ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿਚ ਪਤਾ ਅਪਡੇਟ ਕਰਾਉਣਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਆਪਣੇ ਘਰ ਦੇ ਮੁਖੀਆ ਦੀ ਸਹਿਮਤੀ ਨਾਲ ਆਨਲਾਈਨ ਪਤਾ ਅਪਡੇਟ ਕਰਾਉਣਾ ਹੋਵੇਗਾ। ਪਰਿਵਾਰ ਦੇ ਮੁਖੀਆ ਦੀ ਸਹਿਮਤੀ ਦੇ ਬਿਨਾਂ ਤੁਸੀਂ ਆਧਾਰ ਕਾਰਡ ਵਿਚ ਤਬਦੀਲੀ ਨਹੀਂ ਕਰਾ ਸਕੋਗੇ ਕਿਉਂਕਿ UIDAI ਨੇ ਹੁਣ ਦੇਸ਼ ਦੇ ਹਰ ਨਾਗਰਿਕ ਲਈ ਪਰਿਵਾਰ ਦੇ ਮੁਖੀਆ ਦੀ ਸਹਿਮਤੀ ਤੋਂ ਆਧਾਰ ਵਿਚ ਪਤੇ ਨੂੰ ਆਨਲਾਈਨ ਅਪਡੇਟ ਕਰਨ ਦੀ ਇਜਾਜ਼ਤ ਦਿੱਤੀ ਹੈ।
ਅਰਜ਼ੀਕਰਤਾ ਨੂੰ ਇਸ ਸੇਵਾ ਲਈ 50 ਰੁਪਏ ਦੀ ਫੀਸ ਦੇਣੀ ਹੋਵੇਗੀ। ਭੁਗਤਾਨ ਦੀ ਪ੍ਰਕਿਰਿਆ ਪੂਰੀ ਹੋ ਜਾਣ ਦੇ ਬਾਅਦ ਇਕ ਸੇਵਾ ਅਨੁਰੋਧ ਸੰਖਿਆ (SRN) ਨਿਵਾਸੀ ਨਾਲ ਸਾਂਝੀ ਕੀਤੀ ਜਾਵੇਗੀ ਤੇ ਪਤੇ ਨੂੰ ਬਦਲਣ ਬਾਰੇ HOF ਨੂੰ ਇਕ SMS ਭੇਜ ਦਿੱਤਾ ਜਾਵੇਗਾ ਜਿਸ ਨੂੰ 30 ਦਿਨਾਂ ਦੇ ਅੰਦਰ ਮੇਰਾ ਆਧਾਰ ਪੋਰਟਲ ਵਿਚ ਲਾਗ ਇਨ ਕਰਨਾ ਹੋਵੇਗਾ।
ਅਥਾਰਟੀ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਅਜਿਹਾ ਕੋਈ ਦਸਤਾਵੇਜ਼ ਨਹੀਂ ਹੈ, ਤਾਂ ਉਹ ਪਰਿਵਾਰ ਦੇ ਮੁਖੀ ਦੁਆਰਾ ਕੀਤੇ ਗਏ ਸਵੈ-ਘੋਸ਼ਣਾ ਪੱਤਰ ਨੂੰ ਇੱਕ ਨਿਰਧਾਰਤ ਫਾਰਮੈਟ ਵਿੱਚ ਜਮ੍ਹਾਂ ਕਰਵਾ ਸਕਦਾ ਹੈ।ਬਿਆਨ ਦੇ ਅਨੁਸਾਰ, ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਇਹ ਸਹੂਲਤ ਦਿੱਤੀ ਜਾ ਸਕਦੀ ਹੈ। ਆਧਾਰ ਵਿੱਚ ਐਡਰੈੱਸ ਨੂੰ ਆਨਲਾਈਨ ਅੱਪਡੇਟ ਕਰਨਾ ਨਜ਼ਦੀਕੀ ਰਿਸ਼ਤੇਦਾਰਾਂ ਜਿਵੇਂ ਕਿ ਬੱਚੇ, ਜੀਵਨ ਸਾਥੀ ਜਾਂ ਨਿਵਾਸੀ ਦੇ ਮਾਤਾ-ਪਿਤਾ ਲਈ ਬਹੁਤ ਮਦਦਗਾਰ ਹੋਵੇਗਾ, ਜਿਨ੍ਹਾਂ ਦੇ ਨਾਂ ‘ਤੇ ਸਹਾਇਕ ਦਸਤਾਵੇਜ਼ ਨਹੀਂ ਹਨ।
ਵੱਖ-ਵੱਖ ਕਾਰਨਾਂ ਤੋਂ ਲੋਕ ਸ਼ਹਿਰਾਂ ਜਾਂ ਕਸਬਿਆਂ ਨੂੰ ਬਦਲਦੇ ਰਹਿੰਦੇ ਹਨ। ਅਜਿਹੇ ਵਿਚ ਇਹ ਸਹੂਲਤ ਲੱਖਾਂ ਲੋਕਾਂ ਲਈ ਮਦਦਗਾਰ ਹੋਵੇਗੀ। ਆਧਾਰ ‘ਚ ਦਰਜ ਕੀਤੇ ਪਤੇ ਨੂੰ ਅਪਡੇਟ ਕਰਨ ਦੀ ਇਹ ਨਵੀਂ ਸਹੂਲਤ ਪਹਿਲਾਂ ਦੀ ਸਹੂਲਤ ਤੋਂ ਇਲਾਵਾ ਹੈ। UIDAI ਪਹਿਲਾਂ ਹੀ ਵੈਧ ਦਸਤਾਵੇਜ਼ਾਂ ਦੇ ਆਧਾਰ ‘ਤੇ ਪਤੇ ਨੂੰ ਅਪਡੇਟ ਕਰਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਧੀ ਗੰਭੀਰ ਜ਼ਖ਼ਮੀ
ਅਥਾਰਟੀ ਨੇ ਇਹ ਵੀ ਕਿਹਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਪਰਿਵਾਰ ਦਾ ਮੁਖੀਆ ਮੰਨਿਆ ਜਾ ਸਕਦਾ ਹੈ ਤੇ ਉਹ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਪਣਾ ਪਤਾ ਸਾਂਝਾ ਕਰ ਸਕਦਾ ਹੈ। ਅਥਾਰਟੀ ਦੇ ‘ਮਾਈ ਆਧਾਰ’ ਪੋਰਟਲ ‘ਤੇ ਜਾ ਕੇ ਪਤੇ ਨੂੰ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਅਥਾਰਟੀ ਨੇ 50 ਰੁਪਏ ਫੀਸ ਵੀ ਤੈਅ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: