ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੱਡਾ ਐਲਾਨ ਕੀਤਾ ਹੈ ਜਿਸ ਨੇ ਉਨ੍ਹਾਂ ਦੇ ਫੈਨਸ ਨੂੰ ਨਿਰਾਸ਼ ਕੀਤਾ ਹੈ।ਸਾਨੀਆ ਨੇ ਆਪਣੇ ਪ੍ਰੋਫੈਸ਼ਨਲ ਟੈਨਿਸ ਕੈਰੀਅ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸਾਨੀਆ ਨੇ ਇਹ ਫੈਸਲਾ ਉਨ੍ਹਾਂ ਨੂੰ ਲੱਗੀ ਸੱਟ ਦੀ ਵਜ੍ਹਾ ਨਾਲ ਲਿਆ ਹੈ। ਸਾਨੀਆ ਨੇ ਦੱਸਿਆ ਕਿ ਉਹ ਅਗਲੇ ਮਹੀਨੇ ਦੁਬਈ ਟੈਨਿਸ ਚੈਂਪੀਅਨਸ਼ਿਪ ਵਿਚ ਖੇਡੇਗੀ।
ਇਹ ਚੈਂਪੀਅਨਸ਼ਿਪ ਹੀ ਸਾਨੀਆ ਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ। ਇਸ ਦੁਬਈ ਟੈਨਿਸ ਚੈਂਪੀਅਨਸ਼ਿਪ ਦਾ ਆਗਾਜ਼ 19 ਫਰਵਰੀ ਨੂੰ ਹੋਵੇਗਾ। ਸਾਨੀਆ ਆਪਣੇ ਫੈਨਸ ਨੂੰ ਇਸੇ ਟੂਰਨਾਮੈਂਟ ਵਿਚ ਆਖਰੀ ਵਾਰ ਖੇਡਦੀ ਨਜ਼ਰ ਆਏਗੀ। 36 ਸਾਲ ਦੀ ਸਾਨੀਆ ਮਿਰਜ਼ਾ ਡਬਲਸ ਵਿਚ ਵਰਲਡ ਨੰਬਰ-1 ਵੀ ਰਹਿ ਚੁੱਕੀ ਹੈ। ਸਾਨੀਆ ਨੇ ਪਿਛਲੇ ਸਾਲ ਹੀ ਐਲਾਨ ਕਰ ਦਿੱਤਾ ਸੀ ਕਿ ਉਹ 2022 ਦੇ ਅਖੀਰ ਵਿਚ ਸੰਨਿਆਸ ਲੈ ਲਵੇਗੀ ਪਰ ਸੱਟ ਕਾਰਨ ਯੂਐੱਸ ਓਪਨ ਨਹੀਂ ਖੇਡ ਸਕੀ ਸੀ। ਅਜਿਹੇ ਵਿਚ ਸਾਨੀਆ ਮਿਰਜਾ ਇਸ ਸਾਲ ਦਾ ਪਹਿਲਾ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਖੇਡੇਗੀ। ਇਸ ਦੇ ਬਾਅਦ ਯੂਏਈ ਵਿਚ ਚੈਂਪੀਅਨਸ਼ਿਪ ਖੇਡ ਕੇ ਟੈਨਿਸ ਨੂੰ ਅਲਵਿਦਾ ਕਹਿ ਦੇਵੇਗੀ।
ਜ਼ਿਕਰਯੋਗ ਹੈ ਕਿ ਸਾਨੀਆ ਆਪਣੇ ਕਰੀਅਰ ਦੌਰਾਨ ਕਈ ਵੱਡੇ ਟੂਰਨਾਮੈਂਟ ਜਿੱਤ ਚੁੱਕੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਕਈ ਵਾਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਸਾਨੀਆ ਨੇ ਆਸਟ੍ਰੇਲੀਅਨ ਓਪਨ 2016, ਵਿੰਬਲਡਨ 2015 ਯੂਐੱਸ ਓਪਨ 2015 ਅਤੇ ਇਸ ਦੇ ਨਾਲ ਕਈ ਅਹਿਮ ਮੌਕਿਆਂ ‘ਤੇ ਜਿਤ ਦਰਜ ਕੀਤੀ।ਉਹ ਫ੍ਰੈਂਚ ਓਪਨ ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ‘ਪਾਕਿਸਤਾਨ ਤੋਂ ਆ ਰਿਹੈ ਪ੍ਰਦੂਸ਼ਿਤ ਪਾਣੀ’ ਮੰਤਰੀ ਜਿੰਪਾ ਦੇ ਬਿਆਨ ‘ਤੇ ਸ਼ੇਖਾਵਤ ਦਾ ਜਵਾਬ-‘ਪ੍ਰਦੂਸ਼ਣ ਲਈ ਪੰਜਾਬ ਹੀ ਜ਼ਿੰਮੇਵਾਰ’
ਸਾਨੀਆ ਨੂੰ ਸਾਲ 2004 ਵਿਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਬਾਅ 2006 ਵਿਚ ਪਦਮ ਸ਼੍ਰੀ ਪੁਰਸਕਾਰ ਮਿਲਿਆ। ਉਹ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਅਤੇ ਪਦਮ ਭੂਸ਼ਣ ਐਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੀ ਹੈ। ਇੰਨੇ ਬੇਹਤਰੀਨ ਕਰੀਅਰ ਦੇ ਬਾਅਦ ਸਾਨੀਆ ਹੁਣ ਸੰਨਿਆਸ ਵੱਲ ਵਧ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: