ਬੀਸੀਸੀਆਈ ਨੇ ਸ਼ਨੀਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਦੇ ਨਾਂ ਦਾ ਐਲਾਨ ਕਰ ਦਿੱਤਾ। ਕ੍ਰਿਕਟ ਐਡਵਾਇਜ਼ਰੀ ਕਮੇਟੀ ਦੇ ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਨੂੰ ਫਿਰ ਤੋਂ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਐੱਸਐੱਸਦਾਸ, ਸੁਬ੍ਰਤੋ ਬਨਰਜੀ, ਸਲਿਲ ਅੰਕੋਲਾ ਤੇ ਐੱਸ ਸ਼ਰਥ ਉਨ੍ਹਾਂ ਨਾਲ ਕਮੇਟੀ ਵਿਚ ਹੋਣਗੇ। ਸੁਲਕਸ਼ਣਾ ਨਾਇਕ, ਅਸ਼ੋਕ ਮਲਹੋਤਰਾ ਤੇ ਜਤਿਨ ਪਰਾਂਜਪੇ ਦੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਇੰਟਰਵਿਊ ਲਈ 11 ਸਾਬਕਾ ਕ੍ਰਿਕਟਰਾਂ ਨੂੰ ਸ਼ਾਰਟ ਲਿਸਟ ਕੀਤਾ ਸੀ ਜਿਸ ਦੇ ਬਾਅਦ ਇਨ੍ਹਾਂ 5 ਨਾਵਾਂ ਨੂੰ ਚੋਣ ਕਮੇਟੀ ਲਈ ਚੁਣਿਆ ਗਿਆ।
ਚੇਤਨ ਸ਼ਰਮਾ ਬੀਸੀਸੀਆਈ ਦੀ ਚੋਣ ਕਮੇਟੀ ਦੇ ਚੇਅਰਮੈਨ ਹੋਣਗੇ। ਪੈਨਲ ਵਿਚ ਹੋਰ ਚੋਣਕਰਤਾਵਾਂ ਵਿਚ ਦੱਖਣ ਖੇਤਰ ਤੋਂ ਐੱਸ ਸ਼ਰਥ, ਮੱਧ ਪ੍ਰਦੇਸ਼ ਤੋਂ ਐੱਸਐੱਸ ਦਾਸ, ਪੂਰਬ ਤੋਂ ਸੁਬ੍ਰਤੋ ਬਨਰਜੀ ਤੇ ਪੱਛਮੀ ਖੇਤਰ ਤੋਂ ਸਲਿਲ ਅੰਕੋਲਾ ਸ਼ਾਮਲ ਹਨ।
ਚੇਤਨ ਦੀ ਨਵੀਂ ਟੀਮ ਵਿਚ ਹਾਲਾਂਕਿ ਪੂਰੀ ਤਰ੍ਹਾਂ ਤੋਂ ਨਵੇਂ ਚਿਹਰੇ ਹੋਣਗੇ। ਦੱਖਣ ਖੇਤਰ ਦੇ ਚੋਣਕਰਤਾਵਾਂ ਦੇ ਜੂਨੀਅਰ ਪ੍ਰਧਾਨ ਐੱਸ ਸ਼ਰਤ ਨੂੰ ਤਰੱਕੀ ਦਿੱਤੀ ਜਾਵੇਗੀ। ਕਮੇਟੀ ਵਿਚ ਸ਼ਾਮਲ ਹੋਰਨਾਂ ਲੋਕਾਂ ਵਿਚ ਪੂਰੀ ਖੇਤਰ ਦੇ ਸਾਬਕਾ ਤੇਜ਼ ਗੇਂਦਬਾਜ਼ ਸੁਬ੍ਰਤੋ ਬਨਰਜੀ, ਸਲਿਲ ਅੰਕੋਲਾ ਤੇ ਟੈਸਟ ਸਲਾਮੀ ਬੱਲੇਬਾਜ਼ ਸ਼ਿਵ ਸੁੰਦਰ ਦਾਸ ਸਾਮਲ ਹਨ।
ਬੋਰਡ ਨੇ ਚੋਣ ਕਮੇਟੀ ਦੇ 5 ਅਹੁਦਿਆਂ ਲਈ 18 ਜਨਵਰੀ 2022 ਨੂੰ ਆਪਣੀ ਅਧਿਕਾਰਕ ਵੈੱਬਸਾਈਟ ‘ਤੇ ਵਿਗਿਆਪਨ ਜਾਰੀ ਕੀਤਾ ਸੀ ਜਿਸ ਦੇ ਜਵਾਬ ਵਿਚ 600 ਅਰਜ਼ੀਆਂ ਮਿਲੀਆਂ ਸਨ।
ਇਹ ਵੀ ਪੜ੍ਹੋ : ਕੈਨੇਡਾ ਸੜਕ ਹਾਦਸੇ ‘ਚ ਜੀਰਾ ਵਾਸੀ ਨੌਜਵਾਨ ਦੀ ਮੌਤ, 3 ਸਾਲ ਪਹਿਲਾਂ ਗਿਆ ਸੀ ਵਿਦੇਸ਼
ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਟੀ-20 ਵਰਲਡ ਕੱਪ ਦੇ ਬਾਅਦ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚਾਰ ਮੈਂਬਰੀ ਰਾਸ਼ਟਰੀ ਚੋਣ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਸੀ ਤੇ ਇਕ ਵਾ ਫਿਰ ਚੇਤਨ ਸ਼ਰਮਾ ਦੀ ਅਗਵਾਈ ਵਿਚ ਨਵੀਂ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਾਲੀ ਚੋਣ ਕਮੇਟੀ ਵਿਚ ਚੇਤਨ (ਉੱਤਰ ਖੇਤਰ), ਹਰਵਿੰਦਰ ਸਿੰਘ (ਮੱਧ ਖੇਤਰ), ਸੁਨੀਲ ਜੋਸ਼ੀ (ਦੱਖਣ ਖੇਤਰ) ਤੇ ਦੇਬਾਸ਼ੀਸ਼ ਮੋਹੰਤੀ (ਪੂਰਬੀ) ਖੇਤਰ ਨੇ ਸੀਨੀਅਰ ਰਾਸ਼ਟਰੀ ਚੋਣਕਰਤਾਵਾਂ ਵਜੋਂ ਆਪਣਾ ਕਾਰਜਕਾਲ ਪੂਰਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: