ਭਾਰਤ ਤੇ ਸ਼੍ਰੀਲੰਕਾ ਵਿਚ ਮੁੰਬਈ ਦੇ ਵਾਨਖੇੜੇ ਮੈਦਾਨ ਵਿਚ ਹੋਏ ਪਹਿਲੇ ਟੀ-20 ਮੈਚ ਵਿਚ ਟੀਮ ਇੰਡੀਆ ਦੀ ਜਿੱਤ ਹੋਈ ਹੈ। ਆਖਰੀ ਗੇਂਦ ਤੱਕ ਗਏ ਇਸ ਮੈਚ ਵਿਚ ਸ਼੍ਰੀਲੰਕਾ ਟੀਚੇ ਦਾ ਪਿੱਛਾ ਕਰਨ ਵਿਚ ਅਸਫਲ ਸਾਬਤ ਹੋਇਆ ਤੇ ਸਿਰਫ 2 ਦੌੜਾਂ ਤੋਂ ਮੈਚ ਹਾਰ ਗਿਆ। ਇਸ ਦੇ ਨਾਲ ਟੀਮ ਇੰਡੀਆ ਸੀਰੀਜ ਵਿਚ 1-0 ਨਾਲ ਅੱਗੇ ਹੋ ਗਈ ਹੈ।
ਟੀਮ ਇੰਡੀਆ ਦਾ ਟੌਪ ਆਰਡਰ ਇਸ ਮੈਚ ਵਿਚ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ ਤੇ 100 ਦੇ ਸਕੋਰ ਤੋਂ ਪਹਿਲਾਂ ਹੀ ਅੱਧੀ ਟੀਮ ਆਊਟ ਹੋ ਗਈ ਸੀ ਪਰ ਦੀਪਕ ਹੁੱਡਾ, ਅਕਸ਼ਰ ਪਟੇਲ ਦੀ ਜੋੜੀ ਨੇ ਆਖਰੀ ਓਵਰਾਂ ਵਿਚ ਭਾਰਤੀ ਟੀਮ ਦੀ ਲਾਜ ਬਚਾਈ ਤੇ ਅਰਧ ਸੈਂਕੜੇ ਦੀ ਸਾਂਝੇਦਾਰੀ ਨਾਲ 5 ਵਿਕਟ ਗੁਆ ਕੇ 162 ਦੌੜਾਂ ਬਣਾਈਆਂ।
ਮੁੰਬਈ ਵਾਨਖੇੜੇ ਸਟੇਡੀਅਮ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਨੇ 162 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਉਸ ਦੇ ਬਾਅਦ ਮਹਿਮਾਨ ਟੀਮ ਨੂੰ 160 ਦੌੜਾਂ ‘ਤੇ ਆਊਟ ਕਰ ਦਿੱਤਾ। ਸ਼੍ਰੀਲੰਕਾ ਵੱਲੋਂ ਕਪਤਾਨ ਦਸੁਨ ਸ਼ਨਾਕਾ ਨੇ ਸਭ ਤੋਂ ਜ਼ਿਆਦਾ 45 ਦੌੜਾਂ ਦਾ ਯੋਗਦਾਨ ਦਿੱਤਾ। ਜਦੋਂ ਕਿਓਪਨ ਕੁਸਲ ਮੇਂਡਿਸ ਨੇ 28 ਦੌੜਾਂ ਬਣਾਈਆਂ। ਬਾਕੀ ਕੋਈ ਬੱਲੇਬਾਜ਼ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ।
ਵੀਡੀਓ ਲਈ ਕਲਿੱਕ ਕਰੋ -: