਵਿਚ ਪੰਜਾਬ ਦੇ ਇਕ ਨੌਜਵਾਨ ਦੀ ਮੌਤ ਹੋ ਗਈ। 28 ਸਾਲਾ ਨੌਜਵਾਨ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਬਲਾਕ ਦੇ ਪਿੰਡ ਚੰਦੇਲੀ ਦਾ ਰਹਿਣ ਵਾਲਾ ਸੀ। ਸ਼ੱਕੀ ਹਾਲਤ ਵਿਚ ਮੌਤ ਦੀ ਖਬਰ ਨਾਲ ਪਿੰਡ ਵਿਚ ਮਾਤਮ ਛਾ ਗਿਆ। ਮ੍ਰਿਤਕ ਦਾ ਨਾਂ ਮੋਹਿਤ ਸ਼ਰਮਾ ਹੈ। ਪਿਤਾ ਤਿਰਲੋਕ ਨਾਥ ਨੇ ਦੱਸਿਆ ਕਿ 5 ਸਾਲ ਪਹਿਲਾਂ ਮੋਹਿਤ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਤੇ ਪੜ੍ਹਾਈ ਪੂਰੀ ਕਰਨ ਦੇ ਬਾਅਦ ਉਥੇ ਰਹਿ ਕੇ ਕੰਮ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਉਹ ਖੁਦ ਸੀਆਰਪੀਐੱਫ ਵਿਚ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਡਿਊਟੀ ਜੰਮੂ-ਕਸ਼ਮੀਰ ਵਿਚ ਹੈ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਤੋਂ ਉਨ੍ਹਾਂ ਨੂੰ ਫੋਨ ‘ਤੇ ਸੂਚਨਾ ਮਿਲੀ ਸੀ ਕਿ ਮੋਹਿਤ ਸ਼ਰਮਾ ਦੀ ਲਾਸ਼ ਸ਼ੱਕੀ ਹਾਲਤ ਵਿਚ ਮਿਲੀ ਹੈ। ਗਹਿਣੇ ਤੇ ਉਸ ਦਾ ਪਰਸ ਗਾਇਬ ਹੈ। ਉਨ੍ਹਾਂ ਦੱਸਿਆ ਕਿ ਦੋ ਧੀਆਂ ਹਨ। ਮੋਹਿਤ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਕ ਕੁੜੀ ਕੈਨੇਡਾ ਤੇ ਦੂਜੀ ਇੰਗਲੈਂਡ ਵਿਚ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਜਸ਼ਨ ਮੌਕੇ ਸਿੱਧੂ ਮੂਸੇਵਾਲਾ ਦੇ ਗੀਤ ਚਲਾਉਣ ‘ਤੇ ਹੰਗਾਮਾ, 8 ਖਿਲਾਫ ਮਾਮਲਾ ਦਰਜ
ਤਿਰਲੋਕ ਨਾਥ ਨੇ ਦੱਸਿਆ ਕਿ ਮੋਹਿਤ ਸ਼ਰਮਾ ਪੜ੍ਹਾਈ ਪੂਰੀ ਹੋਣ ਦੇ ਬਾਅਦ ਇਕ ਕੰਪਨੀ ਵਿਚ ਮੈਨੇਜਰ ਦੇ ਅਹੁਦੇ ‘ਤੇ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਖੁਦ ਕੈਨੇਡਾ ਜਾ ਕੇ ਪੁੱਤ ਦੀ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ ਦੀ ਜਾਂਚ ਸਰਕਾਰ ਤੋਂ ਚਾਹੁੰਦੇ ਹਨ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਮੋਹਿਤ ਸ਼ਰਮਾ ਦੇ ਚਾਚੇ ਦਾ ਬੇਟਾ ਦੋ ਦਿਨ ਪਹਿਲਾਂ ਉਸ ਕੋਲ ਪਹੁੰਚਿਆ ਸੀ ਤੇ ਮੋਹਿਤ ਸ਼ਰਮਾ ਉਸ ਨੂੰ 31 ਦਸੰਬਰ ਤੇ 1 ਜਨਵਰੀ 2023 ਦੇ ਵਿਚਕਾਰ ਕਲੱਬ ਜਾਣ ਦੀ ਗੱਲ ਕਹਿ ਕੇ ਗਿਆ ਸੀ ਪਰ ਵਾਪਸ ਨਹੀਂ ਪਰਤਿਆ।
ਵੀਡੀਓ ਲਈ ਕਲਿੱਕ ਕਰੋ -: