ਅਮਰੀਕਾ ਵਿਚ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਨੂੰ ਹੱਤਿਆ ਦੀ ਕੋਸ਼ਿਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਜਾਣਬੁਝ ਕੇ ਆਪਣੀ ਪਤਨੀ ਤੇ ਦੋ ਬੱਚਿਆਂ ਨਾਲਟੇਸਲਾ ਕਾਰ ਨੂੰ ਪਹਾੜ ਤੋਂ ਹੇਠਾਂ ਡੇਗ ਦਿੱਤਾ ਸੀ। ਹਾਈਵੇ ਪੈਟਰੋਲਿੰਗ ਪੁਲਿਸ ਨੇ ਕਿਹਾ ਕਿ ਕੈਲੀਫੋਰਨੀਆ ਦੇ ਪਾਸਾਡੇਨਾ ਵਿਚ ਰਹਿਣ ਵਾਲੇ ਧਰਮੇਸ਼ ਏ ਪਟੇਲ ਨੂੰ ਹਸਪਤਾਲ ਵਿਚ ਰਿਹਾਅ ਹੋਣ ਦੇ ਬਾਅਦ ਸੈਨ ਮੇਟੋ ਕਾਊਂਟੀ ਜੇਲ੍ਹ ਭੇਜ ਦਿੱਤਾ ਜਾਵੇਗਾ।
ਕੈਲੀਫੋਰਨੀਆ ਹਾਈਵੇ ਪੈਟਰੋਲਿੰਗ ਪੁਲਿਸ ਨੇ ਕਿਹਾ ਕਿ ਧਰਮੇਸ਼ ਪਟੇਲ, ਉਨ੍ਹਾਂ ਦੀ ਪਤਨੀ ਤੇ ਦੋ ਬੱਚਿਆਂ ਨੂੰ ਸੋਮਵਾਰ ਨੂੰ ਸੈਨ ਮੇਟੋ ਕਾਊਂਟੀ ਵਿਚ ਡੇਵਿਲਸ ਸਲਾਈਡ ਤੋਂ ਬਚਾ ਲਿਆ ਗਿਆ। ਇਕ ਹੈਲੀਕਾਪਟਰ ਚਾਲਕ ਦਲ ਨੇ ਵਾਹਨ ਤੋਂ ਦੋ ਬਾਲਗਾਂ ਨੂੰ ਬਚਾਇਆ ਹੈ।ਉਨ੍ਹਾਂ ਦੇ ਇਲਾਵਾ ਦੋ ਬੱਚੇ ਜਿਨ੍ਹਾਂ ਵਿਚ ਚਾਰ ਸਾਲ ਦੀ ਇਕ ਲੜਕੀ ਤੇ 9 ਸਾਲ ਦਾ ਇਕ ਲੜਕਾ ਹੈ, ਨੂੰ ਵੀ ਬਚਾਇਆ ਹੈ। ਇਹ ਸਾਰੇ ਇਕ ਪਹਾੜੀ ਤੋਂ ਹੇਠਾਂ ਡਿੱਗ ਗਏ ਸਨ। ਹਾਈਵੇਅ ਪੈਟਰੋਲਿੰਗ ਪੁਲਿਸ ਮੁਤਾਬਕ ਟੇਸਲਾ ਕਾਰ ਨੂੰ ਬਚਾਅ ਸਥਾਨ ‘ਤੇ 250 ਤੋਂ 300 ਫੁੱਟ ਦੀ ਡੂੰਘਾਈ ‘ਤੇ ਪਾਇਆ ਗਿਆ। ਕਾਰ ਦੇ ਟੁਕੜੇ ਹੋ ਗਏ ਸਨ।
ਇਹ ਵੀ ਪੜ੍ਹੋ: 26 ਜਨਵਰੀ ਮੌਕੇ CM ਮਾਨ ਬਠਿੰਡਾ ਤੇ ਰਾਜਪਾਲ ਪੁਰੋਹਿਤ ਜਲੰਧਰ ‘ਚ ਲਹਿਰਾਉਣਗੇ ਤਿਰੰਗਾ
ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਦੇ ਘਟਨਾ ਕਮਾਂਡਰ ਬ੍ਰਾਇਨ ਪੋਟੇਂਜਰ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਗਵਾਹਾਂ ਨੇ 911 ‘ਤੇ ਕਾਲ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਚੋਟੀ ਤੋਂ ਹੇਠਾਂ ਡਿੱਗਣ ਤੋਂ ਬਾਅਦ ਕਿਸੇ ਲਈ ਵੀ ਬਚਣਾ ਬਹੁਤ ਮੁਸ਼ਕਲ ਹੈ। ਸੀਟ ਕਾਰਨ ਬੱਚਿਆਂ ਨੂੰ ਸ਼ਾਇਦ ਘੱਟ ਸੱਟ ਲੱਗੀ ਹੋਵੇ।
ਵੀਡੀਓ ਲਈ ਕਲਿੱਕ ਕਰੋ -: