ਮਮਤਾ ਬੈਨਰਜੀ ਸਰਕਾਰ ਨੇ ਸਕੂਲੀ ਬੱਚਿਆਂ ਲਈ ਇਕ ਬਹੁਤ ਹੀ ਅਹਿਮ ਫੈਸਲਾ ਲਿਆ ਹੈ। ਸੂਬੇ ਦੇ ਸਾਰੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਹੁਣ ਵਾਧੂ ਪੋਸ਼ਣ ਵਜੋਂ ਮਿਡ ਡੇ ਮੀਲ ਵਿਚ ਦਾਲ, ਚਾਵਲ ਤੇ ਕੜ੍ਹੀ ਦੇ ਨਾਲ ਹੀ ਮਾਸ, ਆਂਡੇ ਤੇ ਫਲ ਵੀ ਦਿੱਤੇ ਜਾਣਗੇ। ਇਸ ਲਈ ਸਿੱਖਿਆ ਵਿਭਾਗ ਨੇ ਰਕਮ ਜਾਰੀ ਕੀਤੀ ਹੈ ਤੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਹੈ।
ਇਸ ਸਾਲ ਹੋਣ ਵਾਲੀਆਂ ਪੰਚਾਇਤ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਸਰਕਾਰ ਨੇ ਜਨਵਰੀ ਤੋਂ ਅਪ੍ਰੈਲ ਤੱਕ ਮਿਡ ਡੇ ਮੀਲ ਵਿਚ ਚਿਕਨ ਅਤੇ ਮੌਸਮੀ ਫਲ ਸ਼ਾਮਲ ਕਰਨ ਲਈ 371 ਕਰੋੜ ਰੁਪਏ ਜਾਰੀ ਕੀਤੇ ਹਨ। ਨੋਟੀਫਿਕੇਸ਼ਨ ਮੁਤਾਬਕ ਪੀਐੱਮ ਪੌਸ਼ਣ ਤਹਿਤ ਵਾਧੂ ਪੋਸ਼ਣ ਲਈ ਚਾਵਲ, ਆਲੂ ਸੋਇਆਬੀਨ ਤੇ ਅੰਡੇ ਦੇ ਮੌਜੂਦਾ ਮਿਡ ਡੇ ਮੀਲ ਮੈਨਿਊ ਦੇ ਇਲਾਵਾ ਚਾਰ ਮਹੀਨੇ ਤੱਕ ਹਫਤੇ ਵਿਚ ਇਕ ਵਾਰ ਚਿਕਨ ਤੇ ਮੌਸਮੀ ਫਲ ਬੱਚਿਆਂ ਨੂੰ ਪਰੋਸਿਆ ਜਾਵੇਗਾ।
ਸਕੂਲ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਚਿਕਨ ਤੇ ਫਲਾਂ ਨੂੰ ਮੀਲ ਵਿਚ ਅਪ੍ਰੈਲ ਦੇ ਬਾਅਦ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ। ਮੌਜੂਦਾ ਸਮੇਂ ਵਿਚ ਸਕੂਲਾਂ ਵਿਚ ਮਿਡ ਡੇ ਮਿਲ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੂੰ ਚਾਵਲ, ਦਾਲ, ਸਬਜ਼ੀਆਂ, ਸੋਇਆਬੀਨ ਤੇ ਆਂਡੇ ਦਿੱਤੇ ਜਾਂਦੇ ਹਨ। 3 ਜਨਵਰੀ ਨੂੰ ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ ਹਰੇਕ ਵਿਦਿਆਰਥੀਆਂ ਨੂੰ ਵਾਧੂ ਪੋਸ਼ਣ ਦੇਣ ਲਈ ਹਰੇਕ ਹਫਤੇ 20 ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ ਤੇ ਇਹ ਪ੍ਰਕਿਰਿਆ 16 ਹਫਤੇ ਤੱਕ ਚੱਲੇਗੀ।
ਸੂਬੇ ਵੱਲੋਂ ਸੰਚਾਲਿਤ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ 1.16 ਕਰੋੜ ਤੋਂ ਵਧ ਵਿਦਿਆਰਥੀ ਮਿਡ ਡੇ ਮੀਲ ਯੋਜਨਾ ਦੇ ਲਾਭਪਾਤਰੀ ਹਨ, ਜਿਸ ਲਈ ਸੂਬੇ ਤੇ ਕੇਂਦਰ 60:40 ਦੇ ਅਨੁਪਾਤ ਵਿਚ ਖਰਚਾ ਕਰਦੇ ਹਨ। ਹਾਲਾਂਕਿ 371 ਕਰੋੜ ਰੁਪਏ ਸੂਬੇ ਵੱਲੋਂ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: