ਕੰਝਾਵਲਾ ਮਾਮਲੇ ‘ਚ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੀੜਤਾ ਦੀ ਮਾਂ ਨਾਲ ਫੋਨ ‘ਤੇ ਗੱਲ ਕੀਤੀ। ਸੀਐੱਮ ਕੇਜਰੀਵਾਲ ਨੇ ਪੀੜਤ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ। ਇਸ ਦੇ ਨਾਲ ਹੀ ਮ੍ਰਿਤਕ ਲੜਕੀ ਦੀ ਮਾਂ ਦਾ ਪੂਰਾ ਇਲਾਜ ਕਰਵਾਉਣ ਦਾ ਵੀ ਭਰੋਸਾ ਦਿੱਤਾ। ਕੇਜਰੀਵਾਲ ਨੇ ਪੂਰੇ ਕੇਸ ਲਈ ਵੱਡਾ ਵਕੀਲ ਕਰਨ ਦੀ ਵੀ ਗੱਲ ਕਹੀ। ਇਸ ਨੂੰ ਲੈ ਕੇ ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕੀਤਾ ਹੈ।
ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ- ‘ਪੀੜਤਾ ਦੀ ਮਾਂ ਨਾਲ ਗੱਲ ਹੋਈ। ਬੇਟੀ ਨੂੰ ਇਨਸਾਫ ਦਿਵਾਵਾਂਗੇ। ਵੱਡੇ ਤੋਂ ਵੱਡਾ ਵਕੀਲ ਖੜ੍ਹਾ ਕਰਾਂਗੇ। ਉਨ੍ਹਾਂ ਦੀ ਮਾਂ ਬੀਮਾਰ ਰਹਿੰਦੀ ਹੈ। ਉਨ੍ਹਾਂ ਦਾ ਪੂਰਾ ਇਲਾਜ ਕਰਵਾਵਾਂਗ। ਪੀੜਤਾ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣਗੇ। ਸਰਕਾਰ ਪੀੜਤਾ ਦੇ ਪਰਿਵਾਰ ਨਾਲ ਹੈ। ਭਵਿੱਖ ਵਿਚ ਕੋਈ ਜ਼ਰੂਰਤ ਹੋਈ ਤਾਂ ਅਸੀਂ ਪੂਰਾ ਕਰਾਂਗੇ।
ਕੰਝਾਵਲਾ ਮਾਮਲਾ ਦੀ ਪੀੜਤਾ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚ ਗਈ ਤੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਘਟਨਾ ਨੂੰ ਲੈ ਕੇ ਪੀੜਤਾ ਦੀ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ ਜਿਸ ਨੂੰ ਲੈ ਕੇ ਦਿੱਲੀ ਦੇ ਸਪੈਸ਼ਲ ਸੀਪੀ ਲਾਅ ਐਂਡ ਆਰਡਰ ਸਾਗਰਪ੍ਰੀਤ ਹੁੱਡਾ ਨੇ ਕਿਹਾ ਕਿ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਚ ਕਰਾਇਆ ਗਿਆ। ਰਿਪੋਰਟ ਵਿਚ ਮੌਤ ਦਾ ਕਾਰਨ ਸਿਰ, ਰੀੜ੍ਹ, ਹੇਠਲੇ ਅੰਗਾਂ ਵਿਚ ਮੌਤ ਦਾ ਸਦਮਾ ਤੇ ਖੂਨ ਦਾ ਜ਼ਿਆਦਾ ਵਹਿਣਾ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ, ਕੋਰੋਨਾ ਦੀ ਦੂਜੀ ਬੂਸਟਰ ਡੋਜ਼ ਦੀ ਲੋੜ ਨਹੀਂ
ਵਿਸ਼ੇਸ਼ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਕੂਟੀ ਤੋਂ ਡਿੱਗਣ ਦੇ ਬਾਅਦ ਲੜਕੀ ਦੇ ਕੱਪੜੇ ਕਾਰ ਦੇ ਪਹੀਏ ਵਿਚ ਪਸ ਗਏ ਸਨ ਜਿਸ ਦੀ ਵਜ੍ਹਾ ਨਾਲ ਉਸ ਨੂੰ ਸੁਲਤਾਨਪੁਰੀ ਤੋਂ ਕੰਝਾਵਲਾ ਤੱਕ ਲਗਭਗ 12 ਕਿਲੋਮੀਟਰ ਤੱਕ ਘਸੀਟਿਆ ਗਿਆ। ਪੁਲਿਸ ਨੇ ਘਟਨਾ ਸਮੇਂ ਕਾਰ ਵਿਚ ਸਵਾਰ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨ, ਮਿੱਠ ਤੇ ਮਨੋਜ ਮਿੱਤਲ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: