ਪੁਲਿਸ ਵਾਲਿਆਂ ‘ਤੇ ਅਕਸਰ ਰਿਸ਼ਵਤਖੋਰੀ ਦੇ ਦੋਸ਼ ਲੱਗਦੇ ਰਹੇ ਹਨ ਪਰ ਯੂਪੀ ਦੇ ਸੀਤਾਪੁਰ ਵਿਚ ਇਕ ਮਹਿਲਾ ਕਾਂਸਟੇਬਲ ਆਰਕਸ਼ੀ ਦੀ ਈਮਾਨਦਾਰੀ ਨੇ ਹੋਰਨਾਂ ਲਈ ਵੱਡੀ ਮਿਸਾਲ ਕਾਇਮ ਕੀਤੀ ਹੈ। ਸੜਕ ‘ਤੇ ਮਿਲੇ 50,000 ਰੁਪਏ ਐੱਸਐੱਚਓ ਟੀਪੀ ਸਿੰਘ ਨੂੰ ਸੌਂਪ ਦਿੱਤੇ। ਐੱਸਐੱਚਓ ਟੀਪੀ ਸਿੰਘ ਨੇ ਪੀੜਤ ਵਿਅਕਤੀ ਨੂੰ ਰੁਪਏ ਵਾਪਸ ਕਰ ਦਿੱਤੇ। ਪੈਸੇ ਮਿਲਣ ਦੇ ਬਾਅਦ ਵਿਅਕਤੀ ਨੇ ਪੁਲਿਸ ਤੇ ਮਹਿਲਾ ਕਾਂਸਟੇਬਲ ਦਾ ਧੰਨਵਾਦ ਕੀਤਾ।
ਸ਼ਹਿਰ ਕੋਤਵਾਲੀ ਵਿਚ ਮਹਿਲਾ ਹੈਲਥ ਡੈਸਕ ‘ਤੇ ਤਾਇਨਾਤ ਆਰਕਸ਼ੀ ਰੇਣੂ ਸ਼ਰਮਾ ਤੇ ਸਨੇਹ ਲਤਾ ਕੋਤਵਾਲੀ ਤੋਂ ਆ ਰਹੀ ਸੀ। ਜਦੋਂ ਦੋਵੇਂ ਲਾਲਬਾਗ ਚੌਰਾਹੇ ਤੋਂ ਲੰਘ ਰਹੀਆਂ ਸਨ ਤਾਂ ਆਰਕਸ਼ੀ ਰੇਣੂ ਸ਼ਰਮਾ ਨੂੰ ਇਕ ਕਾਗਜ਼ ਵਿਚ ਲਿਪਟੇ ਹੋਏ ਨੋਟਾਂ ਦੀ ਗੱਡੀ ਪਈ ਹੋਈ ਦਿਖਾਈ ਦਿੱਤੀ, ਜਿਸ ਨੂੰ ਮਹਿਲਾ ਰੇਣੂ ਸ਼ਰਮਾ ਨੇ ਚੁੱਕ ਕੇ ਦੇਖਿਆ ਤਾਂ ਉਸ ਵਿਚ ਦੋ ਹਜ਼ਾਰ ਤੇ 500 ਦੇ ਨੋਟ ਸਨ। ਮਹਿਲਾ ਰੇਣੂ ਸ਼ਰਮਾ ਉਸ ਨੂੰ ਲੈ ਕੇ ਕੋਤਵਾਲੀ ਪਹੁੰਚੀ ਜਿਥੇ ਉਸ ਨੇ ਦਫਤਰ ਵਿਚ ਜਾ ਕੇ ਪੂਰੀ ਘਟਨਾ ਦੱਸੀ ਜਿਸ ਤੋਂ ਬਾਅਦ ਜਦੋਂ ਪੈਸੇ ਗਿਣੇ ਤਾਂ ਕਾਗਜ਼ ਵਿਚ 50,00 ਰੁਪਏ ਸਨ।
ਇਹ ਵੀ ਪੜ੍ਹੋ : ਆਟੋ ਸੈਕਟਰ ‘ਚ ਭਾਰਤ ਦਾ ਦਬਦਬਾ, ਜਾਪਾਨ ਨੂੰ ਪਿੱਛੇ ਛੱਡ ਬਣਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਬਾਜ਼ਾਰ
ਪੀੜਤ ਦਯਾ ਸ਼ੰਕਰ ਨੇ ਕਿਹਾ ਕਿ ਉਸ ਨੇ 50,000 ਦੀ ਨਕਦੀ ਉੁਧਾਰ ਲਈ ਸੀ। ਸਾਮਾਨ ਖਰੀਦਦੇ ਹੋਏ ਲਾਲਬਾਗ ਚੌਰਾਹੇ ‘ਤੇ ਪੈਸੇ ਡਿੱਗ ਗਏ। ਜਿਸ ਤੋਂ ਬਾਅਦ ਉਹ ਸ਼ਹਿਰ ਕੋਤਵਾਲੀ ਵਿਚ ਐੱਫਆਈਆਰ ਦਰਜ ਕਰਾਉਣ ਪਹੁੰਚੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਹਿਲਾ ਆਰਕਸ਼ੀ ਨੂੰ ਪੈਸੇ ਮਿਲਣ ਬਾਰੇ ਪਤਾ ਲੱਗਾ। ਦਯਾ ਸ਼ੰਕਰ ਵਰਮਾ ਨੇ ਕਿਹਾ ਕਿ ਮਹਿਲਾ ਆਰਕਸ਼ੀ ਦੀ ਈਮਾਨਦਾਰੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਗੁਆਚੇ ਹੋਏ ਪੈਸੇ ਲੈ ਕੇ ਉਹ ਬਹੁਤ ਹੀ ਖੁਸ਼ ਹਨ।
ਵੀਡੀਓ ਲਈ ਕਲਿੱਕ ਕਰੋ -: