ਅਮਰੀਕਾ ਦੇ ਇਕ ਏਅਰਪੋਰਟ ‘ਤੇ ਬਹੁਤ ਹੀ ਦਰਦਨਾਕ ਹਾਦਸਾ ਹੋ ਗਿਆ। ਅਲਾਬਾਮਾ ਦੇ ਮੋਂਟਗੋਮੇਰੀ ਖੇਤਰੀ ਹਵਾਈ ਅੱਡੇ ‘ਤੇ ਕੰਮ ਕਰਨ ਵਾਲਾ ਇਕ ਕਰਮਚਾਰੀ ਜਹਾਜ਼ ਦੇ ਇੰਜਣ ਵਿਚ ਫਸ ਗਿਆ। ਇੰਜਣ ਵਿਚ ਫਸ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਕਰਮਚਾਰੀ ਦੀ ਮੌਤ ਅੰਬ੍ਰੇਅਰ 370 ਇੰਜਣ ਵਿਚ ਫਸਣ ਦੀ ਵਜ੍ਹਾ ਨਾਲ ਹੋਈ। ਜਹਾਜ਼ ਉਸ ਸਮੇਂ ਪਾਰਕਿੰਗ ਵਿਚ ਖੜ੍ਹਾ ਸੀ।
ਏਅਰਪੋਰਟ ‘ਤੇ ਪਹੁੰਚਣ ਦੇ ਬਾਅਦ ਜਹਾਜ਼ ਪਾਰਕ ਸੀ ਪਰ ਉਸ ਦਾ ਇਕ ਇੰਜਣ ਚੱਲ ਰਿਹਾ ਸੀ। ਕਰਮਚਾਰੀ ਜਹਾਜ਼ ਕੋਲ ਪਹੁੰਚਿਆ ਸੀ ਕਿ ਇੰਜਣ ਨੇ ਉਸ ਨੂੰ ਖਿੱਚ ਲਿਆ। ਉਹ ਪੀਏਡਮਾਂਟ ਏਅਰਲਾਈਨ ਵਿਚ ਕੰਮ ਕਰਦਾ ਸੀ। ਏਅਰਪੋਰਟ ਦੇ ਐਗਜ਼ੀਕਿਊਟਿਵ ਡਾਇਰੈਕਟਰ ਨੇ ਕਿਹਾ ਕਿ ਅਸੀਂ ਇਸ ਦਰਦਨਾਕ ਹਾਦਸੇ ਨੂੰ ਸੁਣਨ ਦੇ ਬਾਅਦ ਬੇਹੱਦ ਦੁਖੀ ਹਾਂ। ਅਸੀਂ ਮਰਨ ਵਾਲੇ ਕਰਮਚਾਰੀ ਦੇ ਪਰਿਵਾਲ ਨਾਲ ਖੜ੍ਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਅਮਰੀਕੀ ਏਅਰਲਾਈਨ ਨੇ ਵੀ ਬਿਆਨ ਜਾਰੀ ਕਰਕੇ ਮੁਲਾਜ਼ਮ ਦੀ ਮੌਤ ‘ਤੇ ਦੁੱਖ ਪ੍ਰਗਟਾਇਆ। ਏਅਰਲਾਈਨ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿਚ ਸਾਨੂੰ ਉਸ ਦੇ ਪਰਿਵਾਰ ਨਾਲ ਖੜ੍ਹੇ ਹੋਣਾ ਹੈ ਤੇ ਉਸ ਦੀ ਮਦਦ ਕਰਨੀ ਹੈ। NTSB ਤੇ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।