ਮੱਧ ਪ੍ਰਦੇਸ਼ ਦੇ ਨਰਸਿੰਹਪੁਰ ਵਿਚ ਪਤੀ ਨੇ ਪਤਨੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੂੰ ਦੱਸਿਆ ਕਿ ਦੁਰਘਟਨਾ ਵਿਚ ਪਤਨੀ ਦੀ ਮੌਤ ਹੋ ਗਈ ਹੈ। ਪੁਲਿਸ ਨੂੰ ਸ਼ੱਕ ਹੋਇਆ, ਸਖਤੀ ਨਾਲ ਪੁੱਛਗਿਛ ਕੀਤੀ ਤਾਂ ਹੱਤਿਆ ਦੀ ਗੱਲ ਸਾਹਮਣੇ ਆਈ।
ਦੋਸ਼ੀ ਨੇ ਦੱਸਿਆ ਕਿ ਉਸ ਨੇ ਖੁਦ ਆਪਣੀ ਪਤਨੀ ਨੂੰ ਜਾਨ ਤੋਂ ਮਾਰ ਦਿੱਤਾ। ਪਤਨੀ ਤੇ ਸਹੁਰੇ ਵਾਲਿਆਂ ਨੇ ਮੇਰੇ ‘ਤੇ ਦਾਜ ਦਾ ਕੇਸ ਦਰਜ ਕਰਾਇਆ ਸੀ। ਮੈਨੂੰ ਜੇਲ੍ਹ ਜਾਣਾ ਪਿਆ ਸੀ। ਉਸੇ ਦਾ ਬਦਲਾ ਲੈਣ ਲਈ ਮੈਂ ਪਤਨੀ ਦਾ ਕਤਲ ਕੀਤਾ ਹੈ।
ਮਾਮਲਾ ਨਰਸਿੰਹਪੁਰ ਜ਼ਿਲ੍ਹੇ ਦੇ ਕਰੇਲੀ ਥਾਣਾ ਦਾ ਹੈ। 5 ਜਨਵਰੀ ਨੂੰ ਸ਼ੈਲੇਂਦਰ ਸ਼ਰਮਾ ਆਪਣੀ 27 ਸਾਲਾ ਪਤਨੀ ਦੀਪਾ ਬਰਮਨ ਨੂੰ ਹੋਟਲ ਵਿਚ ਖਾਣਾ ਖੁਆਉਣ ਗਿਆ ਸੀ। ਖਾਣਾ ਖਾ ਕੇ ਦੋਵੇਂ ਬਾਈਕ ਤੋਂ ਵਾਪਸ ਘਰ ਪਰਤ ਰਹੇ ਸਨ। ਰਸਤੇ ਵਿਚ ਬਣੇ ਰੇਲਵੇ ਬ੍ਰਿਜ ਕੋਲ ਬਾਈਕ ਰੋਕ ਕੇ ਸ਼ੈਲੇਂਦਰ ਨੇ ਪਤਨੀ ਦੀਪਾ ਨੂੰ ਹੇਠਾਂ ਉਤਾਰਿਆ। ਦੀਪਾ ਕੁਝ ਸਮਝ ਪਾਉਂਦੀ ਇਸ ਤੋਂ ਪਹਿਲਾਂ ਹੀ ਪਤੀ ਨੇ ਦੀਪਾ ਨੂੰ ਪੁਲ ਤੋਂ ਹੇਠਾਂ ਸੁੱਟ ਦਿੱਤਾ।
ਸ਼ੈਲੇਂਦਰ ਨੇ ਦੇਖਿਆ ਕਿ 50 ਫੁੱਟ ਦੀ ਉਚਾਈ ਤੋਂ ਡਿਗਣ ਦੇ ਬਾਅਦ ਵੀ ਦੀਪਾ ਜ਼ਿੰਦਾ ਹੈ, ਉਹ ਪੁਲ ਤੋਂ ਹੇਠਾਂ ਉਤਰਿਆ, ਪਤਨੀ ਕੋਲ ਪਹੁੰਚਿਆਆ ਤੇ ਦਰਦ ਨਾ ਚੀਕਦੀ ਪਤਨੀ ਨੂੰ ਪੱਥਰ ਨਾਲ ਕੁਚਲ ਕੇ ਮਾਰ ਦਿੱਤਾ। ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਬਾਅਦ ਦੋਸ਼ੀ ਪਤੀ ਨੇ ਪੁਲਿਸ ਨਾਲ ਸੰਪਰਕ ਕੀਤਾ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਬਾਲਾਕੋਟ ਨੇੜੇ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ, ਦੋ ਘੁਸਪੈਠੀਆਂ ਨੂੰ ਕੀਤਾ ਢੇਰ
ਹੱਤਿਆ ਨੂੰ ਐਕਸੀਡੈਂਟ ਦਿਖਾਉਣ ਲਈ ਸ਼ੈਲੇਂਦਰ ਨੇ ਪੁਲਿਸ ਨੂੰ ਫੋਨ ਕੀਤਾ ਤੇ ਕਿਹਾ ਕਿ ਮੇਰੀ ਪਤਨੀ ਦੀ ਪੁਲ ਤੋਂ ਹੇਠਾਂ ਡਿਗਣ ਨਾਲ ਮੌਤ ਹੋ ਗਈ। ਪੁਲਿਸ ਨੂੰ ਜਲਦ ਹੀ ਪਤਾ ਲੱਗ ਗਿਆ ਕਿ ਇਹ ਹਾਦਸਾ ਨਹੀਂ ਸਗੋਂ ਹੱਤਿਆ ਹੈ। ਤੁਰੰਤ ਹੀ ਪਤੀ ਸ਼ੈਲੇਂਦਰ ਨੂੰ ਹਿਰਾਸਤ ਵਿਚ ਲੈ ਲਿਆ ਤੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਮ੍ਰਿਤਕਾ ਦੀਪਾ ਦੇ ਪਿਤਾ ਅਸ਼ੋਕ ਕੁਮਾਰ ਬਰਮਨ ਤੇ ਮਾਂ ਉਮਾ ਬਰਮਨ ਨੇ ਦੱਸਿਆ ਕਿ ਦਾਮਾਦ ਸ਼ੈਲੇਂਦਰ ਵਿਆਹ ਦੇ ਬਾਅਦ ਤੋਂ ਹੀ ਦੀਪਾ ‘ਤੇ ਅਤਿਆਚਾਰ ਕਰਨ ਲੱਗਾ ਸੀ। ਪਤੀ ਸ਼ੈਲੇਂਦਰ ਤੇ ਸੱਸ ਦੀਪਾ ਤੋਂ ਦਾਜ ਦੀ ਮੰਗ ਕਰਦੇ ਸਨ ਤੇ ਮਾਰਕੁੱਟ ਕਰਦੇ ਸਨ। ਕਈ ਵਾਰ ਦੀਪਾ ਨੂੰ ਇਨ੍ਹਾਂ ਲੋਕਾਂ ਨੇ ਖਾਣਾ ਤੱਕ ਨਹੀਂ ਦਿੱਤਾ। ਦਹੇਜ ਕੇਸ ਦਰਜ ਕਰਾਉਣ ਦੇ ਬਾਅਦ ਜਦੋਂ ਦਾਮਾਦ ਜੇਲ੍ਹ ਚਲਾ ਗਿਆ ਸੀ ਤਾਂ ਉਸ ਨੇ ਮਾਫੀ ਮੰਗੀ ਸੀ ਤੇ ਕਿਹਾਸੀ ਕਿ ਹੁਣ ਕੁਝ ਨਹੀਂ ਕਰਾਂਗਾ। ਉਸ ਦੀਆਂ ਗੱਲਾਂ ਦਾ ਭਰੋਸਾ ਕਰਦੇ ਹੋਏ ਅਸੀਂ 2 ਮਹੀਨੇ ਪਹਿਲਾਂ ਹੀ ਧੀ ਨੂੰ ਵਾਪਸ ਸਹੁਰੇ ਘਰ ਛੱਡ ਕੇ ਗਏ ਸੀ।
ਵੀਡੀਓ ਲਈ ਕਲਿੱਕ ਕਰੋ -: