ਮੂਸੇਵਾਲਾ ਕਤਲਕਾਂਡ ਦਾ ਮੁੱਖ ਦੋਸ਼ੀ ਜੱਗੂ ਭਗਵਾਨਪੁਰੀਆ ਇਕ ਵਾਰ ਫਿਰ ਪੰਜਾਬ ਪੁਲਿਸ ਦੇ ਹੱਥਾਂ ਵਿਚੋਂ ਨਿਕਲ ਗਿਆ ਹੈ। ਅੰਮ੍ਰਿਤਸਰ ਵਿਚ ਕੋਰਟ ਦੀ ਪੇਸ਼ੀ ਦੇ ਬਾਅਦ ਜੱਗੂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਦੂਜੇ ਪਾਸੇ ਪੰਜਾਬ ਪੁਲਿਸ ਦੇ ਕਿਸੇ ਵੀ ਜਿਲ੍ਹੇ ਤੇ ਹੋਰ ਸਪੈਸ਼ਲ ਪੁਲਿਸ ਨੇ ਜੱਗੂ ਦੀ ਰਿਮਾਂਡ ਦੀ ਪੇਸ਼ਕਸ਼ ਨਹੀਂ ਕੀਤੀ।
22 ਦਸੰਬਰ ਨੂੰ ਜੱਗੂ ਨੂੰ ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਬਠਿੰਡਾ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ। ਅੰਮ੍ਰਿਤਸਰ ਕੋਰਟ ਵਿਚ ਪੇਸ਼ੀ ਦੇ ਬਾਅਦ ਉਸ ਨੂੰ 6 ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਬੀਤੇ ਹਫਤੇ ਦੁਬਾਰਾ ਰਿਮਾਂਡ ਮੰਗਿਆ ਗਿਆ ਤਾਂ 5 ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਸੀ ਪਰ ਇਸ ਵਾਰ ਪੰਜਾਬ ਪੁਲਿਸ ਕੁਝ ਵੀ ਪੁਖਤਾ ਸਬੂਤ ਨਹੀਂ ਦੇ ਸਕੀ ਤੇ ਦੋਵੇਂ ਪੱਖਾਂ ਦੀ ਗੱਲ ਸੁਣਨ ਦੇ ਬਾਅਦ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਦਰਅਸਲ ਸਟੇਟ ਸਪੈਸ਼ਲ ਸੈੱਲ ਨੇ ਜੱਗੂ ਭਗਵਾਨਪੁਰੀਆ ਦੇ ਕੁਝ ਕਾਰੋਬਾਰੀਆਂ ਨੂੰ ਹਿਰਾਸਤ ਵਿਚ ਲਿਆ ਸੀ ਜਿਨ੍ਹਾਂ ਤੋਂ ਕੁਝ ਨਕਲੀ ਪਾਸਪੋਰਟ ਬਰਾਮਦ ਹੋਏ। ਬਾਅਦ ਵਿਚ ਸਾਰਾ ਮਾਮਲਾ ਸਮਹਣੇ ਆਇਆ ਕਿ ਜੱਗੂ ਆਪਣੇ ਕਰੀਬੀਆਂ ਦੇ ਪਾਸਪੋਰਟ ਬਣਵਾ ਰਿਹਾ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਰਾਡਾਰ ‘ਤੇ ਸਾਬਕਾ ਮੰਤਰੀ ਬਲਬੀਰ ਸਿੱਧੂ, ਆਮਦਨ ਤੋਂ ਵਧ ਜਾਇਦਾਦ ਮਾਮਲੇ ‘ਚ ਹੋਵੇਗੀ ਜਾਂਚ
ਜੱਗੂ ਨਕਲੀ ਪਾਸਪੋਰਟ ਦੇ ਆਧਾਰ ‘ਤੇ ਆਪਣੇ ਕਈ ਸਾਥੀਆਂ ਨੂੰ ਵਿਦੇਸ਼ ਭੇਜ ਚੁੱਕਾ ਸੀ। ਪੁਲਿਸ ਉਨ੍ਹਾਂ ਦੇ ਨਾਂ ਕਢਵਾਉਣ ਲਈ ਵਾਰ-ਵਾਰ ਜੱਗੂ ਦਾ ਰਿਮਾਂਡ ਲੈ ਰਹੀ ਸੀ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੂੰ ਸ਼ੰਕਾ ਸੀ ਕਿ ਜੱਗੂ ਦਾ ਇਸ ਵਾਰ ਰਿਮਾਂਡ ਮੁਸ਼ਕਲ ਨਾਲ ਮਿਲ ਜਾਵੇਗਾ ਪਰ ਇਸ ਦੇ ਬਾਵਜੂਦ ਕਿਸੇ ਹੋਰ ਪੁਲਿਸ ਨੇ ਰਿਮਾਂਡ ਲੈਣ ਦੀ ਕੋਸ਼ਿਸ਼ ਵੀ ਨਹੀਂ ਕੀਤੀ।
ਵੀਡੀਓ ਲਈ ਕਲਿੱਕ ਕਰੋ -: