ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਨਵੇਂ ਸਾਲ ਦੇ ਜਸ਼ਨ ਵਿਚ 5 ਲੜਕਿਆਂ ਨੇ ਇਕ ਲੜਕੀ ਨੂੰ ਕਾਰ ਤੋਂ 4 ਕਿਲੋਮੀਟਰ ਤੱਕ ਘਸੀਟਿਆ। ਇਸ ਨਾਲ ਲੜਕੀ ਦੀ ਦਰਦਨਾਕ ਮੌਤ ਹੋ ਗਈ। ਲੜਕੀ ਰਾਤ ਨੂੰ ਸਕੂਟੀ ਤੋਂ ਘਰ ਜਾ ਰਹੀ ਸੀ, ਉਸੇ ਦੌਰਾਨ ਉਸ ਦਾ ਐਕਸੀਡੈਂਟ ਹੋ ਗਿਆ।
ਮਾਮਲੇ ਵਿਚ ਪੁਲਿਸ ਨੇ ਜੋ FIR ਦਰਜ ਕੀਤੀ ਹੈ, ਉਸ ਵਿਚ ਦੋ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਅਸੀਂ ਨਸ਼ੇ ਵਿਚ ਸੀ। ਜਦੋਂ ਉਨ੍ਹਾਂ ਨੇ ਦੇਖਿਆ ਕਿ ਕਾਰ ਵਿਚ ਲੜਕੀ ਫਸੀ ਹੈ ਤਾਂ ਡਰ ਕੇ ਭੱਜ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਦੋਸ਼ੀਆਂ ਦਾ ਮੈਡੀਕਲ ਕਰਾਇਆ ਗਿਆ ਸੀ। FIR ਵਿਚ ਹਾਦਸੇ ਦਾ ਸਮਾਂ ਸਵੇਰੇ 2 ਵਜੇ ਦਾ ਹੈ। FIR ਵਿਚ ਕਿਹਾ ਗਿਆ ਹੈ ਕਿ ਕਿਸ਼ਨ ਵਿਹਾਰ ਪੋਸਟ ‘ਤੇ 1.52 ਮਿੰਟ ਵਜੇ ਸਕੂਟੀ ਦਿਖਾਈ ਦਿੱਤੀ ਤੇ ਇਸ ਦੇ ਬਾਅਦ 1.58 ਵਜੇ ਕਾਰ ਵੀ ਨਜ਼ਰ ਆਈ।
ਮੁਲਜ਼ਮਾਂ ਨੂੰ ਪਤਾ ਸੀ ਕਿ ਉੁਨ੍ਹਾਂ ਨੇ ਸਕੂਟੀ ਸਵਾਰ ਲੜਕੀ ਦਾ ਐਕਸੀਡੈਂਟ ਕੀਤਾ ਹੈ। ਇਸ ਦੇ ਬਾਅਦ ਉਨ੍ਹਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਦਸੇ ਦੀ ਸੂਚਨਾ ਦੇ ਬਾਅਦ ਜਦੋਂ ਪੁਲਿਸ ਪਹੁੰਚੀ ਤਾਂ ਉਥੇ ਦੁਰਘਟਨਾਗ੍ਰਸਤ ਸਕੂਟੀ ਮਿਲੀ। ਸਕੂਟੀ ਫਰੰਟ ਰਾਈਟ ਸਾਈਡ ਵਿਚ ਡੈਮੇਜ ਸੀ। ਮੌਕੇ ‘ਤੇ ਕਿਸੇ ਦੇ ਜਖਮੀ ਹੋਣ ਬਾਰੇ ਜਾਣਕਾਰੀ ਨਹੀਂ ਮਿਲੀ ਤੇ ਨਾ ਹੀ ਮੌਕੇ ‘ਤੇ ਕੋਈ ਚਸ਼ਮਦੀਦ ਮਿਲਿਆ।
ਸਕੂਟੀ ਕੋਲ ਕਾਲੇ ਰੰਗ ਦਾ ਜੁੱਤਾ ਪਿਆ ਸੀ। ਇਸ ਦੇ ਬਾਅਦ ਮੌਕੇ ‘ਤੇ ਕ੍ਰਾਈਮ ਟੀਮ ਨੂੰ ਬੁਲਾਇਆ ਗਿਆ ਜਿਸ ਨੇ ਪੂਰੀ ਘਟਨਾ ਦਾ ਨਿਰੀਖਣ ਕੀਤਾ। ਪੁਲਿਸ ਨੇ ਸਕੂਟੀ ਨੂੰ ਕਬਜ਼ੇ ਵਿਚ ਲੈ ਕੇ ਉਸ ਦੇ ਮਾਲਕ ਬਾਰੇ ਪਤਾ ਕੀਤਾ। ਇਸ ਦੌਰਾਨ ਪਤਾ ਲੱਗਾ ਕਿ ਸਕੂਟੀ ਲਗਭਗ 5 ਸਾਲ ਪਹਿਲਾਂ ਵੇਚ ਦਿੱਤੀ ਗਈ ਸੀ।
ਅਮਿਤ ਤੇ ਦੀਪਕ ਨੇ ਪੁਲਿਸ ਨੂੰ ਕਿਹਾ ਕਿ ਅਸੀਂ ਨਸ਼ੇ ਵਿਚ ਸੀ। ਦਿੱਲੀ ਦੇ ਕ੍ਰਿਸ਼ਨ ਵਿਹਾਰ ਇਲਾਕੇ ਵਿਚ ਇਕ ਸਕੂਟੀ ਸਵਾਰ ਲੜਕੀ ਦਾ ਐਕਸੀਡੈਂਟ ਕਰ ਦਿੱਤਾ ਸੀ। ਇਸ ਦੇ ਬਾਅਦ ਡਰ ਕੇ ਕੰਝਾਵਲਾ ਵੱਲ ਭੱਜੇ। ਦੀਪਕ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾਸੀ ਤੇ ਮਨੋਜ ਪੁੱਤਰ ਸੁੰਦਰ ਲਾਲ ਉਸ ਦੇ ਸਾਈਡ ਵਾਲੀ ਸੀਟ ‘ਤੇ ਅੱਗੇ ਬੈਠਾ ਸੀ। ਪਿੱਛੇ ਦੀ ਸੀਟ ‘ਤੇ ਮਿਥੁਨ ਪੁੱਤਰ ਸ਼ਿਵਕੁਮਾਰ, ਕ੍ਰਿਸ਼ਨ ਪੁੱਤਰ ਕਾਸ਼ੀ ਨਾਥ ਤੇ ਮਨੋਜ ਮਿੱਤਲ ਤੇ ਅਮਿਤ ਬੈਠਾ ਸੀ।
ਇਹ ਵੀ ਪੜ੍ਹੋ : ਬਦਲ ਗਈ ਟੀਮ ਇੰਡੀਆ ਦੀ ਜਰਸੀ, ਸ਼੍ਰੀਲੰਕਾ ਖਿਲਾਫ ਨਵੀਂ ਜਰਸੀ ‘ਚ ਨਜ਼ਰ ਆਉਣਗੇ ਖਿਡਾਰੀ
ਦੋਸ਼ੀਆਂ ਨੇ ਦੱਸਿਆ ਕਿ ਰਸਤੇ ਵਿਚ ਜਦੋਂ ਕ੍ਰਿਸ਼ਨ ਵਿਹਾਰ ਵਿਚ ਸ਼ਨੀ ਬਾਜ਼ਾਰ ਰੋਡ ‘ਤੇ ਇਕ ਸਕੂਟੀ ਸਵਾਰ ਲੜਕੀ ਦਾ ਐਕਸੀਡੈਂਟ ਕਰ ਦਿੱਤਾ ਸੀ। ਇਸ ਨਾਲ ਲੜਕੀ ਡਿੱਗ ਗਈ ਸੀ। ਇਸ ਦੇ ਬਾਅਦ ਉਹ ਡਰ ਦੀ ਵਜ੍ਹਾ ਨਾਲ ਕੰਝਾਵਾਲਾ ਵੱਲ ਭੱਜ ਗਏ ਸਨ। ਉਨ੍ਹਾਂ ਨੇ ਕਾਰ ਕੰਝਾਵਲਾ ਰੋਡ ਕੋਲ ਰੋਕੀ। ਜਦੋਂ ਕਾਰ ਦੇ ਹੇਠਾ ਸਕੂਟੀ ਵਾਲੀ ਲੜਕੀ ਦਿਖਾਈ ਦਿੱਤੀ ਸਾਰੇ ਲੜਕੀ ਨੂੰ ਉਥੇ ਛੱਡ ਕੇ ਦੋਸਤ ਆਸ਼ੂਤੋਸ਼ ਕੋਲ ਪਹੁੰਚੇ। ਕਾਰ ਉਥੇ ਖੜ੍ਹੀ ਕਰਕੇ ਆਪਣੇ-ਆਪਣੇ ਘਰ ਚਲੇ ਗਏ।
ਹਾਦਸੇ ਦੇ ਬਾਅਦ ਪੁਲਿਸ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਦੇਖਿਆ ਕਿ ਲੜਕੀ ਦੀ ਲਾਸ਼ ਬਹੁਤ ਖਰਾਬ ਹਾਲਤ ਵਿਚ ਸੀ। ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਬਚਿਆ ਸੀ। ਰੋਡ ‘ਤੇ ਘਸੀਟਣ ਦੀ ਵਜ੍ਹਾ ਨਾਲ ਲੜਕੀ ਦੇ ਪੈਰਾਂ ਦੀਆਂ ਹੱਡੀਆਂ ਗਾਇਬ ਹੋ ਗਈਆਂ ਸਨ ਤੇ ਜ਼ਿਆਦਾਤਰ ਹਿੱਸਾ ਡੈਮੇਜ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: