ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅੱਜ ਸਵੇਰੇ ਅੰਮ੍ਰਿਤਸਰ ਸੈਕਟਰ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵਿਚ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਫੜਿਆ। ਪੁੱਛਗਿਛ ਦੌਰਾਨ ਉਸ ਕੋਲੋਂ ਬੰਗਲਾਦੇਸ਼ ਦਾ ਪਾਸਪੋਰਟ ਬਰਾਮਦ ਹੋਇਆ ਜਿਸ ‘ਤੇ ਵੀਜ਼ੇ ਆਦਿ ਦੀ ਕੋਈ ਮੋਹਰ ਨਹੀਂ ਸੀ।
ਜਾਣਕਾਰੀ ਮੁਤਾਬਕ ਅਬਦੁਲ ਨਾਂ ਦਾ ਬੰਗਲਾਦੇਸ਼ੀ ਨਾਗਰਿਕ ਵੀਰਵਾਰ ਨੂੰ ਪਾਕਿਸਤਾਨ ਜਾਣ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਪਹੁੰਚਿਆ ਸੀ। ਉਸ ਦੇ ਪਾਸਪੋਰਟ ‘ਤੇ ਪਾਕਿਸਤਾਨ ਦਾ ਵੀਜ਼ਾ ਨਹੀਂ ਸੀ ਤਾਂ ਅਧਿਕਾਰੀਆਂ ਨੇ ਉਸ ਨੂੰ ਵਾਪਸ ਭੇਜ ਦਿੱਤਾ। ਇਸ ਦੇ ਬਾਅਦ ਉਹ ਅੱਜ ਤੜਕੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬੀਐੱਸਐੱਫ ਜਵਾਨਾਂ ਨੇ ਉਸ ਨੂੰ ਫੜ ਲਿਆ।
ਇਹ ਵੀ ਪੜ੍ਹੋ : ਮੰਦਿਰ ਦੇ ਗੁੰਬਦ ਨਾਲ ਟਕਰਾਇਆ ਜਹਾਜ਼, ਹਾਦਸੇ ‘ਚ ਇੱਕ ਪਾਇਲਟ ਦੀ ਮੌਤ, ਟ੍ਰੇਨੀ ਪਾਇਲਟ ਦੀ ਹਾਲਤ ਗੰਭੀਰ
ਜਾਂਚ ਵਿਚ ਸਾਹਮਣੇ ਆਇਆ ਕਿ ਪਾਕਿਸਤਾਨ ਜਾਣ ਲਈ ਇਸ ਨੇ ਬੰਗਲਾਦੇਸ਼ ਵਿਚ ਇਕ ਏਜੰਟ ਨਾਲ ਸੰਪਰਕ ਕੀਤਾ ਸੀ। ਏਜੰਟ ਨੇ ਇਸ ਤੋਂ ਪੈਸੇ ਵੀ ਲਏ ਪਰ ਬਿਨਾਂ ਵੀਜ਼ਾ ਲਗਵਾਏ ਹੀ ਇਸ ਨੂੰ ਅਟਾਰੀ ਦੇ ਰਸਤੇ ਪਾਕਿਸਤਾਨ ਜਾਣ ਨੂੰ ਕਹਿ ਦਿੱਤਾ ਸੀ। ਇਸ ਦੇ ਬਾਅਦ ਉਹ ਕਲ ਅਟਾਰੀ ਬਾਰਡਰ ‘ਤੇ ਪਹੁੰਚਿਆ ਤਾਂ ਪਾਕਿਸਤਾਨ ਜਾ ਸਕੇ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਇਸ ਨੂੰ ਪਾਕਿਸਤਾਨ ਜਾਣ ਦੀ ਇਜ਼ਾਜ਼ਤ ਨਾ ਦਿੱਤੇ ਜਾਣ ਦੇ ਬਾਅਦ ਉਸ ਨੇ ਅੱਜ ਇਹ ਕੋਸ਼ਿਸ਼ ਕੀਤੀ। BSF ਦੇ ਅਧਿਕਾਰੀ ਦੋਸ਼ੀ ਨੂੰ ਘਰਿੰਡਾ ਪੁਲਿਸ ਦੇ ਹਵਾਲੇ ਕਰ ਦੇਣਗੇ ਤਾਂ ਕਿ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: