ਰਿਸ਼ਭ ਪੰਤ ਨੂੰ ਦੇਹਰਾਦੂਨ ਤੋਂ ਏਅਰਲਿਫਟ ਕੀਤੇ ਜਾਣ ਦੇ ਬਾਅਦ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਮੁੰਬਈ ਦੇ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਦੀ ਹਾਲਤ ਸਥਿਰ ਸੀ। ਉਨ੍ਹਾਂ ਦੇ ਗੋਡੇ ਵਿਚ ਦੋ ਲਿਗਾਮੈਂਟ ਫਟ ਗਏ ਹਨ।
ਰਿਸ਼ਭ ਪੰਤ ਦੀ ਸੱਟ ਬਾਰੇ ਦੱਸਿਆ ਜਾ ਰਿਹਾ ਹੈ ਪਰ ਬੀਸੀਸੀਆਈ ਵੱਲੋਂ ਇਸ ਦੀ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਤੇ ਉਹ ਕਦੋਂ ਤੱਕ ਮੈਦਾਨ ‘ਤੇ ਵਾਪਸੀ ਕਰ ਸਕਦੇ ਹਨ ਪਰ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਪੰਤ ਨੂੰ ਮੈਦਾਨ ‘ਤੇ ਵਾਪਸ ਪਰਤਣ ਵਿਚ ਸਾਲ ਭਰ ਦਾ ਸਮਾਂ ਵੀ ਲੱਗ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਤ ਸਿਰਫ ਆਈਪੀਐੱਲ2023 ਹੀ ਨਹੀਂ ਸਗੋਂ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੇ ਆਈਸੀਸੀ ਵਨਡੇ ਵਰਲਡ ਵਿਚ ਵੀ ਨਹੀਂ ਖੇਡ ਸਕੇਗੇ।
ਹਸਪਤਾਲ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਪੰਤ ਨੂੰ ਮੈਦਾਨ ‘ਤੇ ਵਾਪਸੀ ਕਰਨ ਲਈ ਘੱਟ ਤੋਂ ਘੱਟ 8-9 ਮਹੀਨੇ ਲੱਗਣਗੇ। ਇਸ ਦਾ ਮਤਲਬ ਹੈ ਨਾ ਸਿਰਫ ਉਹ ਆਈਪੀਐੱਲ 2023 ਨੂੰ ਮਿਸ ਕਰਨਗੇ ਸਗੋਂ ਅਕਤੂਬਰ ਵਿਚ ਏਸ਼ੀਆ ਕੱਪ 2023 ਅਤੇ ਵਨਡੇ ਵਰਲਡ ਕੱਪ ਵੀ ਮਿਲ ਸਕਨਗੇ। ਡਾਕਟਰਾਂ ਦੀ ਟੀਮ ਨੇ ਵੀਰਵਾਰ ਨੂੰ ਪੰਤ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੋਜਿਸ਼ ਘੱਟ ਨਹੀਂ ਹੁੰਦੀ, ਉਦੋਂ ਤੱਕ ਕੋਈ MRI ਜਾਂ ਸਰਜਰੀ ਨਹੀਂ ਕੀਤੀ ਜਾ ਸਕਦਾ। ਹਸਪਤਾਲ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਪੰਤ ਨੂੰ ਗੰਭੀਰ ਲਿਗਾਮੈਂਟ ਟੀਅਰ ਹੈ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋਂ ਸਾਧਾਰਨ ਟ੍ਰੇਨਿੰਗ ਰੁਟੀਨ ‘ਚ ਵਾਪਸ ਆਉਣ ਨਾਲ ਘੱਟ ਤੋਂ ਘੱਟ 8-9 ਮਹੀਨੇ ਲੱਗਣਗੇ।
ਇਹ ਵੀ ਪੜ੍ਹੋ : ਸ਼ਿਮਲਾ ‘ਚ ਚੂਰਾ ਪੋਸਤ ਸਮੇਤ 2 ਨਸ਼ਾ ਤਸਕਰ ਕਾਬੂ, NDPS ਐਕਟ ਤਹਿਤ ਮਾਮਲਾ ਦਰਜ
ਬੀਸੀਸੀਆਈ ਦੀ ਮੈਡੀਕਲ ਟੀਮ ਨੇ ਕਿਹਾ ਕਿ ਅਜੇ ਸੱਟ ਕਿੰਨੀ ਗਹਿਰੀ ਹੈ, ਇਸ ਬਾਰੇ ਨਹੀਂ ਦੱਸ ਸਕਦੇ। ਅਗਲੇ 3-4 ਦਿਨ ਵਿਚ ਸਥਿਤੀ ਸਾਫ ਹੋ ਸਕਦੀ ਹੈ ਪਰ ਹਸਪਤਾਲ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਪੰਤ ਦਾ ਲਿਗਾਮੈਂਟ ਟੀਅਰ ਗੰਭੀਰ ਹੈ ਤੇ ਵਿਕਟਕੀਪਰ ਨੂੰ ਮੈਦਾਨ ‘ਤੇ ਜਿਸ ਤਰ੍ਹਾਂ ਦੇ ਵਰਕਲੋਡ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਮੈਦਾਨ ‘ਤੇ ਵਾਪਸੀ ਕਰਨ ਵਿਚ 8-9 ਮਹੀਨੇ ਲੱਗ ਸਕਦੇ ਹਨ।
ਦੱਸ ਦੇਈਏ ਕਿ 30 ਦਸੰਬਰ ਨੂੰ ਰਿਸ਼ਭ ਪੰਤ ਉਤਰਾਖੰਡ ਦੇ ਰੁੜਕੀ ਵਿਚ ਆਪਣੀ ਮਾਂ ਨੂੰ ਮਿਲਣ ਲਈ ਜਾ ਰਹੇ ਸੀ, ਜਦੋਂ ਉਨ੍ਹਾਂ ਦੀ ਕਾਰ ਸਵੇਰੇ 5.30 ਵਜੇ ਸੜਕ ਦੇ ਡਿਵਾਈਜਰ ਨਾਲ ਟਕਰਾ ਗਈ ਸੀ। ਉਨ੍ਹਾਂ ਦੀ ਕਾਰ ਵਿਚ ਅੱਗ ਲੱਗ ਗਈ ਪਰ ਉਹ ਦੁਰਘਟਨਾ ਵਿਚ ਬਿਨਾਂ ਕਿਸੇ ਜਾਨਲੇਵਾ ਸੱਟ ਤੋਂ ਬਚ ਗਏ।
ਵੀਡੀਓ ਲਈ ਕਲਿੱਕ ਕਰੋ -: